ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਔਡੀਟੋਰੀਅਮ ਵਿਖੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ-2021 ਦੇ ਪਹਿਲੇ ਦਿਨ ਹੋਏ ਵਰਚੂਅਲ ਪ੍ਰੋਗਰਾਮ ਦੌਰਾਨ ਇੱਥੋਂ ਦੇ ਕਰੀਬ 80 ਉਦਯੋਗਪਤੀਆਂ ਨਾਲ ਸ਼ਿਰਕਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਕਿਹਾ ਕਿ ਜ਼ਿਲ੍ਹੇ ਅੰਦਰ ਹਰ ਤਰ੍ਹਾਂ ਦੇ ਛੋਟੇ-ਵੱਡੇ ਉਦਯੋਗ ਲਈ ਨਿਵੇਸ਼ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਉਦਯੋਗ ਲਈ ਨਿਵੇਸ਼ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜ਼ਰ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਵਲੋਂ ਇਸ ਵਰਚੂਅਲ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਮੂਹ ਉਦਯੋਗਪਤੀਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਬਠਿੰਡਾ ਚੈਂਬਰ ਆਫ਼ ਕਮਰਸ ਆਫ਼ ਇੰਨਡਸਟਰੀਜ਼ ਦੇ ਪ੍ਰਧਾਨ ਰਾਮ ਪ੍ਰਕਾਸ਼, ਬਠਿੰਡਾ ਇੰਨਡਸਟਰੀਅਲ ਔਨਰ ਐਸੋਸ਼ੀਏਸ਼ਨ ਦੇ ਪ੍ਰਧਾਨ ਵਰਿੰਦਰ ਮੋਹਨ, ਖਜ਼ਾਨਚੀ ਸੰਦੀਪ ਔਰੀ, ਨਾਰਦਨ ਕੂਲਰ ਐਸੋਸ਼ੀਏਸ਼ਨ ਵਲੋਂ ਬਿਕਰਮ ਗਰਗ, ਇੰਡਸਟਰੀਅਲ ਐਸੋਸ਼ੀਏਸ਼ਨ ਫੋਕਲ ਪੁਆਇੰਟ ਵਲੋਂ ਪ੍ਰਧਾਨ ਮੁਕੇਸ਼ ਗਰਗ, ਉਘੇ ਉਦਯੋਗਪਤੀ ਅਤੇ ਪੰਜਾਬ ਸਪਿੰਨਟਿਕਸ ਤੋਂ ਸੁਰੇਸ਼ ਗੁਪਤਾ, ਸਪੋਰਟ ਕਿੰਗ ਤੋਂ ਰਜਿੰਦਰ ਪਾਲ, ਦਰਮੇਸ਼ ਐਗਰੋ ਭਗਤਾ ਤੋਂ ਰਜਿੰਦਰ ਸਿੰਘ, ਕਾਰਗਿੱਲ ਇੰਡਸਟਰੀਜ਼ ਤੋਂ ਕੁਨਾਲ ਕਦਮ, ਗੁਜ਼ਰਾਤ ਅੰਬੂਜ਼ਾ ਤੋਂ ਮਾਨਵ ਮੈਟੀ, ਹੈਰੀਟੇਜ਼ ਇੰਡਸਟਰੀ ਤੋਂ ਆਸ਼ੀਸ਼ ਬਾਂਸਲ, ਕਾਟਨ ਐਸੋਸੀਏਸ਼ਨ ਤੋਂ ਕੈਲਾਸ਼ ਚੰਦਰ, ਸਟੈਲਕੋ ਰਾਮਪੁਰਾ ਤੋਂ ਗੌਰਵ ਜਿੰਦਲ, ਪ੍ਰਤਾਪ ਸਪਿੰਨਟਿਕਸ ਤੋਂ ਵਿਜੈ ਬਾਂਸਲ, ਰਿਫ਼ਾਇਨਰੀ ਰਾਮਾਂ ਤੋਂ ਚਰਨਜੀਤ ਸਿੰਘ ਅਤੇ ਸੰਦੀਪ, ਮਹਾਂਸ਼ਕਤੀ ਕੰਨਡਕਰਜ਼ ਲਿਮਟਿਡ ਤੋਂ ਅਸ਼ੋਕ ਕਾਂਸਲ, ਐਸਡੀਐਮ ਬਠਿੰਡਾ ਕੰਵਰਜੀਤ ਸਿੰਘ, ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਇਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਅਤੇ ਲੀਡ ਬੈਂਕ ਮੈਨੇਜ਼ਰ ਨਰਾਇਣ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜ਼ਰ ਜਗਵਿੰਦਰ ਸਿੰਘ ਆਦਿ ਅਧਿਕਾਰੀ ਅਤੇ ਪ੍ਰਮੁੱਖ ਸ਼ਕਸ਼ੀਅਤਾਂ ਆਦਿ ਹਾਜ਼ਰ ਸਨ।
Share the post "ਛੋਟੇ-ਵੱਡੇ ਉਦਯੋਗ ਦੇ ਨਿਵੇਸ਼ ਲਈ ਦਿੱਤੀ ਜਾਵੇਗੀ ਹਰ ਤਰ੍ਹਾਂ ਦੀ ਸਹੂਲਤ : ਅਰਵਿੰਦਪਾਲ ਸਿੰਘ ਸੰਧੂ"