11 ਨੂੰ ਜਲੰਧਰ ਵਾਸੀਆਂ ਨੂੰ ਮਿਲੇਗਾ ਨਵਾਂ ਮੇਅਰ, ਕਮਿਸ਼ਨਰ ਨੇ ਸੱਦੀ ਮੀਟਿੰਗ

0
153

ਜਲੰਧਰ, 9 ਜਨਵਰੀ: ਲੰਘੀ 21 ਦਸੰਬਰ ਨੂੰ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਤਂੋਂ ਬਾਅਦ ਹੁਣ ਜਲੰਧਰ ਸ਼ਹਿਰ ਦੇ ਵਾਸੀਆਂ ਨੂੰ ਜਲਦੀ ਹੀ ਨਵਾਂ ਮੇਅਰ ਮਿਲਣ ਦੀ ਸੰਭਾਵਨਾ ਹੈ। ਰਸਮੀ ਤੌਰ ’ਤੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵੱਲੋਂ ਨਿਗਮ ਦੇ ਚੁਣੇ ਹੋਏ ਨਵੇਂ ਕੋਂਸਲਰਾਂ ਦੀ 11 ਜਨਵਰੀ ਨੂੰ ਮੀਟਿੰਗ ਸੱਦੀ ਗਈ ਹੈ, ਜਿਸਦੇ ਵਿਚ ਸਹੁੰ ਚੁਕਾਉਣ ਤੋਂ ਇਲਾਵਾ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਣ ਦੀ ਵੀ ਪੂਰੀ ਉਮੀਦ ਜਤਾਈ ਜਾ ਰਹੀ ਹੈ। ਚੱਲ ਰਹੀ ਚਰਚਾ ਮੁਤਾਬਕ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਲਗਭਗ ਤੈਅ ਹੈ।

ਇਹ ਵੀ ਪੜ੍ਹੋ ਆਪ ਨੇ ਚੰਡੀਗੜ੍ਹ ਵਿੱਚ ਮੁੱਖ ਸਕੱਤਰ ਲਾਉਣ ਦਾ ਕੀਤਾ ਵਿਰੋਧ;ਕਿਹਾ ਇਹ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼

ਹਾਲਾਂਕਿ ਕਈ ਨਾਵਾਂ ਦੀ ਚਰਚਾ ਚੱਲ ਰਹੀ ਹੈ ਪ੍ਰੰਤੂ ਸਭ ਤੋਂ ਵੱਧ ਨਾਂ ਚਰਚਾ ਵਿਚ ਹੈ, ਉਹ ਵਿਨੀਤ ਧੀਰ ਦਾ ਦਸਿਆ ਜਾ ਰਿਹਾ, ਜੋਕਿ ਆਪ ਦੀ ਟਿਕਟ ’ਤੇ ਚੋਣ ਜਿੱਤੇ ਹਨ। ਗੌਰਤਲਬ ਹੈ ਕਿ ਜਲੰਧਰ ਨਗਰ ਨਿਗਮ ਦੀਆਂ ਕੁੱਲ 85 ਦੇ ਵਿਚਂੋਂ ਆਪ ਨੂੰ ਸਭ ਤੋਂ ਵੱਧ 38 ਸੀਟਾਂ ਮਿਲੀਆਂ ਸਨ। ਹਾਲਾਂਕਿ ਬਹੁਮਤ ਦੇ ਲਈ 43 ਸੀਟਾਂ ਦੀ ਜਰੂਰਤ ਸੀ ਪ੍ਰੰਤੂ ਪਿਛਲੇ ਦਿਨਾਂ ‘ਚ ‘ਆਪ’ ਵਿੱਢੀ ਮੁਹਿੰਮ ਤਹਿਤ ਕਾਂਗਰਸ, ਭਾਜਪਾ ਅਤੇ ਆਜ਼ਾਦ ਕੋਂਸਲਰਾਂ ਨੂੰ ਆਪਣੈ ਪਾਲੇ ਵਿਚ ਸ਼ਾਮਲ ਕਰਕੇ ਇਹ ਗਿਣਤੀ 45 ਤੱਕ ਕਰ ਲਈ ਹੈ, ਜੋਕਿ ਬਹੁਮਤ ਤੋਂ ਵੀ 2 ਵੱਧ ਹੈ। ਇੱਥੇ ਕਾਂਗਰਸ ਦੂਜੇ ਨੰਬਰ ਅਤੇ ਭਾਜਪਾ ਤੀਜ਼ੇ ਨੰਬਰ ’ਤੇ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here