ਤਰਨਤਾਰਨ, 24 ਦਸੰਬਰ: ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਜੇਲ੍ਹ ਵਿਚੋਂ ਜਮਾਨਤ ’ਤੇ ਬਾਹਰ ਆਏ ਇੱਕ 24 ਸਾਲਾਂ ਨੌਜਵਾਨ ਦਾ ਅਗਿਆਤ ਹਮਲਾਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲਵਪ੍ਰੀਤ ਸਿੰਘ ਉਰਫ਼ ਸ਼ੇਰੂ ਵਾਸੀ ਖਡੁੂਰ ਸਾਹਿਬ ਦੀ ਲਾਸ਼ ਪੱਖੋਕੇ ਰੋਡ ’ਤੇ ਸੜਕ ਕਿਨਾਰੇ ਖ਼ਾਲ ਵਿਚੋਂ ਬਰਾਮਦ ਹੋਈ ਹੈ। ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਪ੍ਰਤਾਪ ਸਿੰਘ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰ ਲਿਆ ਹੈ।
ਇਹ ਵੀ ਪੜ੍ਹੋ ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ; ਨੌਜਵਾਨ ਦਾ ਕ+ਤਲ ਕਰਕੇ ਭੱਜੇ ਕਾਤਲਾਂ ਦੀ ਕਾਰ ਹੋਈ ਹਾਦਸਾਗ੍ਰਸਤ
ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਡੀਐਸਪੀ ਅਤੁਲ ਸੋਨੀ ਨੇ ਦਸਿਆ ਕਿ ਮ੍ਰਿਤਕ ਸ਼ੇਰੂ ਵਿਰੁਧ ਤਿੰਨ ਪਰਚੇ ਦਰਜ਼ ਸਨ। ਇਸਤੋਂ ਇਲਾਵਾ ਉਸਦੇ ਪ੍ਰਵਾਰ ਨੇ ਵੀ ਮੰਨਿਆ ਹੈ ਕਿ ਸ਼ੇਰੂ ਨਸ਼ੇ ਦਾ ਆਦੀ ਸੀ। ਮ੍ਰਿਤਕ ਦੇ ਪਿਤਾ ਮੁਤਾਬਕ ਬੀਤੇ ਕੱਲ ਉਹ ਗੁਰਦੂਆਰਾ ਟਾਹਲਾ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਘਰੋਂ ਗਿਆ ਸੀ। ਜਦ ਦੂਜੇ ਦਿਨ ਵੀ ਉਹ ਵਾਪਸ ਨਾ ਆਇਆ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਉਸਦੀ ਲਾਸ਼ ਬਰਾਮਦ ਹੋਈ। ਹਾਲਾਂਕਿ ਪ੍ਰਵਾਰ ਨੂੰ ਵੀ ਉਸਦੇ ਕਾਤਲਾਂ ਬਾਰੇ ਕੋਈ ਸੁਰਾਗ ਨਹੀਂ ਹੈ। ਡੀਐਸਪੀ ਮੁਤਾਬਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਾਤਲਾਂ ਨੂੰ ਬਖ਼ਸਿਆਂ ਨਹੀਂ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK