ਮਾਨਸਾ ’ਚ ਕਿਸਾਨ-ਪੁਲਿਸ ਝੜਪਾਂ: ਥਾਣਾ ਮੁਖੀ ਦੀਆਂ ਟੁੱਟੀਆਂ ਬਾਹਾਂ, ਕਈ ਪੁਲਿਸ ਅਧਿਕਾਰੀ ਤੇ ਮੁਲਾਜਮ ਹੋਏ ਜਖ਼ਮੀ

0
848

👉ਮਾਨਸਾ ’ਚ ਦਰਜ਼ਨਾਂ ਕਿਸਾਨਾਂ ਵਿਰੁਧ ਪਰਚੇ ਦਰਜ਼ ਕਰਨ ਦੀ ਸੂਚਨਾ
ਮਾਨਸਾ/ਬਠਿੰਡਾ, 5 ਦਸੰਬਰ: ਬੀਤੀ ਰਾਤ ਲੇਲੇਵਾਲਾ ਮੋਰਚੇ ’ਚ ਪੁੱਜ ਰਹੇ ਸੰਗਰੂਰ ਦੇ ਕਿਸਾਨ ਆਗੂਆਂ ਦੀ ਮਾਨਸਾ ਪੁਲਿਸ ਨਾਲ ਹੋਈਆਂ ਤਿੱਖੀਆਂ ਝੜਪਾਂ ’ਚ ਦੋ ਥਾਣਾ ਮੁਖੀਆਂ ਸਹਿਤ ਕਈਆਂ ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀ ਹੋਏ ਥਾਣਾ ਭੀਖੀ ਦੇ ਐਸਐਚਓ ਇੰਸਪੈਕਟਰ ਗੁਰਵੀਰ ਸਿੰਘ ਦੀਆਂ ਦੋਨੋਂ ਬਾਹਾਂ ਟੁੱਟਣ ਦੀ ਜਾਣਕਾਰੀ ਹੈ। ਉਸਨੂੰ ਇਲਾਜ਼ ਲਈ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸਤੋਂ ਇਲਾਵਾ ਰਾਮਦਿੱਤਾ ਚੌਕ ਉਪਰ ਵੀ ਹੋਈ ਝੜਪ ਵਿਚ ਜਖਮੀ ਹੋਏ ਇੰਸਪੈਕਟਰ ਜਸਵੀਰ ਸਿੰਘ ਤੇ ਐਸਆਈ ਦਲਜੀਤ ਸਿੰਘ ਨੂੰ ਮਾਨਸਾ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਸਬੰਧੀ ਸੋਸਲ ਮੀਡੀਆ ‘ਤੇ ਕੁੱਝ ਵੀਡੀਓ ਵੀ ਵਾਈਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੋੜਾਂ ਨੂੰ ਪੁਲਿਸ ਨੇ ਕੀਤਾ ਅਦਾਲਤ ’ਚ ਪੇਸ਼

ਪੁਲਿਸ ਅਧਿਕਾਰੀਆਂ ਉਪਰ ਹਮਲੇ ਦੀ ਨਿੰਦਾ ਕਰਦਿਆਂ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੀ ਉਨਾਂ ਦੀ ਪਿੱਠ ’ਤੇ ਆ ਗਈ ਹੈ ਤੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਜਿੰਮੇਵਾਰਾਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਿਸਾਨ ਆਗੂਆਂ ਦਾ ਤਰਕ ਹੈ ਕਿ ਪਿੰਡ ਲੇਲੇਵਾਲਾ ਵਿਖੇ ਸ਼ਾਂਤਮਈ ਤਰੀਕੇ ਨਾਲ ਉਹ ਆਪਣੇ ਕਾਫ਼ਲੇ ਸਹਿਤ ਪਹੁੰਚ ਰਹੇ ਸਨ ਪ੍ਰੰਤੂ ਪਹਿਲਾਂ ਭੀਖੀ ਚੌਕ ਵਿਚ ਉਨ੍ਹਾਂ ਨੂੰ ਰੋਕ ਕੇ ਧੱਕਾਮੁੱਕੀ ਕੀਤਾ ਗਿਆ। ਜਦਕਿ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੁਹਈਆਂ ਕਰਵਾਈ ਜਾਣਕਾਰੀ ਮੁਤਾਬਕ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਹ ਨਾਕਾਬੰਦੀ ਕੀਤੀ ਹੋਈ ਸੀ ਤੇ ਕਿਸਾਨ ਆਗੂਆਂ ਨੂੰ ਰੋਕ ਕੇ ਗੱਲਬਾਤ ਲਈ ਕਿਹਾ ਜਾ ਰਿਹਾ ਸੀ। ਇਸ ਦੌਰਾਨ ਥਾਣਾ ਭੀਖੀ ਵੱਲੋਂ ਮਾਨਸਾ-ਸਨਾਮ ਸੜਕ ’ਤੇ ਭੀਖੀ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਨੇ ਸਰਹੱਦ ਪਾਰ’ ਦੇ ਨਾਰਕੋ ਸਮੱਗਲਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ

ਜਦ ਸੰਗਰੂਰ ਵੱਲੋਂ ਆ ਰਹੇ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਦੇ ਵਰਕਰ ਅਤੇ ਆਗੂਆਂ ਨੂੰ ਰੋਕ ਕੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਇੰਸਪੈਕਟਰ ਗੁਰਵੀਰ ਸਿੰਘ ਤੇ ਹੋਰਨਾਂ ਮੁਲਾਜਮਾਂ ਉਪਰ ਆਪਣੀਆਂ ਗੱਡੀਆਂ ਚੜ੍ਹਾ ਦਿੱਤੀਆਂ, ਜਿਸ ਕਾਰਨ ਇੰਸਪੈਕਟਰ ਗੁਰਵੀਰ ਸਿੰਘ ਦੀਆਂ ਦੋਨੇ ਬਾਹਾਂ ਟੁੱਟ ਗਈਆਂ ਅਤੇ ਹੋਰ ਸੱਟਾਂ ਗੰਭੀਰ ਵੱਜੀਆਂ। ਇਸਤੋ ਬਾਅਦ ਕਿਸਾਨ ਯੂਨੀਅਨ ਦੇ ਲੀਡਰ ਅਤੇ ਵਰਕਰ ਚੌਂਕ ਰਮਦਿੱਤਾ ਸਿੰਘ ਵਾਲਾ ਵੱਲ ਚੱਲੇ ਗਏ। ਜਿਥੇ ਪੁਲਿਸ ਨੇ ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਕੀਤੀ ਹੋਈ ਸੀ। ਜਿੱਥੇ ਕਿਸਾਨਾਂ ਨਾਲ ਹੋਈ ਤਿੱਖੀਆਂ ਝੜਪਤਾਂ ਵਿਚ ਇੰਸਪੈਕਟਰ ਜਸਵੀਰ ਸਿੰਘ ਦੇ ਸਿਰ ਵਿੱਚ ਡਾਂਗ ਅਤੇ ਸਬ ਇੰਸਪੈਕਟਰ ਦਲਜੀਤ ਸਿੰਘ ਦੇ ਬਾਹਾਂ ’ਤੇ ਲੱਤਾਂ ਤੇ ਡਾਂਗਾ ਮਾਰੀਆਂ, ਜੋ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦੇ ਅਹੁੱਦੇਦਾਰਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਸਬੰਧਤ ਕਿਸਾਨ ਆਗੂਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here