ਸੁਖਬੀਰ ਬਾਦਲ ਦੀ ਲੜਕੀ ਦੇ ਵਿਆਹ ਸਮਾਗਮ ‘ਚੋਂ ਵਾਪਸ ਜਾਣ ਸਮੇਂ ਵਾਪਰਿਆਂ ਹਾਦਸਾ, ਇੱਕ ਦੀ ਮੌਤ, ਚਾਰ ਜਖ਼ਮੀ

0
1017

ਬਠਿੰਡਾ, 13 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਧੀ ਦੇ ਵਿਆਹ ਦੀ ਖ਼ੁਸੀ ’ਚ ਬੀਤੇ ਕੱਲ ਪਿੰਡ ਬਾਦਲ ਵਿਖੇ ਸ਼੍ਰੀ ਅਖੰਠ ਪਾਠ ਦੇ ਭੋਗ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਕਾਰ ਦੇ ਹਾਦਸਾ ਗ੍ਰਸਤ ਹੋਣ ਦੀ ਸੂਚਨਾ ਹੈ। ਇਸ ਹਾਦਸੇ ਵਿਚ ਇੱਕ ਜਣੇ ਦੀ ਮੌਤ ਹੋ ਗਈ ਜਦਕਿ ਚਾਰ ਜਣੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਜਖ਼ਮੀਆਂ ਵਿਚ ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਗੁਰਪਾਲ ਸਿੰਘ, ਅਵਤਾਰ ਸਿੰਘ ਸ਼ਾਮਲ ਹਨ। ਇਹ ਸਾਰੇ ਜਾਣੇ ਫਾਜ਼ਿਲਕਾ ਦੇ ਚੱਕ ਪੱਕੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਜੋਕਿ ਸਮਾਗਮ ਤੋਂ ਬਾਅਦ ਐਂਡੇਵਰ ਕਾਰ ਵਿਚ ਵਾਪਸ ਜਾ ਰਹੇ ਸਨ।

ਇਹ ਵੀ ਪੜ੍ਹੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਖੇਤੀ ਮੰਡੀਕਰਨ ਨੀਤੀ ਖਰੜਾ ਨੂੰ ਸਾੜਿਆਂ 

ਸੂਚਨਾ ਮੁਤਾਬਕ ਇਹ ਹਾਦਸਾ ਕਾਰ ਦੇ ਅੱਗੇ ਅਚਾਨਕ ਮੋਟਰਸਾਈਕਲ ਆ ਜਾਣ ਕਾਰਨ ਵਾਪਰਿਆਂ ਤੇ ਕਾਰ ਸਵਾਰ ਉਸਨੂੰ ਬਚਾਉਂਦੇ ਸਮੇਂ ਗੱਡੀ ਤੋਂ ਸੰਤੁਲਤ ਖੋਹ ਬੈਠਾ ਤੇ ਕਾਰ ਪਲਟ ਗਈ। ਜ਼ਖਮੀਆਂ ਵਿਚੋਂ ਦੋ ਜਣਿਆਂ ਹਰਪ੍ਰੀਤ ਸਿੰਘ ਤੇ ਲਖਵਿੰਦਰ ਸਿੰਘ ਨੂੰ ਬਠਿੰਡਾ ਦੇ ਪ੍ਰੇਗਮਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਲਖਵਿੰਦਰ ਨੂੰ ਮੋਹਾਲੀ ਤਬਦੀਲ ਕੀਤਾ ਗਿਆ। ਉਧਰ ਇਸ ਘਟਨਾ ਦਾ ਪਤਾ ਲੱਗਦੇ ਹੀ ਸੁਖਬੀਰ ਸਿੰਘ ਬਾਦਲ ਨੇ ਹਸਪਤਾਲ ਦਾ ਦੌਰਾ ਕੀਤਾ ਤੇ ਜਖ਼ਮੀਆਂ ਦਾ ਹਾਲ-ਚਾਲ ਪੁਛਿਆ। ਉਨ੍ਹਾਂ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਟਾਂ ਪੀੜਤ ਪ੍ਰਵਾਰਾਂ ਦੇ ਨਾਲ ਖੜਣ ਦਾ ਭਰੋਸਾ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here