MES ਕੰਨਟਰੈਕਟ ਮਜ਼ਦੂਰ ਯੂਨੀਅਨ ਦੀ ਅਹਿਮ ਮੀਟਿੰਗ ਚਿਲਡਰਨ ਪਾਰਕ ਵਿਖੇ ਹੋਈ

0
32

ਬਠਿੰਡਾ, 11 ਜਨਵਰੀ: ਅੱਜ ਇੱਥੇ ਚਿਲਡਰਨ ਪਾਰਕ ਵਿਖੇ ਬਠਿੰਡਾ ਕੈਂਟ ਐਮ.ਈ.ਐਸ.ਵਿਖੇ ਕੰਮ ਕਰਦੇ ਵਰਕਰਾਂ ਦੀ ਅਹਿਮ ਮੀਟਿੰਗ ਯੂਨੀਅਨ ਦੇ ਮੀਤ ਪ੍ਰਧਾਨ ਸਾਥੀ ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸੀਟੂ ਦੇ ਸੂਬਾਈ ਆਗੂ ਸਾਥੀ ਬਲਕਾਰ ਸਿੰਘ ਹਾਜ਼ਰ ਹੋਏ। ਜਥੇਬੰਦੀ ਦੇ ਪ੍ਰਧਾਨ ਸਾਥੀ ਪ੍ਰਦੀਪ ਸਿੰਘ ਨੇ ਮੀਟਿੰਗ ਵਿਚ ਹੋਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਕੈਂਟ ਐਮ.ਈ.ਐਸ.ਵਿਖੇ ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰ ਰਹੇ ਵਰਕਰਾਂ ਦਾ ਮੁੱਖ ਪ੍ਰਬੰਧਕ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਕਰਕੇ ਲਗਾਤਾਰ ਸੋਸਣ ਹੋ ਰਿਹਾ ਹੈ। ਨਵੇਂ ਟੈਂਡਰ ਹੋਣ ਦਾ ਬਹਾਨਾ ਬਣਾ ਕੇ ਵਰਕਰਾਂ ਦੀ ਜਬਰੀ ਛਾਂਟੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ ‘ਕੁੜੀ’ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਬੇਰਹਿਮੀ ਨਾਲ ਕ+ਤਲ

ਜਿਸ ਦਾ ਵਿਰੋਧ ਕਰਨ ’ਤੇ ਉਨ੍ਹਾਂ ਦੇ ਗੇਟ ਪਾਸ ਬੰਦ ਕਰ ਦਿੱਤੇ ਜਾਂਦੇ ਹਨ, ਜਿਸਦੇ ਚੱਲਦੇ ਨੌਕਰੀ ਜਾਣ ਦੇ ਡਰ ਤੋਂ ਮਜ਼ਦੂਰਾਂ ਨੂੰ ਠੇਕੇਦਾਰ ਦੀਆਂ ਸਾਰੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਹਨ। ਆਗੂ ਨੇ ਦੱਸਿਆ ਕਿ ਵਰਕਰਾਂ ਤੋਂ ਉਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਦਾ ਭੁਗਤਾਨ ਕਰਨ ਤੋਂ ਬਾਅਦ ਕੁੱਝ ਹਿੱਸਾ ਵਾਪਸ ਠੇਕੇਦਾਰ ਵੱਲੋਂ ਵਾਪਸ ਲੈ ਲਿਆ ਜਾਂਦਾ ਹੈ, ਜੋ ਕਿ ਸ਼ਰੇਆਮ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਹੈ। ਯੂਨੀਅਨ ਆਗੂ ਨੇ ਦੱਸਿਆ ਕਿ ਹੁਣ ਲਗਭਗ ਸਾਰੇ ਸੈੱਲ ਇਲੈਟਰੀਕਲ, ਏ.ਸੀ.ਪਲਾਂਟ, ਜਨਰੇਟਰ ਸੈੱਲ ਅਤੇ ਐਸ.ਟੀ.ਪੀ.ਪੰਪ ਸਮੇਤ ਸਾਰੇ ਟੈਂਡਰ ਹੋ ਚੁੱਕੇ ਹਨ। ਜਦੋਂ ਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਚੀਫ ਇੰਜੀਨੀਅਰ ਅਤੇ ਸਾਰੇ ਠੇਕੇਦਾਰ ਨੂੰ ਆਪਣੀਆਂ ਮੰਗਾਂ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਚੱਲਦੀ ਹੋਈ ਬੱਸ ਬਣੀ ਅੱਗ ਦਾ ਗੋਲਾ, ਰਿਹਾ ਜਾਨੀ ਨੁਕਸਾਨ ਤੋਂ ਬਚਾਅ

ਇਸ ਸਮੇਂ ਸੂਬਾਈ ਆਗੂ ਨੇ ਕਿਹਾ ਕਿ ਵਰਕਰਾਂ ਨੂੰ ਕੇਂਦਰ ਸਰਕਾਰ ਵੱਲੋਂ ਤਹਿ ਘੱਟੋ-ਘੱਟ ਉਜ਼ਰਤਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਅਤੇ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਰੱਖਿਆ ਮੰਤਰਾਲੇ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜਦੂਰਾਂ ਦੀਆਂ ਮੰਗਾਂ ਦਾ ਜਲਦ ਹੱਲ ਨਹੀਂ ਕੀਤਾ ਗਿਆ ਤਾਂ ਐਮ.ਈ.ਐਸ.ਪ੍ਰਬੰਧਕਾਂ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਗਿਆਨ ਸਿੰਘ, ਸਾਥੀ ਬਲਜੀਤ ਸਿੰਘ, ਸਾਥੀ ਸੁਖਪਾਲ ਸਿੰਘ, ਸਾਥੀ ਹਰਕੀਰਤ ਸਿੰਘ ਹੀਰਾ, ਸਾਥੀ ਮਨਜੀਤ ਸਿੰਘ ਆਦਿ ਹਾਜ਼ਰ ਹੋਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here