👉ਦੋਨੋਂ ਮੁਲਜ਼ਮ ਹੋਏ ਜਖ਼ਮੀ, ਡੋਨੀ ਬੱਲ ਗੈਂਗ ਨੇ ਚੁੱਕੀ ਆੜਤੀ ਦੇ ਕ+ਤਲ ਦੀ ਜਿੰਮੇਵਾਰੀ
ਤਰਨਤਾਰਨ, 12 ਜਨਵਰੀ: ਐਤਵਾਰ ਨੂੰ ਹਰੀਕੇ ’ਚ ਦਿਨ-ਦਿਹਾੜੇ ਇੱਕ ਆੜਤੀ ਦਾ ਕਤਲ ਕਰਕੇ ਭੱਜੇ ਦੋਨੋਂ ਮੋਟਰਸਾਈਕਲ ਸਵਾਰਾਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਹੈ। ਇਸ ਮੁਕਾਬਲੇ ਵਿਚ ਦੋਨੋਂ ਹਮਲਾਵਾਰ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਤਰਨਤਾਰਨ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂਕਿ ਇੰਨ੍ਹਾਂ ਨੂੰ ਸੁਰੱਖਿਅਤ ਲਿਜਾਣ ਵਾਲਾ ਤੀਜ਼ਾ ਸਾਥੀ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਜਖ਼ਮੀ ਹਮਲਾਵਾਰਾਂ ਦੀ ਪਹਿਚਾਣ ਜਸਪ੍ਰੀਤ ਤੇ ਸਾਹਿਬਪ੍ਰੀਤ ਵਜੋਂ ਹੋਈ ਹੈ।
ਇਹ ਵੀ ਪੜ੍ਹੋ ਐਸਐਸਪੀ ਵਿਜੀਲੈਂਸ ਨੇ ਜਿੱਤੀ ਆਲ ਇੰਡੀਆ ਪੁਲਿਸ ਗੋਲਫ ਚੈਂਪੀਅਨਸ਼ਿਪ
ਮਾਮਲੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਰਜਿੰਦਰ ਮਿਨਹਾਸ ਨੇ ਮੀਡੀਆ ਨੂੰ ਦਸਿਆ ਕਿ ਜਦ ਮੁਲਜਮ ਆੜਤੀ ਦਾ ਕਤਲ ਕਰਕੇ ਮੋਟਰਸਾਈਕਲ ’ਤੇ ਭੱਜ ਰਹੇ ਸਨ ਤਾਂ ਐਸਐਚਓ ਹਰੀਕੇ ਹਰਜਿੰਦਰ ਸਿੰਘ ਵੀ ਆਪਣੀ ਪੁਲਿਸ ਪਾਰਟੀ ਨਾਲ ਇਲਾਕੇ ਵਿਚ ਸਨ ਤੇ ਸੂਚਨਾ ਮਿਲਣ ’ਤੇ ਇੰਨ੍ਹਾਂ ਤੁਰੰਤ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ, ਜੋਕਿ ਜਿਊਣ ਕੇ ਮੋੜ ਕੋਲ ਆਪਣਾ ਮੋਟਰਸਾਈਕਲ ਸੁੱਟ ਕੇ ਅੱਗੇ ਇੰਤਜਾਰ ਕਰ ਰਹੀ ਸਵਿੱਫ਼ਟ ਕਾਰ ਵਿਚ ਸਵਾਰ ਹੋ ਕੇ ਭੱਜ ਗਏ। ਪੁਲਿਸ ਪਾਰਟੀ ਉਨ੍ਹਾਂ ਦੇ ਪਿੱਛੇ ਲੱਗੀ ਰਹੀ ਤੇ ਪਿੰਡ ਅਲੀਪੁਰ ਕੋਲ ਇੱਕ ਕੱਚੇ ਰਾਸਤੇ ਵਿਚ ਇਹ ਕਾਰ ਫ਼ਸ ਗਈ, ਜਿਸਤੋਂ ਬਾਅਦ ਇਹ ਹਮਲਾਵਾਰ ਕਾਰ ਛੱਡ ਕੇ ਖੇਤਾਂ ਵੱਲ ਭੱਜ ਨਿਕਲੇ।
ਇਹ ਵੀ ਪੜ੍ਹੋ ਆਂਡਿਆਂ ਦੀ ਰੇਹੜੀ ਲਾਉਣ ਵਾਲੇ ਨੂੰ ਦੂਜੇ ਦੀ ‘ਘਰਵਾਲੀ’ ਰੱਖਣੀ ਪਈ ਮਹਿੰਗੀ ,ਪਤੀ ਨੇ ਗਰਮ ਤੇਲ ’ਚ ‘ਆਂਡੇ’ ਵਾਂਗ ਉਬਾਲਿਆ
ਪੁਲਿਸ ਪਾਰਟੀ ਵੱਲੋਂ ਵੀ ਪਿੱਛਾ ਕਰਨ ’ਤੇ ਇੰਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸਤੋਂ ਬਾਅਦ ਪੁਲਿਸ ਨੇ ਜਵਾਬੀ ਫ਼ਾਈਰਿੰਗ ਕੀਤੀ, ਜਿਸ ਵਿਚ ਇਹ ਜਖ਼ਮੀ ਹੋ ਗਏ। ਜਦੋਂਕਿ ਇੰਨਾਂ ਨੂੰ ਕਾਰ ’ਤੇ ਭਜਾਉਣ ਵਾਲਾ ਖੁਦ ਭੱਜਣ ਵਿਚ ਸਫ਼ਲ ਰਿਹਾ। ਉਧਰ ਆੜਤੀ ਰਾਮ ਗੋਪਾਲ ਦੇ ਕਤਲ ਦੀ ਜਿੰਮੇਵਾਰੀ ਡੋਨੀ ਬੱਲ, ਪ੍ਰਭ ਦਾਸੂਵਾਲ ਅਤੇ ਕੋਸ਼ਲ ਚੌਧਰੀ ਗਰੁੱਪ ਨੇ ਸ਼ੋਸਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਚੁੱਕੀ ਹੈ। ਹਾਲਾਂਕਿ ਅਦਾਰਾ ਪੰਜਾਬੀ ਖ਼ਬਰਸਾਰ ਇਸ ਪੋਸਟ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ ਪ੍ਰੰਤੂ ਪੋਸਟ ਵਿਚ ਗੈਂਗਸਟਰਾਂ ਨੇ ਦਾਅਵਾ ਕੀਤਾ ਹੈ ਕਿ ਆੜਤੀ ਰਾਮ ਗੋਪਾਲ ਲੰਡੇ ਹਰੀਕੇ ਦਾ ਖ਼ਾਸ ਬੰਦਾ ਸੀ, ਜਿਸ ਕਾਰਨ ਉਨ੍ਹਾਂ ਇਹ ਕੰਮ ਕੀਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਪੰਜਾਬ ਪੁਲਿਸ ਦੀ ਫ਼ੁਰਤੀ;ਆੜਤੀ ਦਾ ਕ+ਤ.ਲ ਕਰਕੇ ਭੱਜੇ ਬਦ+ਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ"