👉ਕਿਹਾ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਣ ਬਾਅਦ ਹੀ ਸ਼ੁਰੂ ਕਰਾਂਗਾ ਭਰਤੀ ਦਾ ਕੰਮ
ਲੁਧਿਆਣਾ, 13 ਜਨਵਰੀ: ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਅਕਾਲੀ ਰਾਜਭਾਗ ਦੌਰਾਨ ਸ਼ੁਰੂ ਹੋਏ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਸਿਲਸਿਲੇ ਨੂੰ ਰੋਕਣ ਵਿਚ ਅਸਫ਼ਲ ਰਹਿਣ ਕਾਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਭੁਗਤਣ ਦੇ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਡੂੰਘੇ ਧਾਰਮਿਕ ਸੰਕਟ ਵਿਚ ਫਸਦਾ ਨਜ਼ਰ ਆ ਰਿਹਾ। ਸੁਧਾਰ ਲਹਿਰ ਦੇ ਸਾਬਕਾ ਆਗੂਆਂ ਵੱਲੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਫੈਸਲਿਆਂ ਤੋਂ ਭਗੋੜੇ ਹੋਣ ਦੇ ਲਗਾਏ ਜਾ ਰਹੇ ਦੋਸ਼ਾਂ ਦਰਮਿਆਨ ਹੁਣ ਅਕਾਲੀ ਦਲ ਦੇ ਪ੍ਰਭਾਵਸ਼ਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਪਿਛਲੇ ਦਿਨੀਂ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ’ਤੇ ਅਸਿੱਧੇ ਢੰਗ ਨਾਲ ਸਵਾਲ ਖ਼ੜੇ ਕੀਤੇ ਹਨ। ਅੱਜ ਸੋਮਵਾਰ ਨੂੰ ਕੁੱਝ ਮਿੰਟ ਪਹਿਲਾਂ ਆਪਣੀ ਫ਼ੇਸਬੁੱਕ ’ਤੇ ਪਾਏ ਇੱਕ ਸੁਨੇਹੇ ਵਿਚ ਵਿਧਾਇਕ ਇਆਲੀ ਨੇ ਲਿਖਿਆ ਹੈ ਕਿ “ਸ਼੍ਰੀ ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ”।
ਇਹ ਵੀ ਪੜ੍ਹੋ ‘ਏਕਤਾ’ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਸਾਰੇ ਧੜਿਆਂ ਦੀ ਅਹਿਮ ਮੀਟਿੰਗ ਪਾੜਤਾਂ ਵਿਚ ਅੱਜ
ਉਨ੍ਹਾਂ ਲਿਖਿਆ ਕਿ ‘‘ਹਰ ਸਿੱਖ ਲਈ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਅਸਥਾਨ ਸ਼੍ਰੀ ਅਕਾਲ ਤਖ਼ਤ ਸਰਵਉੱਚ ਹੈ ਅਤੇ ਮੈਂ ਪੂਰਨ ਤੌਰ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹਾਂ। ’’ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋ ਜੱਥੇਦਾਰ ਸਹਿਬਾਨਾਂ ਵੱਲੋਂ ਸੁਣਾਏ ਫੈਸਲਿਆਂ ਨੂੰ ਇੰਨ ਬਿਨ ਲਾਗੂ ਕਰਨ ਦੀ ਮੰਗ ਕਰਦਿਆਂ ਵਿਧਾਇਕ ਇਆਲੀ ਨੇ ਸਿੰਘ ਸਾਹਿਬ ਜੱਥੇਦਾਰ ਸਹਿਬਾਨਾਂ ਜੀ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ‘‘ ਦਾਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੇ ਪੁਨਰਗਠਨ ਲਈ ਸੱਤ ਮੈਂਬਰੀ ਕਮੇਟੀ ਵਿੱਚ ਮੈਂਬਰ ਬਣਾਇਆ ਗਿਆ ਸੀ ਪ੍ਰੰਤੂ ਹੁਣ ਦੋ ਦਿਨ ਪਹਿਲਾਂ ਸ਼ੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਦਾਸ ਦੀ ਡਿਊਟੀ ਰਾਜਸਥਾਨ ਭਰਤੀ ਲਈ ਲਗਾਈ ਗਈ ਹੈ, ਜਿਸਦੇ ਬਾਰੇ ਜੱਥੇਦਾਰ ਸਾਹਿਬ ਜੀ ਦੇ ਆਦੇਸ਼ ਹਾਸਿਲ ਕਰਨ ਤੋਂ ਬਾਅਦ ਹੀ ਪਾਲਣਾ ਕਰਾਂਗੇ। ’’
ਇਹ ਵੀ ਪੜ੍ਹੋ ਵਿਸ਼ਵ ਦਾ ਸਭ ਤੋਂ ਵੱਡਾ ਧਾਰਮਿਕ ਅਤੇ ਸੱਭਿਆਚਾਰਕ ‘ਮਹਾਂ ਕੁੰਭ’ ਦੇ ਮੇਲੇ ਦੀ ਹੋਈ ਅੱਜ ਤੋਂ ਸ਼ੁਰੂਆਤ
ਇਆਲੀ ਦੇ ਇਸ ਐਲਾਨ ਤੋਂ ਬਾਅਦ ਹੁਣ ਸਪੱਸ਼ਟ ਹੋ ਗਿਆ ਹੈ ਕਿ ਉਹ ਵਰਕਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਨਾਲ ਪੂਰਨ ਤੌਰ ‘ਤੇ ਸਹਿਮਤ ਨਹੀਂ ਹਨ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਦਾ ਕੰਮ ਇਸ ਸੱਤ ਮੈਂਬਰੀ ਕਮੇਟੀ ਨੂੰ ਦਿੱਤਾ ਗਿਆ ਸੀ ਜਦਕਿ ਕਮੇਟੀ ਨੇ ਇਹ ਕੰਮ ਆਪਣੈ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ। ਜਿਸਦਾ ਭਾਵ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਇੱਕ ਤਰ੍ਹਾਂ ਨਾਲ ਅਣਗੋਲਿਆ ਕੀਤਾ ਗਿਆ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਖੁਦ ਦੋ ਦਫ਼ਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਫੈਸਲਿਆਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਅਪੀਲ ਕਰ ਚੁੱਕੇ ਹਨ ਪ੍ਰੰਤੂ ਇਸਦੇ ਬਾਵਜੂਦ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਪੱਧਰ ’ਤੇ ਫੈਸਲੇ ਲੈ ਰਹੀ ਹੈ। ਇਸੇ ਮਾਮਲੇ ਵਿਚ ਸੁਧਾਰ ਲਹਿਰ ਦੇ ਸਾਬਕਾ ਆਗੂਆਂ ਵੱਲੋਂ ਹੀ ਹੁਣ ਮੁੜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਕੇ ਇਹ ਮੁੱਦਾ ਚੁੱਕਿਆ ਜਾ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਬਾਗੀ ਧੜੇ ਤੋਂ ਬਾਅਦ ਹੁਣ ਵਿਧਾਇਕ ਮਨਪ੍ਰੀਤ ਇਆਲੀ ਨੇ ਵੀ ਵਰਕਿੰਗ ਕਮੇਟੀ ’ਤੇ ਚੁੱਕੇ ਸਵਾਲ!"