ਬਠਿੰਡਾ, 12 ਦਸੰਬਰ : Bathinda News: ਸਥਾਨਕ ਜ਼ਿਲ੍ਹਾ ਹਸਪਤਾਲ ਦੇ ਬਲੱਡ ਬੈਂਕ ਵਿਖੇ ਅੱਜ ਕੰਪੋਨੈਂਟ ਮਸ਼ੀਨ ਲਗਾਈ ਗਈ, ਜਿਸ ਦਾ ਉਦਘਾਟਨ ਐਨ.ਐਫ.ਐਲ ਯੂਨਿਟ ਦੇ ਚੀਫ ਜਨਰਲ ਮੈਨੇਜਰ ਤਰੁਣ ਕੁਮਾਰ ਬਤਰਾ ਵੱਲੋਂ ਕਾਰਜਕਾਰੀ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਮਸ਼ੀਨ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਮਨਦੀਪ ਸਿੰਗਲਾ ਨੇ ਦੱਸਿਆ ਕਿ ਇਹ ਮਸ਼ੀਨ ਦੇ ਲੱਗਣ ਦੇ ਨਾਲ ਮਰੀਜਾਂ ਨੂੰ ਕੰਪੋਨੈਂਟ ਦੇ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀ ਪਵੇਗੀ।
ਇਹ ਵੀ ਪੜ੍ਹੋ Big News: ਆਪ ਸਰਕਾਰ ਵੱਲੋਂ ਹਰ ਮਹੀਨੇ ਔਰਤਾਂ ਨੂੰ 1000-1000 ਰੁਪਏ ਦੇਣ ਦੀ ਸਕੀਮ ਨੂੰ ਹਰੀ ਝੰਡੀ
ਹੁਣ ਇਸ ਮਸ਼ੀਨ ਦੇ ਨਾਲ ਪਲੇਟਲੇਟਸ ਕੱਢਣਾ ਸੋਖਾ ਹੋਵੇਗਾ ਅਤੇ ਜਿਆਦਾ ਡੋਨਰਾਂ ਦੀ ਵੀ ਜਰੂਰਤ ਨਹੀ ਹੋਵੇਗੀ । ਉਹਨਾਂ ਦੱਸਿਆ ਕਿ ਇਸ ਮਸ਼ੀਨ ਦਾ ਡਾਇਲਸਿਸ ਦੇ ਮਰੀਜਾਂ ਨੂੰ ਫਾਇਦਾ ਹੋਵੇਗਾ। ਡੇਂਗੂ , ਏਡਜ, ਥੈਲੇਸੀਮੀਆ ਵਾਲੇ ਮਰੀਜਾ ਨੂੰ ਇਹ ਮਸ਼ੀਨ ਆਉਣ ਦੇ ਨਾਲ ਪੂਰਾ ਫਾਇਦਾ ਮਿਲੇਗਾ ਕਿਉਕਿ ਇਹ ਮਸੀਨ ਦੇ ਨਾਲ ਇਹ ਮਰੀਜਾਂ ਨੂੰ ਪੂਰੀ ਬੋਤਲ ਲਗਾਉਣ ਦੀ ਬਜਾਏ ਸਿਰਫ ਜਰੂਰੀ ਤੱਤ ਹੀ ਚੜਾਏ ਜਾਣਗੇ ।
ਇਹ ਵੀ ਪੜ੍ਹੋ Bathinda News: ਲੰਡਨ ਯੂਨੀਵਰਸਿਟੀ ’ਚ ਚੋਣਾਂ ਜਿੱਤਣ ਵਾਲਾ ‘ਪਦਮਜੀਤ’ ਹੁਣ ਲੋਕਲ ਸਿਆਸਤ ’ਚ ਅਜਮਾਏਗਾ ਹੱਥ
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੁਰਮੇਲ ਸਿੰਘ , ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਡਾ ਰੀਤਿਕਾ ਡੀ.ਟੀ.ਓ, ਡਾ ਗੁੰਜਣ, ਐਨ.ਐਫ.ਐਲ ਜੀ.ਐਮ ਮੈਡਮ ਸੰਧਿਆ ਬਤਰਾ, ਆਈ.ਪੀ ਸਿੰਘ, ਚੀਫ ਮੈਨੇਜਰ ਰਿਸ਼ੀਕਾਂਤ ਵਰਮਾ, ਫਾਰਮੇਸੀ ਅਫਸਰ ਐਨ.ਐਫ.ਐਲ ਮਹਿੰਦਰ ਪਾਲ ,ਮਯੰਕ ਸ਼ਰਮਾ, ਅਸ਼ੋਕ ਸ੍ਰੀਵਾਸਤਵ, ਅਰੁਣ ਕੁਮਾਰ, ਬਾਨੂੰ ਪ੍ਰਕਾਸ਼, ਰਾਜੇਸ਼ ਅਤੇ ਪੁਸ਼ਪ ਕੁਮਾਰ ਹਾਜ਼ਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Bathinda News: ਜ਼ਿਲ੍ਹਾ ਹਸਪਤਾਲ ਦੀ ਬਲੱਡ ਬੈਂਕ ਵਿਖੇ ਕੰਪੋਨੈਂਟ ਮਸ਼ੀਨ ਦੀ ਹੋਈ ਸ਼ੁਰੂਆਤ"