ਚੰਡੀਗੜ੍ਹ, 30 ਨਵੰਬਰ: ਲੰਘੀ 27 ਨਵੰਬਰ ਨੂੰ ਕਥਿਤ ਤੌਰ ‘ਤੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਮਾਲ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਮਾਮਲੇ ਵਿਚ ਹੜ੍ਹਤਾਲ ’ਤੇ ਚੱਲ ਰਹੇ ਮਾਲ ਅਧਿਕਾਰੀਆਂ ਨੇ ਹੁਣ ਆਪਣੀ ਹੜਤਾਲ ਵਾਪਸ ਲੈ ਲਈ ਹੈ। ਹਾਲਾਂਕਿ ਮਾਲ ਅਧਿਕਾਰੀਆਂ ਨੇ ਸੋਮਵਾਰ ਤੋਂ ਆਮ ਦਿਨਾਂ ਵਾਂਗ ਤਹਿਸੀਲਾਂ ’ਚ ਕੰਮਕਾਜ਼ ਕਰਨ ਦਾ ਐਲਾਨ ਕੀਤਾ ਹੈ ਪ੍ਰੰਤੂ ਸਰਕਾਰ ਨੂੰ ਵੀਰਵਾਰ ਤੱਕ ਮਾਮਲੇ ਦੀ ਉਚ ਪੱਧਰੀ ਪੜ੍ਹਤਾਲ ਕਰਵਾ ਕੇ ਆਪਣੇ ਪ੍ਰਧਾਨ ਵਿਰੁਧ ਦਰਜ਼ ਕੇਸ ਨੂੰ ਰੱਦ ਦਾ ਅਲਟੀਮੇਟਮ ਵੀ ਦਿੱਤਾ ਹੈ।
ਇਹ ਵੀ ਪੜ੍ਹੋ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ‘ਸਰ੍ਹੀ’ ਦੀ ਕਮਾਂਡ ਹੁਣ ਲੋਕਲ ਪੁਲਿਸ ਹਵਾਲੇ
ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਮੁੜ ਸੰਘਰਸ਼ ਵਿੱਢਣਗੇ। ਐਸੋਸੀਏਸ਼ਨ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਇਨਸਾਫ਼ ਦਾ ਭਰੋਸਾ ਦਿਵਾਇਆ ਹੈ। ਉਧਰ ਪਤਾ ਚੱਲਿਆ ਹੈ ਕਿ ਸਰਕਾਰ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਜੀਲੈਂਸ ਦੇ ਐਸਐਸਪੀ ਜਗਤਪ੍ਰੀਤ ਸਿੰਘ ਦੀ ਅਗਵਾਈ ਹੇਠ ਜਾਂਚ ਟੀਮ ਦਾ ਗਠਨ ਕੀਤਾ ਹੈ। ਜਿਕਰਯੋਗ ਹੈ ਕਿ 27 ਦੀ ਦੁਪਿਹਰ ਹੋਈ ਗ੍ਰਿਫਤਾਰੀ ਤੋਂ ਬਾਅਦ 28 ਨੂੰ ਪੰਜਾਬ ਦੇ ਸਮੂਹ ਜ਼ਿਲ੍ਹਾ ਮਾਲ ਅਧਿਕਾਰੀਆਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੇ ਬਰਨਾਲਾ ਵਿਖੇ ਵਿਜੀਲੈਂਸ ਦੇ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ ਵੀ ਕੀਤਾ ਸੀ।
ਇਹ ਵੀ ਪੜ੍ਹੋ Fancy ਨੰਬਰਾਂ ਦੀ ਕਰੇਜ਼ , Chandigarh ’ਚ 0001 ਨੰਬਰ ਪੌਣੇ 21 ਲੱਖ ਵਿੱਚ ਵਿਕਿਆ
ਇਸਦੇ ਨਾਲ ਹੀ ਤਹਿਸੀਲਾਂ ਵਿਚ ਕੰਮਕਾਜ਼ ਵੀ ਠੱਪ ਕਰ ਦਿੱਤਾ ਸੀ। ਜਿਸ ਕਾਰਨ ਆਮ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਾਲ ਅਧਿਕਾਰੀਆਂ ਦਾ ਦਾਅਵਾ ਹੈ ਕਿ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਇਕ ਸਾਜਸ਼ ਤਹਿਤ ਫ਼ੜਿਆ ਗਿਆ ਸੀ ਤਾਂ ਕਿ ਉਸਦੇ ਸਹਿਤ ਪੂਰੀ ਐਸੋਸੀਏਸ਼ਨ ਦੀ ਸਾਖ਼ ਖ਼ਰਾਬ ਕੀਤੀ ਜਾ ਸਕੇ। ਜਦੋਂਕਿ ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਬੀ ਜੁਬਾਨ ਵਿਚ ਕਿਹਾ ਕਿ ‘‘ ਪੜਤਾਲ ਦੌਰਾਨ ਦੁੱਧ ਤੇ ਪਾਣੀ ਦਾ ਨਿਤਾਰਾ ਹੋ ਜਾਵੇਗਾ ’’
Share the post "ਰਾਹਤ ਭਰੀ ਖ਼ਬਰ: ਤਹਿਸੀਲਦਾਰਾਂ ਨੇ ਹੜਤਾਲ ਲਈ ਵਾਪਸ, ਸੋਮਵਾਰ ਤੋਂ ਤਹਿਸੀਲਾਂ ਵਿਚ ਹੋਵੇਗਾ ਕੰਮਕਾਜ਼"