ਪਟਿਆਲਾ ਰੇਂਜ ਦੇ ਪੁਲਿਸ ਮੁਲਾਜਮਾਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ, 126 ਕਾਂਸਟੇਬਲਾਂ ਦੀ ਹੋਈ ਤਰੱਕੀ

0
46

ਪਟਿਆਲਾ, 31 ਦਸੰਬਰ: ਪਟਿਆਲਾ ਰੇਂਜ ਦੇ ਪੁਲਿਸ ਮੁਲਾਜਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਤਰੱਕੀ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਰੇਂਜ ਦੇ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੈਂਟਰਲ ਸਨਿਓਰਟੀ ਰੋਸਟਰ ਦੇ ਆਧਾਰ ’ਤੇ ਪਟਿਆਲਾ ਰੇਂਜ ਅਧੀਨ ਆਉਂਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਤਾਇਨਾਤ ਵੱਡੀ ਗਿਣਤੀ ਕਾਂਸਟੇਬਲਾਂ ਨੂੰ ਡਿਪਾਰਟਮੈਂਟਲ ਪ੍ਰਮੋਸ਼ਨਲ ਕਮੇਟੀ (ਡੀ.ਪੀ.ਸੀ) ਦੀ ਮੀਟਿੰਗ ਉਪਰੰਤ ਤਰੱਕੀ ਦੇ ਕੇ ਆਫੀਸ਼ੀਏਟਿੰਗ ਹੈਡ ਕਾਂਸਟੇਬਲ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਸਾਲ 2024 ‘ਚ ਵੱਡਾ ਮੀਲ ਪੱਥਰ ਕੀਤਾ ਹਾਸਲ

ਉਹਨਾਂ ਦੱਸਿਆ ਕਿ ਨਵੇਂ ਸਾਲ ਦੇ ਤੋਹਫ਼ੇ ਵਜੋਂ ਜ਼ਿਲ੍ਹਾ ਪਟਿਆਲਾ ਦੇ 73 ਕਾਂਸਟੇਬਲਾਂ, ਜੀ.ਆਰ.ਪੀ ਦੇ 19 ਕਾਂਸਟੇਬਲਾਂ, ਸੰਗਰੂਰ ਦੇ 18 ਕਾਂਸਟੇਬਲਾਂ, ਬਰਨਾਲਾ ਦੇ 10 ਕਾਂਸਟੇਬਲਾਂ ਅਤੇ ਮਾਲੇਰਕੋਟਲਾ ਦੇ 6 ਕਾਂਸਟੇਬਲਾਂ ਨੂੰ ਪਦਉੱਨਤ ਕੀਤਾ ਗਿਆ ਹੈ। ਪਦ ਉਨਤ ਹੋਏ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਡੀ.ਆਈ.ਜੀ ਪਟਿਆਲਾ ਰੇਂਜ ਅਧੀਨ ਆਉਂਦੇ 4 ਜ਼ਿਲਿ੍ਹਆਂ ਦੇ 107 ਅਤੇ ਜੀ.ਆਰ.ਪੀ ਦੇ 19 ਕਰਮਚਾਰੀਆਂ ਸਮੇਤ ਕੁੱਲ 126 ਪੁਲਿਸ ਮੁਲਾਜ਼ਮਾਂ ਨੂੰ ਇਹ ਤਰੱਕੀ ਦਿੱਤੀ ਗਈ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here