Thursday, April 16, 2026
spot_img
spot_img

ਵੇਰਕਾ ਮੁਲਾਜਮਾ ਵੱਲੋ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਜ਼ੋ ਪੂਰੇ ਪੰਜਾਬ ਦੇ ਵੇਰਕਾ ਦੇ ਪਲਾਂਟਾ ਦੇ ਗੇਟ ਅੱਗੇ ਕੀਤੇ ਗਏ ਰੋਸ਼ ਪ੍ਰਦਰਸ਼ਨ

Date:

spot_img

ਬਠਿੰਡਾ, 30 ਦਸੰਬਰ:ਵੇਰਕਾ ਮਿਲਕ ਅਤੇ ਕੈਟਲ ਫ਼ੀਡ ਪਲਾਂਟ ਆਊਟਸੌਰਸ ਮੁਲਾਜਿਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪਵਨਦੀਪ ਸਿੰਘ ਤੇ ਜਰਨਲ ਸਕੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਸ਼ੰਭੂ ਤੇ ਖਨੋਰੀ ਬਾਰਡਰ ਤੇ ਤਾਇਨਾਤ ਕਿਸਾਨਾਂ ਦੀ ਹਮਾਇਤ ਕੀਤੀ ਜਾਂਦੀ ਹੈ।ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਉਹਨਾਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਗਏ ਮਰਨ ਵਰਤ ਦੇ 33 ਵੇਂ ਦਿਨ ਪੂਰੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀਆਂ ਹਨ, ਨਾਂ ਉਹਨਾਂ ਦੀ ਗੱਲ ਸੁਣ ਕੇ ਮਸਲੇ ਦਾ ਹੱਲ ਕੱਢ ਰਹੀਆਂ ਹਨ।

ਇਹ ਵੀ ਪੜ੍ਹੋ ਪੰਜਾਬ ’ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਹੋਇਆ ਮੁਕੰਮਲ ਬੰਦ; ਕਿਸਾਨਾਂ ਨੇ ਸੜਕਾਂ ‘ਤੇ ਸੰਭਾਲਿਆ ਮੋਰਚਾ

ਸਰਕਾਰਾਂ ਨੂੰ ਆਪਣੀ ਗੱਲ ਸੁਣਾਉਣ ਲਈ ਜੋ 30 ਦਸੰਬਰ ਨੂੰ ਪੰਜਾਬ ਬੰਦ ਦੀ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਹੈ ।ਉਸਨੂੰ ਸਮਰੱਥਨ ਦੇਣ ਲਈ ਅਤੇ ਕਾਮਯਾਬ ਕਰਨ ਲਈ ਪੰਜਾਬ ਦੇ ਵੇਰਕਾ ਮਿਲਕ ਅਤੇ ਕੈਟਲ ਫ਼ੀਡ ਪਲਾਂਟ ਆਊਟਸੌਰਸ ਮੁਲਾਜਿਮ ਯੂਨੀਅਨ ਪੰਜਾਬ ਦੇ ਸਮੁੱਚੇ ਵੇਰਕਾ ਮਿਲਕ ਪਲਾਂਟ ਦੇ ਸਾਥੀਆਂ ਵੱਲੋ ਜਥੇਬੰਦੀ ਕਿਸਾਨ ਯੂਨੀਅਨ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ । ਅੱਜ 30 ਦਸੰਬਰ ਨੂੰ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਕਰੇਗੀ। ਪੂਰੇ ਪੰਜਾਬ ਦੇ ਸਮੂਹ ਵੇਰਕਾ ਮਿਲਕ ਅਤੇ ਕੈਟਲ਼ਫੀਡ ਪਲਾਂਟ ਵਿਚ ਗੇਟ ਰੈਲੀਆ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ।ਇਸ ਮੌਕੇ ਅਮਨਦੀਪ, ਬਲਜਿੰਦਰ ਸਿੰਘ, ਵਿਕਰਮ ਹਾਜ਼ਿਰ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...