ਸ਼ਹੀਦ ਨੰਦ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਦਿੱਤੀ ਸ਼ਰਧਾਂਜਲੀ

Date:

spot_img

ਬਠਿੰਡਾ, 12 ਦਸੰਬਰ : ਸ਼ਹੀਦ ਨੰਦ ਸਿੰਘ (ਫੌਜੀ ਚੌਂਕ) ਵਿਖੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਰਨਲ ਬਿਕਰਮਜੀਤ ਸਿੰਘ ਮਾਨ (ਸੇਵਾ ਮੁਕਤ), ਕੈਪਟਨ ਹਰਬਖਸ਼ ਸਿੰਘ, ਸੁਬੇਦਾਰ ਬਲਦੇਵ ਸਿੰਘ ਮਾਨ ਤੇ ਸਮੂਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਸਟਾਫ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਸੇਵਾ ਮੁਕਤ ਕਰਨਲ ਬਿਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਸ਼ਹੀਦ ਨੰਦ ਸਿੰਘ ਦਾ ਜਨਮ ਮਾਤਾ ਜੈ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਘਰ ਪਿੰਡ ਬਹਾਦਰਪੁਰ (ਬਰੇਟਾ) ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਉਹ 19 ਸਾਲਾਂ ਦੀ ਉਮਰ ਵਿੱਚ ਭਾਰਤੀ ਸੈਨਾ ਦੀ ਸਿੱਖ ਰੈਜੀਮੈਂਟ ਪਹਿਲੀ ਬਟਾਲੀਅਨ ਵਿੱਚ ਭਰਤੀ ਹੋਏ। 29 ਸਾਲ ਦੀ ਉਮਰ ਵਿੱਚ ਬਤੌਰ ਐਕਟਿੰਗ ਨਾਇਕ ਦੇ ਆਹੁਦੇ ਤੇ ਦੂਸਰਾ ਮਹਾਂ ਯੁਦ ਵਿੱਚ ਦੁਸ਼ਮਣਾ ਦੇ ਛੱਕੇ ਛੁਡਾ ਦਿੱਤੇ।

ਇਹ ਵੀ ਪੜ੍ਹੋ ਸਪੀਕਰ ਸੰਧਵਾਂ ਵੱਲੋਂ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਦੇ ਤੁਰੰਤ ਹੱਲ ਦੀ ਅਪੀਲ

ਉਨ੍ਹਾਂ ਦੱਸਿਆ ਕਿ ਦੂਸਰੇ ਮਹਾਂ ਯੁਦ ਵਿੱਚ ਜਖਮੀ ਹਾਲਤ ਵਿੱਚ ਵੀ ਹਿੰਮਤ ਨਾ ਹਾਰਦਿਆਂ ਅਤੇ ਜਪਾਨੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਬੰਦੂਕ ਦੀ ਸੰਗੀਨ ਨਾਲ ਹੀ ਕਾਫੀ ਗਿਣਤੀ ਵਿੱਚ ਜਪਾਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੇ ਮੋਰਚੇ ’ਤੇ ਕਬਜਾ ਕੀਤਾ, ਜਿਸ ਲਈ ਇਨ੍ਹਾਂ ਨੂੰ ਸਰਬਉੱਤਮ ਪੁਰਸਕਾਰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਭਗਤੀ ਦੀ ਮਿਸਾਲ ਦਿੰਦੇ ਹੋਏ ਇਹੋ-ਜਿਹੇ ਕਾਰਨਾਮੇ ਵਿਖਾਏ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ 1947 ਵਿੱਚ ਕਸ਼ਮੀਰ ਰਾਜ ਵਿੱਚ ਉੜੀ ਦੀ ਲੜਾਈ ਦੌਰਾਨ ਵੀ ਇਸ ਮਹਾਨ ਯੋਧੇ ਨੇ ਨਿਡਰ ਹੋ ਕਿ ਆਪਣਾ ਫਰਜ਼ ਨਿਭਾਇਆ ਤੇ 12 ਦਸੰਬਰ 1947 ਨੂੰ ਕਬਾਲੀ ਹਮਲਾਵਰਾਂ ਦਾ ਸਫਾਇਆ ਕਰਨ ਲਈ ਮੋਰਚਾ ਸੰਭਾਲਿਆ।ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਕਈ ਸਾਥੀਆਂ ਦੇ ਸ਼ਹੀਦ ਹੋ ਜਾਣ ’ਤੇ ਵੀ ਇਸ ਮਹਾਨ ਯੋਧੇ ਨੇ ਹਿਮਤ ਨਾਂ ਹਾਰੀ ਅਤੇ ਕਈ ਮੋਰਚਿਆਂ ’ਤੇ ਕਬਜਾ ਕਰਦੇ ਹੋਏ, ਦੁਸ਼ਮਣ ਨੂੰ ਪਿਛੇ ਹਟਾਉਦੇ ਹੋਏ ਇਹ ਅਣਖੀ ਯੋਧਾ ਆਪ ਵੀ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹਾਦਤ ਪਾ ਗਿਆ।

ਇਹ ਵੀ ਪੜ੍ਹੋ Patiala News: ਨਾਮਜਦਗੀਆਂ ਦੇ ਆਖ਼ਰੀ ਦਿਨ ਆਪ ਤੇ ਭਾਜਪਾ ਵਿਚਕਾਰ ਝੜਪਾ, ਬਣਿਆ ਜੰਗ ਦਾ ਮੈਦਾਨ

ਇਸ ਮਹਾਨ ਯੋਧੇ ਨੇ ਮਹਾਂਵੀਰ ਚੱਕਰ ਜਿੱਤ ਕੇ ਆਪਣੇ ਪਿੰਡ ਦਾ ਨਾਅ ਦੇਸ਼ ਵਿੱਚ ਰੌਸ਼ਨ ਕੀਤਾ। ਨੰਦ ਸਿੰਘ ਇੱਕ ਐਸਾ ਯੋਧਾ ਹੈ, ਜਿਸ ਨੂੰ ਜਿਉਂਦੇ ਜੀਅ ਵਿਕਟੋਰੀਆ ਕਰਾਸ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਮਹਾਰਾਜਾ ਭਲਇੰਦਰ ਸਿੰਘ ਸਹੀਦ ਨੰਦ ਸਿੰਘ ਨੂੰ ਸਨਮਾਨਿਤ ਕਰਨ ਲਈ ਪਿੰਡ ਬਹਾਦਰਪੁਰ ਵਿਖੇ ਆਏ ਸਨ ਅਤੇ ਉਨ੍ਹਾਂ ਵੱਲੋਂ ਆਪਣੇ ਪੁਰਖਿਆਂ ਦੀ ਨਿਸ਼ਾਨੀ ਤਲਵਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।ਬਠਿੰਡਾ ਵਿਖੇ ਇਨ੍ਹਾਂ ਦੀ ਯਾਦ ਵਿੱਚ ਚੌਂਕ ’ਤੇ ਬੁਤ ਲਗਾਇਆ ਗਿਆ ਹੈ ਜਿਸ ਨੂੰ ਫੋਜ਼ੀ ਚੌਂਕ ਵੀ ਕਿਹਾ ਜਾਂਦਾ ਹੈ। ਬਰੇਟਾ ਦੇ ਬਸ ਸਟੈਂਡ ਦਾ ਨਾਮ ਨੰਦ ਸਿੰਘ ਵਿਕਟੋਰੀਆ ਬਸ ਸਟੈਂਡ ਹੈ। ਇਸ ਮਹਾਨ ਯੋਧੇ ਨੂੰ ਸ਼ਹੀਦ ਹੋਣ ਉੱਪਰੰਤ 1948 ਵਿੱਚ ਭਾਰਤ ਸਰਕਾਰ ਨੇ ਮਹਾਂਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ। ਇਸ ਬਹਾਦਰ ਸਪੂਤ ਦੀ ਯਾਦ ਵਿੱਚ 1956 ਵਿੱਚ ਮੇਰਠ ਛਾਉਣੀ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਗਿਆ ਸੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

spot_img
spot_img
spot_img

Share post:

Popular

More like this
Related

हरियाणा ने 60 वर्षों में प्रगति का लंबा सफर तय किया, अब देश का पहला विकसित राज्य बनाने का संकल्प – मुख्यमंत्री नायब सिंह...

👉राष्ट्रपति श्रीमती द्रौपदी मुर्मु ने कुरुक्षेत्र में हरियाणा दिवस...

37 ਲੱਖ ਔਰਤਾਂ ਦੇ ਖਾਤਿਆਂ ‘ਚ ਮੁੜ ਹੋਈ ਟੂੰ-ਟੂੰ, CM ਮਾਨ ਨੇ ਜਾਰੀ ਕੀਤੀ ਸਨਮਾਨ ਰਾਸ਼ੀ ਦੀ ਅਗਲੀ ਕਿਸ਼ਤ!

Abohar News: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ...