ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਾਂਗਰਸੀ ਵਿਧਾਇਕ ਦੇ ਘਰ ਅੱਗੇ ਰੱਖੀ ਭੁੱਖ ਹੜਤਾਲ

Date:

spot_img

– ਸੁਖਮਨੀ ਸਾਹਿਬ ਦਾ ਕੀਤਾ ਪਾਠ –
ਸੁਖਜਿੰਦਰ ਮਾਨ
ਬਠਿੰਡਾ, 23 ਅਕਤੂਬਰ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੱਦੇ ਹੇਠ ਅੱਜ ਬਠਿੰਡਾ ਦੇ ਸੰਗਤ,ਮੌੜ,ਤਲਵੰਡੀ ਸਾਬੋ,ਰਾਮਪੁਰਾ ਅਤੇ ਨਥਾਣਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜਨਰਲ ਸਕੱਤਰ ਗੁਰਮੀਤ ਕੌਰ ਦੀ ਅਗਵਾਈ ਹੇਠ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਘਰ ਅੱਗੇ ਭੁੱਖ ਹੜਤਾਲ ਰੱਖੀ ਤੇ ਉਥੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪਹਿਲਾਂ ਬਹੁਤ ਸਾਰੇ ਧਰਨੇ ਮੁਜਾਹਰੇ ਕੀਤੇ ਹਨ ਤੇ ਨਾਅਰੇਬਾਜੀ ਕੀਤੀ ਹੈ । ਪਰ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਗਈ । ਜਿਸ ਕਰਕੇ ਹੁਣ ਕਾਂਗਰਸੀ ਵਿਧਾਇਕਾਂ ਦੀ ਆਤਮਾ ਨੂੰ ਜਗਾਉਣ ਵਾਸਤੇ ਸੁਖਮਨੀ ਸਾਹਿਬ ਦਾ ਪਾਠ ਉਹਨਾਂ ਦੇ ਘਰਾਂ ਅੱਗੇ ਕੀਤਾ ਗਿਆ ਹੈ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਇਸ ਸਮੇਂ ਲਾਭ ਕੌਰ ਸੰਗਤ,ਪਰਮਜੀਤ ਕੌਰ ਰੁਲਦੁਵਾਲਾ, ਰੀਤਾ ਰਾਣੀ ਮੌੜ,ਬਿਮਲਾ ਦੇਵੀ,ਕਿਰਪਾਲ ਕੌਰ ਰਾਮਪੁਰਾ,ਕਮਲ ਕੁਮਾਰੀ,ਜਸਵਿੰਦਰ ਕੌਰ ਨਥਾਣਾ,ਮਹਿੰਦਰ ਕੌਰ ਤਲਵੰਡੀ ਆਦਿ ਆਗੂ ਮੌਜੂਦ ਸਨ ।

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰ ਮਾਡਿਊਲ ਨਾਲ ਜੁੜੇ ਤਿੰਨ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; 3 ਪਿਸਤੌਲ ਬਰਾਮਦ

👉ਗੈਂਗਵਾਰਾਂ ਅਤੇ ਜਬਰੀ ਵਸੂਲੀ ‘ਚ ਸ਼ਾਮਲ ਵਿਦੇਸ਼-ਅਧਾਰਤ ਗੈਂਗਸਟਰਾਂ ਦੇ...

Punjab ‘ਚ ਤੜਕਸਾਰ ਪੁਲਿਸ ਮੁਕਾਬਲਾ; ਪੁਲਿਸ ਚੌਂਕੀ ‘ਤੇ ਗੋਲੀਬਾਰੀ ਕਰਨ ਵਾਲਾ ਕਾਬੂ

Tarn Taran News: ਪਿਛਲੇ ਦਿਨੀਂ ਸਭਰਾ ਪੁਲਿਸ ਚੌਂਕੀ 'ਤੇ...