ਮਾਘੀ ਮੇਲਾ; ਨਵੀਂ ਸਿਆਸੀ ਪਾਰਟੀ ਦਾ ਹੋਵੇਗਾ ਐਲਾਨ ਤੇ ਬਾਦਲ ਪ੍ਰਵਾਰ ਦੀ ਪ੍ਰਧਾਨਗੀ ਤੋਂ ਬਿਨ੍ਹਾਂ ਅਕਾਲੀ ਦਲ ਦੀ ਹੋਵੇਗੀ ਪਹਿਲੀ ਕਾਨਫਰੰਸ

0
250

ਸ਼੍ਰੀ ਮੁਕਤਸਰ ਸਾਹਿਬ, 14 ਜਨਵਰੀ: ਬੇਸ਼ੱਕ ਪੰਜਾਬ ਦੇ ਵਿਚ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਾਲੇ ਦੋ ਸਾਲਾਂ ਦਾ ਸਮਾਂ ਪਿਆ ਹੈ ਪ੍ਰੰਤੂ ਪੰਥ ਦੀ ਨੁਮਾਇੰਦਗੀ ਕੌਣ ਕਰੇਗਾ, ਇਸਦਾ ਫੈਸਲਾ ਅੱਜ ਮਾਘੀ ਦੇ ਪਵਿੱਤਰ ਤਿਊਹਾਰ ਮੌਕੇ ਇੱਥੇ ਹੋਣ ਜਾ ਰਹੀਆਂ ਪੰਥਕ ਕਾਨਫਰੰਸਾਂ ਵਿਚ ਹੋ ਸਕਦਾ ਹੈ। ਅੱਜ ਜਿੱਥੇ ਪੰਜਾਬ ਦੇ ਵਿਚ ਇੱਕ ਨਵੀਂ ਪੰਥਕ ਸਿਆਸੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ, ਉਥੇ ਦੂਜੇ ਪਾਸੇ ਪਿਛਲੇ ਕਈ ਦਹਾਕਿਆਂ ਬਾਅਦ ਬਾਦਲਾਂ ਦਾ ਗੜ੍ਹ ਮੰਨੇ ਜਾਂਦੇੇ ਸ਼੍ਰੀ ਮੁਕਤਸਰ ਸਾਹਿਬ ਵਿਚ ਪਹਿਲੀ ਵਾਰ ਬਾਦਲ ਪ੍ਰਵਾਰ ਦੀ ਪ੍ਰਧਾਨਗੀ ਤੋਂ ਬਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਆਪਣਾ ਅਖ਼ਾੜਾ ਭਖਾਇਆ ਜਾਵੇਗਾ

ਇਹ ਵੀ ਪੜ੍ਹੋ ਸਿੱਧੂ ਮੂਸੇਵਾਲ ਦੇ ਛੋਟੇ ਭਰਾ ਦੀ ਮਨਾਈ ਪਹਿਲੀ ਲੋਹੜੀ, ਹਵੇਲੀ ’ਚ ਲੱਗੀਆਂ ਰੌਣਕਾਂ 

ਪ੍ਰੰਤੂ ਆਮ ਲੋਕਾਂ, ਸਿਆਸੀ ਮਾਹਰਾਂ ਤੇ ਖੁਫ਼ੀਆ ਏਜੰਸੀਆਂ ਦੀ ਨਜ਼ਰ ਡਿਬਰੁੂਗੜ੍ਹ ਜੇਲ੍ਹ ’ਚ ਬੰਦ ਐਮ.ਪੀ ਅੰਮ੍ਰਿਤਪਾਲ ਸਿੰਘ ਵੱਲੋਂ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਅਤੇ ਸਿਆਸੀ ਤੇ ਧਾਰਮਿਕ ਤੌਰ ‘ਤੇ ਮੁਸ਼ਕਿਲਾਂ ‘ਚ ਫ਼ਸੇ ਅਕਾਲੀ ਦਲ ਬਾਦਲ ਦੀਆਂ ਕਾਨਫਰੰਸਾਂ ‘ਤੇ ਹੀ ਰਹੇਗੀ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਮੌਜੂਦਾ ਸਮੇਂ ਬਲਵਿੰਦਰ ਸਿੰਘ ਭੂੰਦੜ ਕਾਰਜ਼ਕਾਰੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ, ਜਿੰਨ੍ਹਾਂ ਨੂੰ ਬਾਦਲ ਪ੍ਰਵਾਰ ਦਾ ਨਜਦੀਕੀ ਮੰਨਿਆ ਜਾਂਦਾ ਹੈ। ਅਕਾਲੀ ਦਲ ਦਾ ਇੱਕ ਵੱਡਾ ਧੜਾ ਬਾਗੀ ਹੋਇਆ ਬੈਠਾ ਹੈ ਤੇ ਉਸਦੇ ਵੱਲੋਂ ਲਗਾਤਾਰ ਬਾਦਲ ਧੜੇ ਉਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੋੜੇ ਹੋਣ ਦਾ ਟੈਗ ਲਗਾਉਣ ਦਾ ਯਤਨ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ ਕਿਸਾਨ ਜਥੇਬੰਦੀਆਂ ਨੇ ‘ਏਕੇ’ ਵੱਲ ਵਧਾਇਆ ਕਦਮ, 18 ਨੂੰ ਮੁੜ ਹੋਵੇਗੀ ਮੀਟਿੰਗ

ਦੂਜੇ ਪਾਸੇ ਪੰਥਕ ਮੁੱਦਿਆਂ ਨੂੰ ਲੈ ਕੇ ਅਚਾਨਕ ਪੰਜਾਬ ਦੇ ਵਿਚ ਆਪਣੀ ਹੋਂਦ ਬਣਾਉਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਫ਼ਰੀਦਕੋਟ ਤੋਂ ਅਜਾਦ ਜਿੱਤੇ ਐਮਪੀ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਵੀ ਪੰਜਾਬ ਵਿਚ ਪੈਦਾ ਹੋਏ ਪੰਥਕ ‘ਖੱਪੇ’ ਨੂੰ ਭਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦਾ ਤਜ਼ਰਬਾ ਸਫ਼ਲ ਰਿਹਾ ਤੇ ਪੰਥਕ ਵੋਟ ਉਨ੍ਹਾਂ ਵੱਲ ਇਕਜੁਟ ਹੋਈ। ਹੁਣ ਉਹ 2027 ਅਤੇ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਪਹਿਲਾਂ ਮੁੜ ਪੰਥਕ ਵੋਟ ਨੂੰ ਆਪਣੈ ਵੱਲ ਇਕਜੁਟ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾਂ ਲੈਣ ਲਈ ‘ਬੇਤਾਬ’ ਹਨ।

ਇਹ ਵੀ ਪੜ੍ਹੋ ਅਕਾਲੀ ਦਲ ਛੱਡਣ ਵਾਲੇ ਵਿਧਾਇਕ ‘ਸੁੱਖੀ’ ਨੂੰ AAP Govt ਨੇ ਦਿੱਤਾ ਕੈਬਨਿਟ ਰੈਂਕ

ਗੌਰਤਲਬ ਹੈ ਕਿ ਡੇਰਾ ਮੁਖੀ ਨੂੰ ਮੁਆਫ਼ੀਨਾਮਾ ਅਤੇ ਅਕਾਲੀ ਰਾਜ਼ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਦੇ ਨਾਲੋਂ ਪੰਥਕ ਵੋਟ ਦਾ ਮੋਹ ਭੰਗ ਹੋਇਆ ਹੈ। ਬੇਸ਼ੱਕ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਸਾਰੀਆਂ ਗਲਤੀਆਂ ਆਪਣੀ ਝੋਲੀ ਪੁਵਾ ਕੇ ਸੁਰਖੁਰੂ ਹੋਣ ਦਾ ਯਤਨ ਕੀਤਾ ਹੈ ਪ੍ਰੰਤੂ ਅਕਾਲੀ ਦਲ ਦੇ ਪੁਨਰਗਠਨ ਲਈ ਬਣਾਈ ਸੱਤ ਮੈਂਬਰੀ ਕਮੇਟੀ ਤੇ ਕੁੱਝ ਹੋਰ ਅਜਿਹੇ ਮੁੱਦੇ ਹਨ, ਜਿਸਤੋਂ ਉਨ੍ਹਾਂ ਦੇ ਧੜੇ ਦਾ ਖ਼ਹਿੜਾ ਛੁੱਟਦਾ ਨਜ਼ਰ ਨਹੀਂ ਆ ਰਿਹਾ। ਬਹਰਹਾਲ ਹੁਣ ਅੱਜ ਹੋਣ ਵਾਲੀਆਂ ਪੰਥਕ ਕਾਨਫਰੰਸਾਂ ਪੰਜਾਬ ਦੇ ਵਿਚ ਆਉਣ ਵਾਲੇ ਸਮੇਂ ’ਚ ਪੰਥਕ ਸਿਆਸਤ ਦਾ ਮੂੰਹ-ਮੁਹਾਂਦਰਾ ਜਰੂਰ ਨਿਖਾਰਣ ਦਾ ਯਤਨ ਕਰਨਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here