ਸਰੂਪ ਸਿੰਗਲਾ ਦੀ ਅਗਵਾਈ ਹੇਠ ਤੀਜੀ ਵਾਰ ਭਾਜਪਾ ਸਰਕਾਰ ਬਣਨ ਦੀ ਖੁਸ਼ੀ ਚ ਵੰਡੇ ਲੱਡੂ

Date:

spot_img

ਬਠਿੰਡਾ, 10 ਜੂਨ: ਲਗਾਤਾਰ ਤੀਜੀ ਵਾਰ ਕੇਂਦਰ ਵਿਚ ਭਾਜਪਾ ਦੀ ਸਰਕਾਰ ਤੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ ‘ਚ ਸੋਮਵਾਰ ਨੂੰ ਜਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਚ ਭਾਜਪਾਈਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਭਾਜਪਾ ਦੇ ਸਥਾਨਕ ਦਫਤਰ ਚ ਇਕੱਠੇ ਹੋੲੈ ਅਹੁਦੇਦਾਰਾਂ ਤੇ ਵਰਕਰਾਂ ਨੂੰਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਪਹਿਲਾਂ ਸਮੁੱਚੀ ਜਥੇਬੰਦੀ ਨੂੰ ਸਰਕਾਰ ਅਤੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ ।

ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਹੀ ਮੋਦੀ ਨੇ ਕਿਸਾਨਾਂ ਦੇ ਹੱਕ ’ਚ ਚਲਾਈ ਕਲਮ

ਉਨ੍ਹਾਂ ਕਿਹਾ ਕੇ ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਬਠਿੰਡਾ ਸ਼ਹਿਰੀ ਹਲਕੇ ਤੋਂ ਪਹਿਲੇ ਨੰਬਰ ’ਤੇ ਰਹੀ ਹੈ। ਕਈ ਨਵੇਂ ਚੇਹਰੇ ਸ਼ਾਮਿਲ ਹੋਣ ਨਾਲ ਬਾਹਰੀ ਕਲੋਨੀਆਂ ਚ ਵੀ ਭਾਜਪਾ ਨੂੰ ਵੱਡੀ ਗਿਣਤੀ ਚ ਵੋਟਾਂ ਪਈਆਂ ਹਨ। ਸੂਬੇ ਚ ਪਹਿਲੀ ਵਾਰ ਇਕੱਲੇ ਲੋਕ ਸਭਾ ਚੋਣ ਲੜਨ ਵਾਲੀ ਭਾਜਪਾ ਤੀਜੀ ਵੱਡੀ ਧਿਰ ਬਣ ਕੇ ਉਭਰੀ ਹੈ ਅਤੇ ਵੋਟ ਹਿੱਸੇਦਾਰੀ ਚ 18 ਪ੍ਰਤੀਸ਼ਤ ਵੋਟਾਂ ਲੈ ਕੇ ਅਕਾਲੀ ਦਲ ਨੂੰ ਬੁਰੀ ਤਰਾਂ ਪਛਾੜ ਦਿੱਤਾ ਹੈ।

ਸਰਕਾਰੀ ਵਿਭਾਗਾਂ ਨਾਲ ਸਬੰਧਿਤ ਆਮ ਜਨਤਾ ਦੀ ਸਮਸਿਆਵਾਂ ਹੁਣ ਹੋਣਗੀ ਦੂਰ-ਸੀਐਮ

ਸ਼੍ਰੀ ਸਿੰਗਲਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਦੇ ਨਤੀਜੇ ਵਿਧਾਨ ਸਭਾ ਚੋਣਾਂ ਚ ਭਾਜਪਾ ਦੀ ਜਿੱਤ ਦਾ ਮੁੱਢ ਬਣਨਗੇ ਅਤੇ 2027 ਚ ਭਾਜਪਾ ਇਕੱਲਿਆਂ ਪੰਜਾਬ ਚ ਸਰਕਾਰ ਬਣਾਏਗੀ। ਇਸ ਮੌਕੇ ਸਿੰਗਲਾ ਨੇ ਰਵਨੀਤ ਸਿੰਘ ਬਿੱਟੂ ਦੇ ਮੰਤਰੀ ਬਣਨ ਦੀ ਵੀ ਵਧਾਈ ਦਿੱਤੀ ਤੇ ਸਿੰਗਲਾ ਨੇ ਪੰਜਾਬ ਨੂੰ ਨੁਮਾਇੰਦਗੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਤੇ ਹਾਈ ਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਬਠਿੰਡਾ ਸ਼ਹਿਰੀ ਜਥੇਬੰਦੀ ਦੀ ਲੀਡਰਸ਼ਿਪ ਤੇ ਵਰਕਰ ਹਾਜ਼ਰ ਰਹੇ।

 

spot_img
spot_img

Share post:

Popular

More like this
Related

DA ਦੇ ਮਾਮਲੇ ’ਚ ਪੰਜਾਬ ਸਰਕਾਰ ਲਈ ਵੱਡੀ ਮੁਸ਼ਕਲ!

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ...

‘3 ਸਾਲ ਦਾ ਪੈਸਾ ਬਚਾ ਕੇ ਰੱਖੋ, ਆਉਣ ਵਾਲੈ ਵੱਡਾ ਸੰਕਟ’…

ਨਿਊਜ਼ ਡੈਸਕ: ਕੀ ਆਉਣ ਵਾਲਾ ਸਮਾਂ ਤੁਹਾਡੀ ਜੇਬ 'ਤੇ...

High Court ਵੱਲੋਂ CBI ਨੂੰ ਜਾਂਚ ਦੇਣ ਦੇ ਫੈਸਲੇ ਵਿਰੁਧ ਪੰਜਾਬ ਸਰਕਾਰ ਸੁਪਰੀਮ ਕੋਰਟ ਪੁੱਜੀ

Chandigarh News : ED (ਐਨਫ਼ੌਰਸਮੈਂਟ ਡਾਇਰੈਕਟੋਰੇਟ) ਵੱਲੋਂ ਮੁੱਖ ਦਫ਼ਤਰ...