ਬੱਚਿਆਂ ਦੇ ਸੁਧਾਰ ਲਈ ਬਣੀ ਕਮੇਟੀ ਵਲੋਂ ਜ਼ਿਲ੍ਹਾ ਸੁਧਾਰ ਘਰ ਦਾ ਕੀਤਾ ਗਿਆ ਦੌਰਾ

Date:

spot_img

ਸ੍ਰੀ ਮੁਕਤਸਰ ਸਾਹਿਬ 24 ਦਸੰਬਰ:ਜਿਲ੍ਹਾ ਸੁਧਾਰ ਘਰ ਸ੍ਰੀ ਮੁਕਤਸਰ ਸਾਹਿਬ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਵਿਚੋਂ ਜੁਵੇਨਾਈਲਾਂ ਦੀ ਪਛਾਣ ਸਬੰਧੀ ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੀ ਬਣੀ ਕਮੇਟੀ ਵਲੋਂ ਬੀਤੀ ਦਿਨੀ ਦੌਰਾ ਕੀਤਾ ਗਿਆ।ਇਸ ਦੌਰਾਨ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਕੋਈ ਵੀ ਅਜਿਹਾ ਬੱਚਾ ਜਿਸਦੀ ਉਮਰ 18 ਸਾਲ ਤੋਂ ਘੱਟ ਹੋਵੇ ਉਹ ਗਲਤੀ ਨਾਲ ਜਿਲ੍ਹਾ ਸੁਧਾਰ ਘਰ ਵਿੱਚ ਨਾ ਹੋਵੇ ।ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਵਲੋਂ ਜਿਲ੍ਹਾ ਸੁਧਾਰ ਘਰ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਉਮਰ ਜਦੋਂ ਉਸਤੇ ਮੁਕੱਦਮਾ ਦਰਜ਼ ਹੋਇਆ ਉਸ ਸਮੇਂ 18 ਸਾਲ ਤੋਂ ਘੱਟ ਸੀ ਤਾਂ ਉਹ ਜੁਵੇਨਾਈਲ ਜਸਟਿਸ ਐਕਟ, 2015 ਅਧੀਨ ਅਪਣੇ ਜੁਵੇਨਾਈਲ ਹੋਣ ਦਾ ਕਲੇਮ ਕਰ ਸਕਦਾ ਹੈ ।

ਇਹ ਵੀ ਪੜ੍ਹੋ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ, Xen ਮੁਅੱਤਲ

ਕਿਸੇ ਵਿਅਕਤੀ ਵਲੋਂ ਜੁਵੇਨਾਈਲਟੀ ਕਿਸੇ ਮੁਕਦਮੇ ਦੇ ਅੰਤਿਮ ਫੈਸਲੇ ਤੋਂ ਬਾਅਦ ਵੀ ਕਲੇਮ ਕੀਤੀ ਜਾ ਸਕਦੀ ਹੈ। ਨਵਦੀਪ ਬੇਹਨੀਵਾਲ , ਸੁਪਰਡੈਂਟ ਜਿਲ੍ਹਾ ਸੁਧਾਰ ਘਰ ਵੱਲੋਂ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਹਨਾਂ ਵੱਲੋਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਉਹ ਪਹਿਲਾਂ ਵੀ ਬੱਚਿਆਂ ਨੂੰ ਜੁਵੇਨਾਈਲ ਜਸਟਿਸ ਬੋਰਡ ਰਾਹੀਂ ਜੇਲ੍ਹ ਵਿਚੋਂ ਟਰਾਂਸਫਰ ਕਰਵਾ ਚੁੱਕੇ ਹਨ। ਇਸ ਦੌਰਾਨ ਸੌਰਵ ਚਾਵਲਾ ਲੀਗਲ ਕਮ ਪ੍ਰੋਬੇਸ਼ਨ ਅਫ਼ਸਰ, ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਅਦਾਲਤ ਵੱਲੋਂ ਸਜ਼ਾ ਹੋਈ ਹੈ ਅਤੇ ਉਸਤੋਂ ਬਿਨਾਂ ਉਸਦੇ ਘਰ ਕਮਾਉਣ ਵਾਲਾ ਨਹੀਂ ਹੈ ਤਾਂ

ਇਹ ਵੀ ਪੜ੍ਹੋ ਕੇਜਰੀਵਾਲ ਦੀ ਵੀਡੀਓ Edit ਕਰਕੇ ਫ਼ਲਾਉਣ ਵਾਲਿਆਂ ਵਿਰੁੱਧ ਪੰਜਾਬ ’ਚ ਦਰਜ਼ਨਾਂ ਥਾਵਾਂ ’ਤੇ ਪਰਚੇ ਦਰਜ਼

ਉਸਦੇ ਬੱਚੇ ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿੱਚ ਚੱਲ ਰਹੀ ਸਪਾਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਦਾ ਲਾਭ ਲੈ ਸਕਦੇ ਹਨ ਅਤੇ ਜੋ ਵਿਅਕਤੀ ਸਰਕਾਰ ਵੱਲੋਂ ਨਿਰਧਾਰਿਤ ਯੋਗਤਾਵਾਂ ਨੂੰ ਪੂਰਾ ਕਰਦਾ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ ।ਸ੍ਰੀ ਰਜਿੰਦਰ ਕੁਮਾਰ ਮੈਂਬਰ ਜੁਵੇਨਾਈਲ ਜਸਟਿਸ ਬੋਰਡ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਜੇਕਰ ਕੋਈ ਜੁਵੇਨਾਈਲ ਹੋਵੇ ਅਤੇ ਵਕੀਲ ਕਰਨ ਵਿੱਚ ਅਸਮਰੱਥ ਹੋਵੇ ਤਾਂ ਤਾਂ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰਾਹੀਂ ਮੁਫ਼ਤ ਵਕੀਲ ਜਾਂ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ ।ਇਸ ਮੌਕੇ ਤੇ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਤੋ ਰਜਨੀ ਬਾਲਾ ਇੰਚਾਰਜ ਵੂਮੈਨ ਹੈਲਪ ਡੈਸਕ ਵੀ ਮੌਜੂਦ ਸਨ ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

spot_img
spot_img

Share post:

Popular

More like this
Related

ਤਿੰਨ ਕਾਰਾਂ ‘ਚ ਭਿਆਨਕ ਟੱਕਰ; 2 ਕੁੜੀਆਂ ਤੇ 1 ਮੁੰਡੇ ਨੂੰ ਕਾਰ ਕੱਟ ਕੇ ਵਿਚੋਂ ਕੱਢਿਆ

Sangrur News: ਬੁੱਧਵਾਰ ਸਵੇਰੇ ਸੰਗਰੁਰ ਜ਼ਿਲ੍ਹੇ ਦੇ ਪਿੰਡ ਘਰਾਚੋ...

Punjab Police ਦੇ ਸਾਬਕਾ ਇੰਸਪੈਕਟਰ ਨੂੰ ਲੁਟੇਰਿਆਂ ਨੇ ਘਰੇ ਬੰਦੀ ਬਣਾ ਕੇ ਲੱਖਾਂ ਦੀ ਕੀਤੀ ‘ਲੁੱਟ’

Amritsar News: Amritsar 'ਚ ਵਾਪਰੀ ਇੱਕ ਦਿਲ-ਕੰਬਾਉਂ ਘਟਨਾ ਦੇ...

ਘੋਰ ਕਲਯੁਗ; ਇੱਕ ਦਿਊਰ ਦੇ ਇਸ਼ਕ ‘ਚ ਅੰਨ੍ਹੀ ‘ਭਰਜ਼ਾਈ’ ਨੇ ਦੂਜ਼ਾ ਦਿਊਰ ਮਰਵਾਇਆ !

Barnala News: ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ 'ਚ ਇਸ਼ਕ...