👉ਸਿੱਖ ਸੰਗਤਾਂ ਨੂੰ ਪ੍ਰਧਾਨ ਮੰਤਰੀ ਦੇ ਵਿਰੋਧ ਲਈ ਕੌਮੀ ਇਨਸਾਫ ਮੋਰਚੇ ਚ ਪਹੁੰਚਣ ਦੀ ਅਪੀਲ
ਮੋਹਾਲੀ, 2 ਦਿਸੰਬਰ : ਅੱਜ ਤਾਲਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਦੀ ਮੀਟਿੰਗ ਮੋਰਚੇ ਵਾਲੇ ਸਥਾਨ ਤੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ,ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਹੋਈ।ਮੀਟਿੰਗ ਵਿੱਚ ਕਾਲਾ ਝਾੜ,ਸੁੱਖ ਗਿਲ਼ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਮੀਟਿੰਗ ਵਿੱਚ 3 ਦਿਸੰਬਰ ਨੂੰ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਦੌਰਾਨ ਰੋਸ ਪ੍ਰਗਟ ਕਰਨ ਬਾਰੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ।
ਇਹ ਵੀ ਪੜ੍ਹੋ ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਨੂੰ ਮਿਲੀ ਧਾਰਮਿਕ ਸਜ਼ਾ
ਮੋਰਚੇ ਨੇ ਇਹ ਵੀ ਸਪੱਸ਼ਟ ਕੀਤਾ ਕੇ ਦੋ ਸਾਲਾਂ ਤੋਂ ਕੌਮੀ ਇਨਸਾਫ ਮੋਰਚਾ ਮੋਹਾਲੀ ਚੰਡੀਗੜ੍ਹ ਸਰਹੱਦ ਤੇ ਲੱਗਿਆ ਹੋੲਆ ਹੈ,ਏਸੇ ਤਰਾਂ ਸ਼ੰਭੂ ਬਾਰਡਰ ਤੇ ਪਿਛਲੇ 8 ਮਹੀਨਿਆਂ ਤੋਂ ਕਿਸਾਨ ਮੋਰਚਾ ਚੱਲ ਰਿਹਾ ਹੈ,ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ। ਮੋਰਚਾ ਦੇ ਆਗੂਆਂ ਨੇ ਇਹ ਵੀ ਕਿਹਾ ਕੇ ਅਸੀਂ ਕੋਈ ਰਸਤਾ ਨਈ ਰੋਕਾਂਗੇ,ਟਰੈਫਿਕ ਵਿੱਚ ਕੋਈ ਵਿਗਨ ਨਈ ਪਾਵਾਂਗੇ ਸਿਰਫ ਸੜਕ ਦੇ ਇੱਕ ਕਿਨਾਰੇ ਤੇ ਖੜਕੇ ਰੋਸ ਪ੍ਰਗਟ ਕਰਾਂਗੇ।
ਇਹ ਵੀ ਪੜ੍ਹੋ Big News :13 ਵਰ੍ਹੇ ਪਹਿਲਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖਰੇ-ਕੌਮ ਦਾ ਖਿਤਾਬ ਵਾਪਸ ਲਿਆ
ਉਹਨਾਂ ਪ੍ਰਸ਼ਾਸ਼ਨ ਨੂੰ ਕਿਹਾ ਕੇ ਸਾਡੇ ਸ਼ਾਂਤਮਈ ਰੋਸ ਪ੍ਰਗਟ ਕਰਨ ਦੇ ਅਧਿਕਾਰ ਦਾ ਵਿਰੋਧ ਪ੍ਰਗਟ ਨਾ ਕਰਨ,ਮੋਰਚੇ ਵੱਲੋਂ 3 ਦਿਸੰਬਰ ਨੂੰ ਸਵੇਰੇ 10 ਵਜੇ ਤੋਂ ਆਈਸ਼ਰ ਚੌਕ ਵਿੱਚ ਇੱਕ ਪਾਸੇ ਖੜਕੇ ਕਾਲੇ ਝੰਡੇ ਅਤੇ ਤਖਤੀਆਂ ਫੜਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾਵੇਗਾ । ਮੀਟਿੰਗ ਵਿੱਚ ਪੱਪੀ ਖਰੜ,ਪੀ ਐਸ ਗਿੱਲ,ਬਲਜੀਤ ਸਿੰਘ ਰੁੜਕੀ,ਮੇਵਾ ਘੜੂੰਆਂ,ਜਗਤਾਰ ਕੁੰਬੜਾਂ,ਲਖਮੀਰ ਨਿਹੰਗ ਕੁੰਬੜਾਂ,ਕਰਨੈਲ ਸਿੰਘ ਪਾਤੜਾਂ,ਜੀਤ ਸਿੰਘ,ਸਾਹਬ ਆਈ ਟੀ ਸੈਲ,ਬਾਬਾ ਬਿੱਲਾ ਨਿਹੰਗ ਸਿੰਘ,ਬਾਬਾ ਪਵਨਦੀਪ ਸਿੰਘ,ਗੁੱਜਰ ਤੋਤੇਵਾਲ,ਗੋਰਾ ਤਖਾਨਬੱਦ,ਪਾਲ ਯੂਪੀ,ਮੱਖਣ ਸਿੰਘ ਮਾਨਸਾ,ਬਾਪੂ ਲਾਭ ਸਿੰਘ ਹਾਜਰ ਸਨ ।





