ਜਲੰਧਰ, 23 ਦਸੰਬਰ:Jalandhar News: ਦੋ ਦਿਨ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ਵਿਚ ਬਹੁਮਤ ਤੋਂ ਥੋੜਾ ਪਿੱਛੇ ਰਹਿ ਗਈ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਹੁਣ ਚੋਣ ਨਤੀਜੇ ਆਉਂਦਿਆਂ ਹੀ ‘ਅਪਰੇਸ਼ਨ ਬਹੁਮਤ’ ਸ਼ੁਰੂ ਕਰ ਦਿੱਤਾ ਹੈ। ਇਸ ਅਪਰੇਸ਼ਨ ਤਹਿਤ ਅਜ਼ਾਦ ਉਮੀਦਵਾਰਾਂ ਨੂੰ ਆਪਣੇ ਪਾਲੇ ’ਚ ਲਿਆਉਣ ਤੋਂ ਇਲਾਵਾ ਕਾਂਗਰਸ ਤੇ ਭਾਜਪਾ ਵਿਚ ਵੀ ਸੰਨ ਲਗਾਈ ਗਈ ਹੈ। ਸੂਚਨਾ ਮੁਤਾਬਕ ਪੰਜਾਬ ਦੇ ਤਿੰਨ ਕੈਬਨਿਟ ਮੰਤਰੀਆਂ ਹਰਭਜਨ ਸਿੰਘ ਈਟੀਓ, ਮਹਿੰਦਰ ਭਗਤ ਅਤੇ ਡਾ ਰਵਜੋਤ ਸਿੰਘ ਦੀ ਅਗਵਾਈ ਹੇਠ ਇੱਕ ਦਿਨ ਵਿਚ ਹੀ 5 ਕੋਂਸਲਰਾਂ ਨੇ ਝਾੜੂ ਚੁੱਕ ਲਿਆ ਹੈ।
ਇੰਨ੍ਹਾਂ ਵਿਚ ਵਾਰਡ ਨੰਬਰ 46 ਤੋਂ ਅਜ਼ਾਦ ਉਮੀਦਵਾਰ ਵਜੋਂ ਜਿੱਤੇ ਕੌਂਸਲਰ ਤਰਸੇਮ ਸਿੰਘ ਤੇ ਵਾਰਡ ਨੰਬਰ 81 ਤੋਂ ਆਜ਼ਾਦ ਕੌਂਸਲਰ ਸੀਮਾ, ਵਾਰਡ ਨੰਬਰ 47 ਤੋਂ ਜਿੱਤੇ ਕਾਂਗਰਸੀ ਕੌਂਸਲਰ ਮਨਮੀਤ ਕੌਰ ਅਤੇ ਵਾਰਡ ਨੰਬਰ 65 ਤੋਂ ਕਾਂਗਰਸੀ ਕੌਂਸਲਰ ਪਰਵੀਨ ਵਾਸਨ ਸਹਿਤ ਵਾਰਡ ਨੰਬਰ 63 ਤੋਂ ਜਿੱਤੇ ਭਾਜਪਾ ਦੇ ਕੌਂਸਲਰ ਸੁਲੇਖਾ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ ਹੈ। ਇੰਨ੍ਹਾਂ 5 ਕੋਂਸਲਰਾਂ ਦੇ ਆਪ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਣ ਇੱਥੇ ਪਾਰਟੀ ਆਪਣਾ ਮੇਅਰ ਬਣਾਉਣ ਦੇ ਸਮਰੱਥ ਹੋ ਗਈ ਹੈ।
ਇਹ ਵੀ ਪੜ੍ਹੋ ਯੂਪੀ ’ਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਡੀਜੀਪੀ ਨੇ ਵੀ ਜਾਰੀ ਕੀਤਾ ਬਿਆਨ
ਕੋਂਸਲਰਾਂ ਦੇ ਨਾਲ-ਨਾਲ ਸਥਾਨਕ ਵਿਧਾਇਕਾਂ ਨੂੰ ਵੀ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ। ਗੌਰਤਲਬ ਹੈ ਕਿ ਸ਼ਹਿਰ ਦੇ ਕੁੱਲ 85 ਵਾਰਡਾਂ ਵਿਚਂੋ ਆਪ ਦੇ ਹਿੱਸੇ 38 ਵਾਰਡ ਆਏ ਹਨ। ਜਦਕਿ ਕਾਂਗਰਸ ਨੂੰ 25, ਭਾਜਪਾ ਨੂੰ 19 ਅਤੇ 3 ਵਾਰਡਾਂ ਵਿਚ ਅਜਾਦ ਉਮੀਦਵਾਰਾਂ ਨੂੰ ਜਿੱਤ ਪ੍ਰਾਪਤ ਹੋਈ ਹੈ। ਇਸਤੋਂ ਇਲਾਵਾ ਪਟਿਆਲਾ ਵਿਚ ਆਪ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ ਜਦਕਿ ਲੁਧਿਆਣਾ ਦੇ ਵਿਚ ਵੀ ਥੋੜੀ ਹਿੰਮਤ ਦੇ ਨਾਲ ਇਸ ਪਾਰਟੀ ਦਾ ਹੀ ਮੇਅਰ ਬਣਨ ਦੀ ਸੰਭਾਵਨਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Jalandhar News: ਆਪ ਨੇ ਕਾਂਗਰਸ ਤੇ ਭਾਜਪਾ ਵਿਚ ਲਗਾਈ ਸੰਨ , ਕਈ ਅਜਾਦ ਕੋਂਸਲਰਾਂ ਨੇ ਵੀ ਚੁੱਕਿਆ ਝਾੜੂ"