ਮਹਾਰਾਸ਼ਟਰ ’ਚ ਭਾਜਪਾ ਦੇ ਦੇਵੇਂਦਰ ਫੜਨਵੀਸ ਦੀ ਹੋਈ ਤਰੱਕੀ, ਬਣੇ ਮੁੱਖ ਮੰਤਰੀ

0
166

👉ਏਕਨਾਥ ਸ਼ਿੰਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਆਏ ਉਪ ਮੁੱਖ ਮੰਤਰੀ ਦੀ ਕੁਰਸੀ ’ਤੇ
ਅਜੀਤ ਪਵਾਰ ਛੇਵੀਂ ਵਾਰ ਨੇ ਮੁੜ ਸੰਭਾਲੀਂ ਛੇਵੀਂ ਵਾਰ ਉਪ ਮੁੱਖ ਮੰਤਰੀ ਦੀ ਗੱਦੀ
👉ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਮੰਤਰੀਆਂ ਤੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਦੀ ਹਾਜ਼ਰੀ ’ਚ ਹੋਇਆ ਸਹੁੰ ਚੁੱਕ ਸਮਾਗਮ
ਮੁੰਬਈ, 5 ਦਸੰਬਰ: ਮਹਾਰਾਸ਼ਟਰ ’ਚ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਵੀਰਵਾਰ ਸ਼ਾਮ ਨੂੰ ਮੁੜ ਮੁੱਖ ਮੰਤਰੀ ਦਾ ਅਹੁੱਦਾ ਸੰਭਾਲ ਲਿਆ ਹੈ। ਉਹ ਤੀਜ਼ੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਤੋਂ ਇਲਾਵਾ

ਇਹ ਵੀ ਪੜ੍ਹੋ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੋੜਾਂ ਨੂੰ ਪੁਲਿਸ ਨੇ ਕੀਤਾ ਅਦਾਲਤ ’ਚ ਪੇਸ਼

ਦਰਜ਼ਨਾਂ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਦੀ ਹਾਜ਼ਰੀ ’ਚ ਮੁੰਬਈ ਦੇ ਅਜਾਦ ਸਟੇਡੀਅਮ ਵਿਚ ਹੋੲੈ ਇਸ ਸਹੁੰ ਚੁੱਕ ਸਮਾਗਮ ਦਾ ਰੌਚਕ ਪਹਿਲੂ ਇਹ ਸੀ ਕਿ ਪਿਛਲੀ ਸਰਕਾਰ ਵਿਚ ਉਪ ਮੁੱਖ ਮੰਤਰੀ ਸਨ ਤੇ ਹੁਣ ਤਰੱਕੀ ਪਾ ਕੇ ਮੁੜ ਮੁੱਖ ਮੰਤਰੀ ਬਣ ਗਏ ਹਨ। ਦੂਜੇ ਪਾਸੇ ਪਿਛਲੀ ਵਾਰ ਦੇ ਮੁੱਖ ਮੰਤਰੀ ਏਕਨਾਥ ਸਿੰਦੇ ਉਨ੍ਹਾਂ ਵਾਲੀ ਕੁਰਸੀ ਭਾਵ ਉੱਪ ਮੁੱਖ ਮੰਤਰੀ ਦੇ ਅਹੁੱਦੇ ‘ਤੇ ਆ ਗਏ ਹਨ। ਉਧਰ ਹਰ ਸਰਕਾਰ ਦੇ ਵਿਚ ‘ਫਿੱਟ’ ਹੋਣ ਦਾ ਫ਼ਾਰਮੂਲਾ ਹਾਸਲ ਕਰਨ ਵਾਲੇ ਐਨਸੀਪੀ ਦੇ ਅਜੀਤ ਪਵਾਰ ਮੁੜ ਇਸ ਸਰਕਾਰ ਦੇ ਵਿਚ ਵੀ ਉਪ ਮੁੱਖ ਮੰਤਰੀ ਬਣ ਗਏ ਹਨ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ; ਅੰਮ੍ਰਿਤਸਰ CI ਨੇ 5 ਕਿਲੋ ਹੈਰੋਇਨ ਤੇ ਲੱਖਾਂ ਦੀ ਰਾਸ਼ੀ ਸਹਿਤ ਤਿੰਨ ਨੂੰ ਕੀਤਾ ਕਾਬੂ

ਉਨ੍ਹਾਂ ਅੱਜ ਛੇਵੀਂ ਵਾਰ ਇਸ ਅਹੁੱਦੇ ਲਈ ਸਹੁੰ ਚੁੱਕੀ ਹੈ। ਹਾਲਾਂਕਿ ਪਹਿਲਾਂ ਇਹ ਚਰਚਾ ਸੀ ਕਿ ਇਸ ਸਹੁੰ ਚੁੱਕ ਸਮਾਗਮ ਵਿਚ ਹੋਰ ਵਿਧਾਇਕ ਵੀ ਮੰਤਰੀ ਵਜੋਂ ਸਹੁੰ ਚੁੱਕਣਗੇ ਪ੍ਰੰਤੂ ਅਜਿਹਾ ਨਹੀਂ ਹੋ ਸਕਿਆ। ਦਸਣਾ ਬਣਦਾ ਹੈ ਕਿ 20 ਨਵੰਬਰ ਨੂੰ ਹੋਈਆਂ ਚੋਣਾਂ ਦੇ 23 ਨਵੰਬਰ ਨੂੰ ਸਾਹਮਣੇ ਆਏ ਨਤੀਜਿਆਂ ਵਿਚ ਮਹਾਰਾਸ਼ਟਰ ਦੀਆਂ 288 ਸੀਟਾਂ ਵਿਚੋਂ ਭਾਜਪਾ 132 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਏਕਨਾਥ ਸਿੰਦੇ ਦੀ ਸਿਵ ਸੈਨਾ ਨੂੰ 57 ਅਤੇ ਅਜੀਤ ਪਵਾਰ ਦੀ ਐਨਸੀਪੀ ਨੂੰ 40 ਸੀਟਾਂ ਮਿਲੀਆਂ ਹਨ। ਦੂਜੇ ਪਾਸੇ ਕਾਂਗਰਸ ਦੀ ਅਗਵਾਲੀ ਵਾਲਾ ਵਿਰੋਧੀ ਧੜਾ ਬੁਰੀ ਤਰ੍ਹਾਂ ਸੁੰਗੜ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group ਨਾਲ ਜੁੜੋਂ। https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here