shambhu border news: ਕਿਸਾਨਾਂ ਦੇ ਦਿੱਲੀ ਕੂਚ ’ਤੇ ਹਰਿਆਣਾ ਦੇ ਮੰਤਰੀ ਦਾ ਅਹਿਮ ਬਿਆਨ

0
448

ਸ਼ੰਭੂ, 6 ਦਸੰਬਰ: shambhu border news:ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਦੇ ਚਰਚਿਤ ਮੰਤਰੀ ਅਨਿਲ ਵਿਜ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਜਿਸਤੋਂ ਸਪੱਸ਼ਟ ਹੁੰਦਾ ਜਾਪ ਰਿਹਾ ਹੈ ਕਿ ਹਰਿਆਣਾ ਸਰਕਾਰ ਮੁੜ ਕਿਸਾਨਾਂ ਉਪਰ ਸਖ਼ਤੀ ਕਰਨ ਦੀ ਤਿਆਰੀ ਵਿਚ ਹੈ। ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਅਨਿਲ ਵਿਜ ਨੇ ਪਹਿਲਾਂ ਕਿਸਾਨਾਂ ਨੂੰ ਦਿੱਲੀ ਤੋਂ ਇਜ਼ਾਜਤ ਲਿਆਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਿਸਾਨਾਂ ਕੋਲ ਦਿੱਲੀ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ ਤਾਂ ਹਰਿਆਣਾ ਉਨ੍ਹਾਂ ਨੂੰ ਜਾਣ ਦੀ ਇਜ਼ਾਜਤ ਨਹੀਂ ਦੇਵੇਗਾ।

ਇਹ ਵੀ ਪੜ੍ਹੋ ਮਾਨਸਾ ’ਚ ਕਿਸਾਨ-ਪੁਲਿਸ ਝੜਪਾਂ: ਥਾਣਾ ਮੁਖੀ ਦੀਆਂ ਟੁੱਟੀਆਂ ਬਾਹਾਂ, ਕਈ ਪੁਲਿਸ ਅਧਿਕਾਰੀ ਤੇ ਮੁਲਾਜਮ ਹੋਏ ਜਖ਼ਮੀ

ਹਰਿਆਣਾ ਦੇ ਇਸ ਮੰਤਰੀ ਦੇ ਬਿਆਨ ਤੋਂ ਇਲਾਵਾ ਹਰਿਆਣਾ ਪੁਲਿਸ ਵੱਲੋਂ ਕੀਤੀਆਂ ਜੰਗੀ ਤਿਆਰੀਆਂ ਵੀ ਕੁੱਝ ਅਜਿਹਾ ਦਰਸਾ ਰਹੀਆਂ ਹਨ। ਉਧਰ ਕਿਸਾਨ ਜਥੇਬੰਦੀਆਂ ਵੱਲੋਂ ਸੁਰਜੀਤ ਸਿੰਘ ਫ਼ੂਲ ਅਤੇ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ 101 ਕਿਸਾਨਾਂ ਦੇ ਪਹਿਲੇ ਮਰੀਜੀਵੜੇ ਜਥੇ ਨੂੰ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਰੱਖ ਦਿੱਤਾ ਹੈ। ਘੱਗਰ ਦਰਿਆ ਰਾਹੀਂ ਲੰਘਣ ਵਾਲੇ ਦੋਨਾਂ ਪੁਲਾਂ ਨੂੰ ਸੀਮੈਂਟ ਦੇ ਬੇਰੀਗੇਡਾਂ, ਬੁਲਡੋਜ਼ਰਾਂ, ਵਾਟਰ ਕੈਨਨ ਮਸ਼ੀਨਾਂ ਤੋਂ ਇਲਾਵਾ ਲੋਹੇ ਦੀਆਂ ਰੋਕਾਂ ਲਗਾ ਕੇ ਬੰਦ ਕੀਤਾ ਹੋਇਆ ਹੈ

ਇਹ ਵੀ ਪੜ੍ਹੋ Amritsar News : 20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੱਪੇ ਚੱਪੇ ਉਪਰ ਪੁਲਿਸ ਅਤੇ ਰਿਜ਼ਰਵ ਸੁਰੱਖਿਆ ਫ਼ੋਰਸ ਦੀਆਂ ਬਟਾਲੀਅਨਾਂ ਤੈਨਾਤ ਕੀਤੀ ਗਈ ਹੈ। ਹਾਲਾਂਕਿ ਕਿਸਾਨ ਹਾਲੇ ਵੀ ਇਸ ਗੱਲ ਦਾ ਐਲਾਨ ਕਰ ਰਹੇ ਹਨ ਕਿ ਆਪਣੀਆਂ ਬਕਾਇਆ 12 ਮੰਗਾਂ ਨੂੰ ਲੈ ਕੇ ਉਨਾਂ ਵੱਲੋਂ ਦਿੱਤਾ ਦਿੱਲੀ ਕੂਚ ਦਾ ਸੱਦਾ ਪੂਰੀ ਤਰ੍ਹਾਂ ਸ਼ਾਤਮਈ ਰਹੇਗਾ ਤੇ ਜੇਕਰ ਹਰਿਆਣਾ ਪੁਲਿਸ ਜਬਰ ਕਰਦੀ ਹੈ ਤਾਂ ਵੀ ਕਿਸਾਨ ਮੋੜਵਾਂ ਜਵਾਬ ਨਹੀਂ ਦੇਣਗੇ। ਦੂਜੇ ਪਾਸੇ ਹਰਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੇਪੇਂਦਰ ਸਿੰਘ ਹੁੱਡਾ ਅਤੇ ਪੰਜਾਬ ਤੋਂ ਡਾ ਅਮਰ ਸਿੰਘ ਨੇ ਕਿਸਾਨਾਂ ਦੇ ਹੱਕ ਵਿਚ ਖੜਦਿਆਂ ਉਨ੍ਹਾਂ ਨੂੰ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਤੋਂ ਰੋਕਣ ’ਤੇ ਸਰਕਾਰ ਦੀ ਨਿੰਦਾ ਕੀਤੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here