👉ਮੁੱਖ ਮੰਤਰੀ ਪੋਰਟਲ ‘ਤੇ ਮਿਲੀ ਸ਼ਿਕਾਇਤ ਉਪਰ ਹੋਈ ਕਾਰਵਾਈ
ਬਠਿੰਡਾ, 24 ਦਸੰਬਰ: ਪਿਛਲੇ ਕਈ ਦਹਾਕਿਆਂ ਤੋਂ ਪਾਵਰਕਾਮ ਦੇ ਵਿੱਚ ਕਥਿਤ ਨਿੱਜੀ ਠੇਕੇਦਾਰ ਦੀ ਭੂਮਿਕਾ ਨਿਭਾਉਂਦੇ ਆ ਰਹੇ ਮੋੜਾਂ ਵਾਲੇ ਅੰਮ੍ਰਿਤ ਪਾਲ ਉਰਫ਼ ਕੱਦੂ ਨੂੰ ਵਿਜੀਲੈਂਸ ਨੇ ਮੁੜ ਗਿਰਫਤਾਰ ਕਰ ਲਿਆ ਹੈ। ‘ਕੱਦੂ’ ਉਪਰ ਹੁਣ ਇੱਕ ਵਿਅਕਤੀ ਤੋਂ ਖੇਤੀਬਾੜੀ ਲਈ ਟਿਯੂਬਵੈੱਲ ਕੁਨੈਕਸ਼ਨ ਦੇ ਡਿਮਾਂਡ ਨੋਟਿਸ ਦੀ ਮਿਆਦ ਵਧਾਉਣ ਦੇ ਨਾਂ ‘ਤੇ ਪੀ.ਐਸ.ਪੀ.ਸੀ.ਐਲ. ਦੇ ਸਬ ਡਵੀਜ਼ਨ ਦਫ਼ਤਰ ਮੌੜ ਵਿਖੇ ਤਾਇਨਾਤ ਕਰਮਚਾਰੀਆਂ ਤਰਫ਼ੋਂ 35,000 ਰੁਪਏ ਰਿਸ਼ਵਤ ਲੈਣ ਅਤੇ 20000 ਰੁਪਏ ਹੋਰ ਮੰਗਣ ਦੇ ਦੋਸ਼ ਲੱਗੇ ਹਨ।
ਇਹ ਵੀ ਪੜ੍ਹੋ ਨਵੀਂ ਕਾਰ ਲੈ ਕੇ ਘਰ ਆ ਰਹੇ ਸਿਹਤ ਵਿਭਾਗ ਦੇ ਅਧਿਕਾਰੀ ਦੀ ਸੜਕ ਹਾਦਸੇ ‘ਚ ਹੋਈ ਮੌ+ਤ
ਇਸ ਸਬੰਧ ਵਿੱਚ ਪਿੰਡ ਉੱਭਾ ਦੇ ਭੋਲਾ ਸਿੰਘ ਨਾਂ ਦੇ ਵਿਅਕਤੀ ਨੇ ਮੁੱਖ ਮੰਤਰੀ ਦੇ ਪੋਰਟਲ ਉੱਪਰ ਸ਼ਿਕਾਇਤ ਕੀਤੀ ਸੀ ਜਿਸ ਦੀ ਜਾਂਚ ਵਿਜੀਲੈਂਸ ਵੱਲੋਂ ਕਰਨ ਤੋਂ ਬਾਅਦ ਹੁਣ ਅੰਮ੍ਰਿਤਪਾਲ ਉਫ ਕੱਦੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 5 ਅਗਸਤ 2024 ਨੂੰ ਟਿਊਬਲ ਕਨੈਕਸ਼ਨ ਦਿਵਾਉਣ ਦੇ ਨਾਂ ‘ਤੇ ਇੱਕ ਔਰਤ ਤੋਂ ਪੈਸੇ ਲੈਣ ਦੇ ਮਾਮਲੇ ਵਿੱਚ ਕੱਦੂ ਨੂੰ ਵਿਜੀਲੈਂਸ ਨੇ ਰੰਗੇ ਹੱਥੀ ਗਿਰਫਤਾਰ ਕੀਤਾ ਸੀ। ਜਿਸ ਤੋਂ ਬਾਅਦ ਕੱਦੂ ਕਾਫੀ ਲੰਮਾ ਸਮਾਂ ਜੇਲ ਦੇ ਵਿੱਚ ਵੀ ਰਹਿ ਕੇ ਆਇਆ ਹੈ ਅਤੇ ਹੁਣ ਜਮਾਨਤ ਉੱਪਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ, Xen ਮੁਅੱਤਲ
ਅੰਮ੍ਰਿਤਪਾਲ ਉਰਫ ਕੱਦੂ ਦੇ ਪ੍ਰਵਾਰ ਦੀ ਮੌੜ ਮੰਡੀ ਦੇ ਵਿੱਚ ਬਿਜਲੀ ਦੇ ਸਮਾਨ ਦੀ ਦੁਕਾਨ ਹੈ ਜਿੱਥੇ ਦਹਾਕਿਆਂ ਤੋਂ ਪਾਵਰਕੌਮ ਦੇ ਫਾਰਮ ਅਤੇ ਹੋਰ ਦਸਤਾਵੇਜ਼ ਮਿਲਦੇ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਾਵਰ ਕੌਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਂ ‘ਤੇ ਲੱਖਾਂ ਰੁਪਏ ਮੰਗਣ ਅਤੇ ਕਥਿਤ ਤੌਰ ਤੇ ਇਕੱਠੇ ਕਰਨ ਵਾਲੇ ਕੱਦੂ ਵਿਰੁੱਧ ਵਿਜੀਲੈਂਸ ਵੱਲੋਂ ਦਰਜ ਦੋਨਾਂ ਹੀ ਕੇਸਾਂ ਵਿੱਚ ਪਾਵਰਕੌਮ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਜਦੋਂ ਕਿ ਕੱਦੂ ਦੀ ਪਾਵਰ ਕੌਮ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਨੂੰ ਇਕੱਲਾ ਮੌੜ ਮੰਡੀ ਸ਼ਹਿਰ ਹੀ ਨਹੀਂ, ਬਲਕਿ ਪੂਰਾ ਇਲਾਕਾ ਜਾਣਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK