👉ਸਰਕਾਰ ਲੰਮੇ ਅਰਸੇ ਤੋਂ ਕੰਮ ਕਰਦੇ ਵੇਰਕਾ ਪਲਾਂਟਾ ਦੇ ਵਰਕਰਾ ਨੂੰ ਤਜਰਬੇ ਦੇ ਆਧਾਰ ’ਤੇ ਰੈਗੂਲਰ ਕਰੇ: ਜਸਵੀਰ ਸਿੰਘ
ਬਠਿੰਡਾ, 30 ਨਵੰਬਰ : ਸਥਾਨਕ ਵੇਰਕਾ ਮਿਲਕ ਪਲਾਂਟ ਆਊਟਸੌਰਸ ਯੂਨੀਅਨ ਦੀ ਚੋਣ ਸੂਬਾ ਖ਼ਜਾਨਚੀ ਜਤਿੰਦਰ ਰੌਫੀ, ਫਰੀਦਕੋਟ ਪ੍ਰਧਾਨ ਸੁਖਦੀਪ ਸਿੰਘ ਦੀ ਹਾਜ਼ਰੀ ਵਿੱਚ ਹੋਈ, ਜਿਸ ਵਿਚ ਜਸਵੀਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਨਾਲ ਹੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ, ਮੀਤ ਪ੍ਰਧਾਨ ਯਾਦਵਿੰਦਰ ਸਿੰਘ, ਜਰਨਲ ਸਕੱਤਰ ਅਮਨਦੀਪ ਸਿੰਘ, ਸਕੱਤਰ ਕਿੰਗ ਕੌਂਸਿਲ, ਖ਼ਜਾਨਚੀ ਕੁਲਵਿੰਦਰ ਸਿੰਘ, ਸਹਾਇਕ ਖ਼ਜਾਨਚੀ ਗੁਰਕਿੰਦਰ ਸਿੰਘ , ਪ੍ਰੈਸ ਸਕੱਤਰ ਰਾਜ ਕੁਮਾਰ, ਹਰਦੇਵ ਸਿੰਘ ਮੁੱਖ ਸਲਾਹਕਾਰ ਬਲਜਿੰਦਰ ਸਿੰਘ, ਮੱਖਣ ਸਿੰਘ ਤੇ ਕਮੇਟੀ ਮੈਂਬਰ ਹਰਦੀਪ ਸਿੰਘ , ਰਾਜਿੰਦਰ ਕੁਮਾਰ ਸਰਬਜੀਤ ਸਿੰਘ ਉਸਮਾਨ ਅਲੀ ਅਮਰਜੀਤ ਸਿੰਘ ਤੇ ਬਾਕੀ ਕਮੇਟੀ ਦੀ ਚੋਣ ਕੀਤੀ ਗਈ।
ਇਹ ਵੀ ਪੜ੍ਹੋ ਰਾਹਤ ਭਰੀ ਖ਼ਬਰ: ਤਹਿਸੀਲਦਾਰਾਂ ਨੇ ਹੜਤਾਲ ਲਈ ਵਾਪਸ, ਸੋਮਵਾਰ ਤੋਂ ਤਹਿਸੀਲਾਂ ਵਿਚ ਹੋਵੇਗਾ ਕੰਮਕਾਜ਼
ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਨੇ ਮੰਗ ਕੀਤੀ ਕਿ ਵੇਰਕਾ ਮਿਲਕ ਪਲਾਂਟਾਂ ਵਿੱਚ ਨਿਜੀਕਰਣ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਤੇ ਲੰਮੇ ਅਰਸੇ ਤੋਂ ਕੰਮ ਕਰਦੇ ਵਰਕਰਾ ਨੂੰ ਤਜਰਬੇ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰਧਾਨ ਵੱਲੋ ਦਸਿਆ ਗਿਆ ਕਿ ਜੇਕਰ ਮੁੱਖ ਮੰਤਰੀ ਪੰਜਾਬ ਮੀਟਿੰਗ ਵਿੱਚ ਬੈਠ ਕੇ ਮਸਲਿਆ ਦਾ ਹੱਲ ਨਹੀਂ ਕਰਦਾ ਤਾਂ ਠੇਕਾ ਸੰਗਰਸ਼ ਮੋਰਚਾ ਪੰਜਾਬ ਵੱਲੋਂ 5 ਦਸੰਬਰ ਤੋਂ ਸੂਬਾ ਪੱਧਰੀ ਕਨਵੈਸ਼ਨਾਂ ਕਰਕੇ ਸੰਗਰਸ਼ ਕੀਤਾ ਜਾਵੇਗਾ। ਇਸ ਮੌਕੇ ਮੈਬਰ ਅੰਮ੍ਰਿਤਪਾਲ ਸਿੰਘ,ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਸਿੰਘ, ਬੂਟਾ ਸਿੰਘ, ਗੁਰਦੀਪ ਸਿੰਘ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।