ਰਾਜਾ ਵੜਿੰਗ, ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਸਹਿਤ ਪੰਜਾਬ ਕਾਂਗਰਸ ਦੇ ਆਗੂਆਂ ਨੇ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਪ੍ਰਗਟਾਇਆ ਦੁੱਖ

0
128
+2

ਨਵੀਂ ਦਿੱਲੀ, 27 ਦਸੰਬਰ: ਬੀਤੀ ਦੇਰ ਰਾਤ ਏਮਜ਼ ਹਸਪਤਾਲ ਵਿਚ 92 ਸਾਲਾਂ ਦੀ ਉਮਰ ’ਚ ਆਖ਼ਰੀ ਸਾਹ ਲੈਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਦੇਹਾਂਤ ਉਪਰ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੁਆਰਾ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਮਹਰੂਮ ਡਾ ਮਨਮੋਹਨ ਸਿੰਘ ਦੇ ਜੱਦੀ ਸੂਬੇ ਪੰਜਾਬ ਤੋਂ ਕਾਂਗਰਸ ਦੀ ਸਮੂਹ ਲੀਡਰਸ਼ਿਪ ਨੇ ਆਪਣੇ ਮਹਿਬੂਬ ਨੇਤਾ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਹੈ।

ਇਹ ਵੀ ਪੜ੍ਹੋ ਦੁਖ਼ਦ ਖ਼ਬਰ:Ex PM ਡਾ ਮਨਮੋਹਨ ਸਿੰਘ ਨਹੀਂ ਰਹੇ, ਕੇਂਦਰ ਵਲੋਂ ਦੇਸ਼ ਚ ਸੱਤ ਦਿਨਾਂ ਦੇ ਸੋਗ ਦਾ ਐਲਾਨ

ਆਪਣੇ ਵੱਖੋ-ਵੱਖਰੇ ਸ਼ੋਕ ਸੰਦੇਸ਼ਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਸਾਬਕਾ ਉਪ ਮੁੱਖ ਸੁਖਜਿੰਦਰ ਰੰਧਾਵਾ ਨੇ ਡਾ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਇਸਨੂੰ ਦੇਸ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘‘ਦੁਨੀਆ ਦੇ ਇਸ ਨਾਮੀ ਅਰਥ ਸ਼ਾਸਤਰੀ ਦੀ ਦੇਸ਼ ਨੂੰ ਵੱਡੀ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ’’ਉਨ੍ਹਾਂ ਡਾ ਸਿੰਘ ਦੇ ਦੇਹਾਂਤ ਨੂੰ ਦੇਸ਼ ਅਤੇ ਕਾਂਗਰਸ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ ਡੇਰਾ ਬਿਆਸ ਮੁਖੀ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਚਕਾਰ ਹੋਈ ਮੀਟਿੰਗ ਦੀ ਸਿਆਸੀ ਤੇ ਧਾਰਮਿਕ ਗਲਿਆਰਿਆਂ ਚਰਚਾ

ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੇ ਇੱਕ ਟਵੀਟ ਵਿਚ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨੂੰ ਦੇਸ ਦੇ ਆਰਥਿਕ ਸੁਧਾਰਾ ਦਾ ਨਿਰਮਾਤਾ ਦਸਦਿਆਂ ਕਿਹਾ ਕਿ ਅਪਣੀ ਸਾਦਗੀ ਲਈ ਜਾਣੇ ਜਾਂਦੇ ਡਾ ਮਨਮੋਹਨ ਸਿੰਘ ਦਾ ਸਦੀਵੀ ਵਿਛੋੜਾ ਬਹੁਤ ਅਸਿਹ ਹੈ। ਐਮ.ਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਦੇ ਦੇਹਾਂਤ ਨੂੰ ਦੇਸ, ਰਾਜ਼ਨੀਤੀ ਅਤੇ ਕੌਮੀ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਕਿਹਾ ਕਿ ਇੱਕ ਪ੍ਰਸਿੱਧ ਅਰਥ ਸਾਸਤਰੀ ਅਤੇ ਰਾਜਨੇਤਾ ਵਜੋਂ ਉਨ੍ਹਾਂ ਦੇ ਦੇਸ ਦੇ ਲਈ ਯੋਗਦਾਨ ਬੇਮਿਸਾਲ ਰਿਹਾ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+2

LEAVE A REPLY

Please enter your comment!
Please enter your name here