👉ਭਾਜਪਾ ਦਾ ਮੌਜੂਦਾ ਪ੍ਰਧਾਨ ਵੀ ਪਰਚੇ ਵਿਚ ਸ਼ਾਮਲ, ਦਿੱਲੀ ਦੀਆਂ ਦੋ ਔਰਤਾਂ ਨਾਲ ਬਲਾਤਕਾਰ ਦੇ ਦੋਸ਼
ਚੰਡੀਗੜ੍ਹ, 15 ਜਨਵਰੀ: ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ‘ਸਾਜਿਸ਼ ਦਾ ਸ਼ਿਕਾਰ ਹੋ ਰਿਹਾ ਆਪਣਾ ਸੁਖਬੀਰ’ ਗਾਣਾ ਗਾਉਣ ਵਾਲੇ ਹਰਿਆਣਾ ਦੇ ਗਾਇਕ ਰੌਕੀ ਮਿੱਤਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵਿਰੁਧ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਬਲਾਤਕਾਰ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਗਾਇਕ ਰੌਕੀ ਮਿੱਤਲ ਨੇ ਸੁਖਬੀਰ ਬਾਦਲ ਤੋਂ ਇਲਾਵਾ ਮਹਰੂਮ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ‘ ਬਾਦਲ ਸਾਹਿਬ ਤੇਰੀ ਆਉਂਦੀ ਯਾਦ’ ਨਾਮਕ ਗਾਣਾ ਗਾਇਆ ਸੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿਚ ਵੀ ਕਈ ਗਾਣੇ ਗਏ ਸਨ। ਪਿਛਲੀ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਉਨ੍ਹਾਂ ਨੂੰ ਪਬਲਿਸਟੀ ਵਿਭਾਗ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਸੀ।
ਇਹ ਵੀ ਪੜ੍ਹੋ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਸੂਰਤ ਸਿੰਘ ਖ਼ਾਲਸਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਭਾਜਪਾ ਪ੍ਰਧਾਨ ਤੇ ਗਾਇਕ ਰੌਕੀ ਮਿੱਤਲ ਵਿਰੁਧ ਸੋਲਨ ਜ਼ਿਲ੍ਹੇ ਦੇ ਥਾਣਾ ਕਸੌਲੀ ਵਿਚ 13 ਦਸੰਬਰ ਨੂੰ ਧਾਰਾ 376 ਡੀ (ਗੈਂਗ-ਰੇਪ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਦਰਜ ਹੋਏ ਮੁਕੱਦਮੇ ਦੀ ‘ਭਾਫ਼’ ਹੁਣ ਮੀਡੀਆ ਵਿਚ ਬਾਹਰ ਨਿਕਲੀ ਹੈ। ਹਿਮਾਚਲ ਪੁਲਿਸ ਨੇ ਇਹ ਕਾਰਵਾਈ ਦਿੱਲੀ ਦੀ ਇੱਕ ਔਰਤ ਦੀ ਸਿਕਾਇਤ ’ਤੇ ਕੀਤੀ ਹੈ। ਇਸ ਸਿਕਾਇਤ ਵਿਚ ਉਸਨੇ ਦਾਅਵਾ ਕੀਤਾ ਸੀ ਕਿ 3 ਜੁਲਾਈ 2023 ਨੂੰ ਉਹ ਆਪਣੇ ਦਿੱਲੀ ਸਥਿਤ ਇੱਕ ਮਹਿਲਾ ਦੋਸਤ ਅਤੇ ਇੱਕ ਹੋਰ ਸਾਥੀ ਦੇ ਨਾਲ ਇੱਕ ਸੈਲਾਨੀ ਦੇ ਰੂਪ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਆਈ ਹੋਈ ਸੀ। ਇਸ ਦੌਰਾਨ ਜਿਸ ਹੋਟਲ ਵਿਚ ਉਹ ਠਹਿਰੀ ਹੋਈ ਸੀ, ਉਸੇ ਠਹਿਰੇ ਹੋਏ ਦੋ ਵਿਅਕਤੀ ਉਨ੍ਹਾਂ ਨੂੰ ਮਿਲੇ,
ਇਹ ਵੀ ਪੜ੍ਹੋ ਅੰਮ੍ਰਿਤਪਾਲ ਸਿੰਘ ਦੀ ਸਰਪ੍ਰਸਤੀ ਹੇਠ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਹੋਇਆ ਐਲਾਨ
ਜਿੰਨ੍ਹਾਂ ਵਿਚੋਂ ਇੱਕ ਦੀ ਪਹਿਚਾਣ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਗਾਇਕ ਰੌਕੀ ਮਿੱਤਲ ਉਰਫ਼ ਜੈ ਭਗਵਾਨ ਵਜੋਂ ਹੈ। ਇੰਨ੍ਹਾਂ ਵੱਲੋਂ ਉਨ੍ਹਾਂ ਨਾਲ ਦੋਸਤੀ ਗੰਢੀ ਗਈ ਤੇ ਮੁੜ ਆਪਣੇ ਕਮਰੇ ਵਿਚ ਬੁਲਾ ਕੇ ਸ਼ਰਾਬ ਪਿਲਾਈ ਤੇ ਸਮੂਹਿਕ ਬਲਾਤਕਾਰ ਕੀਤਾ ਤੇ ਨਾਲ ਹੀ ਅਸਲੀਲ ਵੀਡੀਓ ਬਣਾਈਆਂ। ਆਪਣੀ ਸ਼ਿਕਾਇਤ ’ਚ ਔਰਤ ਨੇ ਮਿੱਤਲ ’ਤੇ ਉਸ ਨੂੰ ਆਪਣੇ ਗਾਣੇ ਵਿਚ ਮਾਡਲ ਦਾ ਰੋਲ ਦੇਣ ਅਤੇ ਭਾਜਪਾ ਆਗੂ ਉਪਰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਦਾ ਵੀ ਦੋਸ਼ ਲਗਾਇਆ ਸੀ। ਉਧਰ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਇਸ ਪਰਚੇ ਨੂੰ ਇੱਕ ਸਿਆਸੀ ਸਾਜ਼ਸ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਹ ਬਿਲਕੁੱਲ ਕੀਤੀ ਗਈ ਇੱਕ ਝੂਠੀ ਕਾਰਵਾਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਸੁਖਬੀਰ ਬਾਦਲ ਦੇ ਹੱਕ ’ਚ ਗਾਣਾ ਗਾਉਣ ਵਾਲੇ ‘ਗਾਇਕ’ ਵਿਰੁਧ ਬਲਾਤਕਾਰ ਦਾ ਪਰਚਾ ਦਰਜ਼"