👉ਮਜ਼ਦੂਰਾਂ ਦੇ ਅੱਠ ਘਰਾਂ ਨੂੰ ਪੈਟਰੋਲ ਬੰਬਾਂ ਨਾਲ ਸਾੜਨ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਕੀਤੀ ਨਿਖੇਧੀ
ਬਠਿੰਡਾ, 17 ਜਨਵਰੀ: ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਵਿਖ਼ੇ ਵਾਪਰੇ ਅੱਗਨੀ ਕਾਂਡ ਨੂੰ ਲੈ ਕਿ ਅੱਜ ਪੰਜਾਬ ਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡ ਵਿੱਚ ਰੋਸ ਰੈਲੀ ਰੱਖੀ ਗਈ। ਇਸ ਰੈਲੀ ਦੌਰਾਨ ਬੁਲਰਿਆਂ ਨੇ ਪਿੰਡ ਦੀ ਦਲਿਤ ਬਸਤੀ ਨੂੰ ਪੈਟਰੋਲ ਬੰਬਾ ਨਾਲ ਸਾੜਨ ਦੀ ਸਖ਼ਤ ਨਿਖੇਧੀ ਕੀਤੀ ਗਈ।
ਇਹ ਵੀ ਪੜ੍ਹੋ ਦੁਖ਼ਦਾਈ ਖ਼ਬਰ: ਸੜਕ ਹਾਦਸੇ ’ਚ ਜਖ਼ਮੀ ਹੋਏ ਕੋਠਾਗੁਰੂ ਦੇ ਇੱਕ ਹੋਰ ਕਿਸਾਨ ਦੀ ਹੋਈ ਮੌ+ਤ
ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਮੱਖਣ ਸਿੰਘ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਆਗੂ ਕਾਮਰੇਡ ਅਮੀ ਲਾਲ, ਰਾਜਵਿੰਦਰ ਸਿੰਘ ਰਾਣਾ ਸੂਬਾਈ ਪ੍ਰਧਾਨ ਏਕਟੂ,ਗੁਰਨਾਮ ਸਿੰਘ ਦਾਊਦ ਜਨਰਲ ਸਕੱਤਰ ਦਿਹਾਤੀ ਮਜਦੂਰ ਸਭਾ ਅਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਆਗੂਆਂ ਨੇ ਪੰਜਾਬ ਪੁਲੀਸ ਅਤੇ ਪਿੰਡ ਦੇ ਮੌਜੂਦਾ ਸਰਪੰਚ ਬੰਤਾ ਸਿੰਘ ਤੇ ਹੱਲੇ ਬੋਲਦੇ ਹੋਏ ਜੰਮ ਕੇ ਭੜਾਸ ਕੱਢੀ । ਉਨ੍ਹਾਂ ਕਿਹਾ ਦਲਿਤ ਬਸਤੀ ਵਿੱਚ ਵਾਪਰੇ ਕਾਂਡ ਵਿੱਚ ਪਿੰਡ ਦੀ ਪੰਚਾਇਤ ਜੁੰਮੇਵਾਰ ਹੈ। ਜਿਸ ਨੂੰ ਉਕਤ ਬਸਤੀ ਦੇ ਮਸਲੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਢਿੱਲੀ ਕਾਰਗੁਜਾਰੀ ਦਿਖਾਈ ਗਈ ।
ਇਹ ਵੀ ਪੜ੍ਹੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 53ਵੇਂ ਦਿਨ ’ਚ ਦਾਖ਼ਲ, 20 ਕਿਲੋਂ ਵਜ਼ਨ ਘਟਿਆ
ਉਨ੍ਹਾਂ ਪੁਲਿਸ ਤੇ ਵਰ੍ਹਦੇ ਹੋਏ ਕਿਹਾ ਕਿ ਪੁਲੀਸ ਨੇ ਜ਼ੇਕਰ ਪਹਿਲਾਂ ਮਸਤੈਦੀ ਦਿਖਾਈ ਹੁੰਦੀ ਤਾਂ ਗਰੀਬਾਂ ਦੀ ਬਸਤੀ ਵਿੱਚ ਦੰਗੇ ਨਾ ਹੁੰਦੇ। ਵੱਖ ਵੱਖ ਬੁਲਰਿਆਂ ਨੇ ਬੋਲਦਿਆਂ ਕਿਹਾ ਘਟਨਾ ਦਾ ਅਸਲ ਕਾਰਨ ਨਸ਼ੇ ਦੀ ਵਿਕਰੀ ਹੈ ਜਿਸ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਪੁਲੀਸ ਇਸ ਨੂੰ ਰੰਜਸ ਤਹਿਤ ਦੋ ਧਿਰਾਂ ਦੀ ਆਪਸੀ ਲੜਾਈ ਬਨਾਉਣ ਤੋਂ ਜ਼ੋਰ ਲਾ ਰਹੀ ਹੈ । ਰੈਲੀ ਵਿੱਚ ਮੰਗ ਕੀਤੀ ਗਈ ਕੇ ਪੀੜਤ ਪਰਿਵਾਰਾਂ ਨੂੰ ਤੁਰੰਤ ਘਰ ਬਣਾਉਣ ਲਈ ਗਰਾਂਟ ਜਾਰੀ ਕੀਤੀ ਜਾਵੇ ਅਤੇ ਜ਼ਖਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਕਰੇ। ਦੋਸ਼ੀਆਂ ਤੇ ਸਖ਼ਤ ਧਾਰਾਵਾਂ ਲਾ ਕੇ ਜੇਲ੍ਹ ਭੇਜਿਆ ਜਾਵੇ। ਅਖੀਰ ਵਿੱਚ ਐਕਸ਼ਨ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ 28 ਜਨਵਰੀ ਨੂੰ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦਿੱਤਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।





