Thursday, April 16, 2026
spot_img
spot_img

ਪੰਜਾਬ ਸਾਹਿਤ ਅਕਾਦਮੀ ਵੱਲੋਂ ਆਯੋਜਿਤ ਸ਼ਾਨਦਾਰ ਰਿਹਾ ‘ਗ਼ਜ਼ਲ’ ’ਤੇ ਭਾਸ਼ਨ ਅਤੇ ਮੁਸ਼ਾਇਰਾ

Date:

spot_img

ਚੰਡੀਗੜ੍ਹ,28 ਦਸੰਬਰ: ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ, ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ‘ਕਵਿਤਾ ਵਰਕਸ਼ਾਪ’ ਦਾ ਤੀਜਾ ਦਿਨ ‘ਗ਼ਜ਼ਲ’ ਕੇਂਦਰਤ ਸੀ। ਸਭ ਤੋਂ ਪਹਿਲਾਂ ਉੱਘੇ ਸ਼ਾਇਰ ਤੇ ਆਲੋਚਕ ਡਾ. ਸ਼ਮਸ਼ੇਰ ਮੋਹੀ ਨੇ ਗ਼ਜ਼ਲ ਬਾਰੇ ਬੋਲਦਿਆਂ ਕਿਹਾ ਕਿ ਗ਼ਜ਼ਲ ਇਕ ਜ਼ਮੀਨ ਇਕ ਬਹਿਰ, ਛੰਦ ਵਿਚ ਲਿਖੇ ਜਾਣ ਵਾਲੇ ਕੁਝ ਸ਼ਿਅਰਾਂ ਦਾ ਸਮੂਹ ਹੈ। ਉਹਨਾਂ ਅੱਗੇ ਕਿਹਾ ਕਿ ਚੰਗੀ ਗ਼ਜ਼ਲ ਲਿਖਣ ਲਈ ਭਾਸ਼ਾ, ਤਗ਼ੱਜ਼ਲ ਦੀ ਵੀ ਜ਼ਰੂਰਤ ਹੈ; ਉਹਨਾਂ ਨੇ ਮਤਲੇ, ਮਕਤੇ, ਮਿਸਰਿਆਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ। ਇਸ ਉਪਰੰਤ ਖੋਜਾਰਥੀ: ਦਵਿੰਦਰ ਸਿੰਘ, ਕੁਲਬੀਰ ਕੌਰ, ਹਰਦੀਪ ਕੌਰ, ਡਾ. ਜਰਮਨਜੀਤ ਨੇ ਗ਼ਜ਼ਲ ਸ਼ਾਸਤਰ ਸੰਬੰਧੀ ਗੰਭੀਰ ਸਵਾਲ ਪੁੱਛੇ, ਜਿਨ੍ਹਾਂ ਦਾ ਅੱਜ ਦੇ ਪ੍ਰਮੁੱਖ ਵਕਤਾ ਡਾ. ਸ਼ਮਸ਼ੇਰ ਮੋਹੀ ਹੋਰਾਂ ਨੇ ਵਧੀਆ ਜੁਆਬ ਦਿੱਤਾ। ਇਸ ਤੋਂ ਬਾਅਦ ਮੁਸ਼ਾਇਰਾ ਹੋਇਆ। ਸਭ ਤੋਂ ਪਹਿਲਾਂ ਨੌਜਵਾਨ ਸ਼ਾਇਰ ਅਰਜ਼ਪ੍ਰੀਤ ਨੇ ਆਪਣੀ ਗ਼ਜ਼ਲ ਸੁਣਾ ਕੇ ਰੰਗ ਬੰਨਿ੍ਹਆ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਇਸਲਾਮਾਬਾਦ ਪੁਲਿਸ ਸਟੇਸ਼ਨ ‘ਤੇ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਨਾਰਕੋ-ਅੱਤਵਾਦ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ

ਇਸ ਤੋਂ ਬਾਅਦ ਗੁਰਚਰਨ ਸਿੰਘ ਮੁਹਾਲੀ, ਸ਼ਾਇਰ ਭੱਟੀ,ਮਨਜੀਤਪਾਲ ਸਿੰਘ, ਪ੍ਰਤਾਪ ਪਾਰਸ, ਪਿਆਰਾ ਸਿੰਘ ਰਾਹੀ ਨੇ ਆਪਣੀਆਂ ਰਚਨਾਵਾਂ ਸੁਣਾਈਆਂ।ਮੁਸ਼ਾਇਰੇ ਦੇ ਅਗਲੇ ਦੌਰ ਵਿਚ ਡਾ. ਸੁਨੀਤ ਮਦਾਨ ਨੇ ਅੰਗਰੇਜ਼ੀ ਵਿਚ ਗ਼ਜ਼ਲ ਸੁਣਾ ਕੇ ਵਾਹ ਵਾਹ ਖੱਟੀ। ਇਸ ਤੋਂ ਬਾਅਦ ਉੱਘੀ ਹਿੰਦੀ ਸ਼ਾਇਰ ਬਬੀਤਾ ਕਪੂਰ ਨੇ ਖੂਬਸੂਰਤ ਕਲਾਮ ਸੁਣਾਇਆ; ਹਰ ਦਿਨ ਕੀਮਤ ਘਟਦੀ ਰਹਿਤੀ ਹੈ, ਯੇ ਮੈਂ ਹੂੰ ਯਾ ਮੁਝਮੇਂ ਹੈ ਬਾਜ਼ਾਰ ਕੋਈ। ਊਰਦੂ ਦਾ ਰੰਗ ਲੈ ਕੇ ਆਏ ਮਹੇਸ਼ਵਰ ਸਿੰਘ, ਸਨੀ ਕਬੀਰ, ਕਰਨ ਸਹਰ, ਨਵੀਨ ਗੁਪਤਾ,ਨੇ ਉਮਦਾ ਸ਼ਾਇਰੀ ਦਾ ਮੁਜ਼ਾਹਰਾ ਕੀਤਾ; ਰੇਖਤਾ ਦੇ ਸ਼ਾਇਰ ਮਹਿੰਦਰ ਸਾਨੀ ਨੇ ਬਾਬਾ ਨਾਨਕ ’ਤੇ ਗ਼ਜ਼ਲ ਸੁਣਾ ਕੇ ਦਾਦ ਖੱਟੀ। ਫੇਰ ਪੰਜਾਬੀ ਵੱਲ ਮੁੜਦੇ ਹੋਏ ਨਰਿੰਜਣ ਸੂਖ਼ਮ, ਨੇ ਚੰਗੀ ਹਾਜ਼ਰੀ ਲਵਾਈ; ਖੰਨਾ ਤੋਂ ਆਏ ਸ਼ਾਇਰ ਜੱਗਦੀਪ ਨੇ : ਨਜ਼ਰ ਪਥਰਾ ਗਈ ਖ਼ਾਬਾਂ ਦੀ ਹਰਿਆਲੀ ਨਹੀਂ ਗਈ, ਤੇਰਾ ਦੁੱਖ ਤਾਂ ਚਲਾ ਗਿਆ, ਅੱਖ ਦੀ ਲਾਲੀ ਨਹੀਂ ਗਈ, ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਰਾਮਪੁਰ ਤੋਂ ਆਏ ਸ਼ਾਇਰ ਅਮਰਿੰਦਰ ਸੋਹਲ ਨੇ ਵੱਖਰੇ ਮੁਹਾਵਰੇ ਵਾਲੀ ਗ਼ਜ਼ਲ ਸੁਣਾ ਕੇ ਸਰੋਤਿਆਂ ਨੂੰ ਤਾੜੀ ਮਾਰਨ ਲਈ ਮਜ਼ਬੂਰ ਕਰ ਦਿੱਤਾ।

ਇਹ ਵੀ ਪੜ੍ਹੋ ਬਠਿੰਡਾ ਬੱਸ ਹਾਦਸੇ ਦੇ ਮ੍ਰਿਤਕਾਂ ਤੇ ਜਖ਼ਮੀਆਂ ਦੀ ਹੋਈ ਪਹਿਚਾਣ, ਹਾਦਸੇ ਦੇ ਕਾਰਨ ਆਏ ਸਾਹਮਣੇ

ਅੱਜ ਦੇ ਵਿਸ਼ੇਸ਼ ਸ਼ਾਇਰ ਐਸ. ਨਸੀਮ ਆਪਣੀਆਂ ਗ਼ਜ਼ਲਾਂ, ਕੋਈ ਕੋਈ ਤੇ ਦਰਦ ਸਫ਼ਰ ਤਨਹਾਈ ਸੁਣਾ ਮੁਸ਼ਾਇਰੇ ਨੂੰ ਸਿਖ਼ਰ ’ਤੇ ਲੈ ਗਏ; ਉਹਨਾਂ ਨੇ “ਗ਼ਜ਼ਲ” ਦੇ ਸੈਸ਼ਨ ਨੂੰ ਕਾਮਯਾਬ ਦੱਸਿਆ। ਇਸ ਤੋਂ ਬਾਅਦ ਡਾ. ਸ਼ਮਸ਼ੇਰ ਮੋਹੀ ਨੇ: ਅੱਗ ਦੀ ਨਦੀ ਹੱਸਦਿਆਂ ਪੀ ਦਿਖਾਲਣਾ, ਮੇਰਾ ਉਹਨਾਂ ਦੀ ਫਿਲਮ ਵਿਚ ਏਨਾ ਕੁ ਸੀਨ ਹੈ,ਸੁਣਾ ਕੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ।ਅੱਜ ਦੇ ਗ਼ਜ਼ਲ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉੱਘੀ ਸ਼ਾਇਰਾ ਡਾ. ਗੁਰਮਿੰਦਰ ਸਿੱਧੂ ਹੋਰਾਂ ਨੇ ਅੱਜ ਦੇ ਸੈਸ਼ਨ ਨੂੰ ਕਾਮਯਾਬ ਦੱਸਿਆ ਤੇ ਇਕੱਲੇ ਇਕੱਲੇ ਸ਼ਾਇਰ ਦੇ ਕਲਾਮ ਬਾਰੇ ਗੱਲ ਕੀਤੀ ਤੇ ਆਪਣੀ ਰਚਨਾ ਵੀ ਸਾਂਝੀ ਕੀਤੀ। ਮੰਚ ਸੰਚਾਲਨ ਵਰਕਸ਼ਾਪ ਦੇ ਕੌਰਾਡੀਨੇਟਰ ਜਗਦੀਪ ਸਿੱਧੂ ਨੇ ਕੀਤਾ। ਸਾਰੇ ਮਹਿਮਾਨਾਂ ਦਾ ਧੰਨਵਾਦ ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਤੇ ਵਰਕਸ਼ਾਪ ਦੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਕੀਤਾ। ਅੱਜ ਦੇ ਸੈਸ਼ਨ ਵਿਚ ਸੁਰਜੀਤ ਸੁਮਨ, ਸਚਦੇਵਾ ਸਾਹਿਬ,ਡਾ. ਸੁਰਿੰਦਰ ਗਿੱਲ ਗਰਜੋਧ ਕੌਰ, ਦਰਸ਼ਨ ਤਿਉਣਾ, ਵਰਿੰਦਰ ਸਿੰਘ, ਪਾਲ ਅਜਨਬੀ, ਪ੍ਰੀਤਮ ਰੁਪਾਲ, ਸੁਖਵਿੰਦਰ ਸਿੱਧੂ,ਪਲਵੀ ਰਾਮਪਾਲ, ਸੁਧਾ ਮਹਿਤਾ ਆਦਿ ਸ਼ਾਮਿਲ ਹੋਏ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Vigilance Bureau ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਪ੍ਰਿੰਸੀਪਲ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...