👉ਸਰਕਾਰ ਨਿੱਜੀਕਰਣ ਦੀ ਨੀਤੀ ਰੱਦ ਕਰੇ – ਪਵਨਦੀਪ ਸਿੰਘ
ਬਠਿੰਡਾ 18 ਜਨਵਰੀ:ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਪ੍ਰਧਾਨ ਜਸਵੀਰ ਸਿੰਘ ਵੱਲੋ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਦੀ ਭਰਾਤਰੀ ਜਥੇਬੰਦੀ ਮਿਲਕਫ਼ੈਡ ਤੇ ਮਿਲਕ ਪਲਾਂਟ ਯੂਨੀਅਨ ਦੇ ਸਾਥੀ ਪਿੱਛਲੇ ਇਕ 12ਦਿਨਾਂ ਤੋਂ ਮੋਹਾਲੀ ਧਰਨੇ ਤੇ ਬੈਠੇ ਹਨ| ਮਿਲਕਫ਼ੈਡ ਚੈਅਰਮੈਨ ਵੱਲੋ ਮਿਲਕਫ਼ੈਡ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ 16. 2.2024 ਵਿੱਚ ਕਰਮਚਾਰੀ ਸੇਵਾ ਨਿਯਮ 2023 ਨੂੰ ਪਾਸ ਕੀਤਾ ਗਿਆ ਸੀ ਜਿਸਨੂੰ ਰਜਿਸਟਰਾਰ ਸਹਿਕਾਰੀ ਸਭਾਵਾਂ ਕੋਲ ਪ੍ਰਵਾਨਗੀ ਹਿੱਤ ਭੇਜਿਆ ਗਿਆ ਸੀ ਪਰੰਤੂ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋ ਇਹਨਾਂ ਨਿਯਮਾਂ ਦੀ ਪ੍ਰਵਾਨਗੀ ਦੇਣ ਦੀ ਜਗ੍ਹਾ ਤੇ ਟਾਲਮਟੋਲ ਕੀਤੀ ਜਾ ਰਹੀ ਹੈ|
ਇਹ ਵੀ ਪੜ੍ਹੋ ਕਾਰ ਲੁੱਟ ਮਾਮਲੇ ’ਚ ਮੁਲਜਮਾਂ ਨੂੰ ਫ਼ੜਣ ਗਈ ਪੰਜਾਬ ਪੁਲਿਸ ਦੀ ਟੀਮ ’ਤੇ ਹਮਲਾ, ਐਸਐਚਓ ਸਹਿਤ ਚਾਰ ਜਖ਼ਮੀ
ਮਿਲਕਫ਼ੈਡ ਦੀ ਮੈਨੇਜ਼ਮੈਂਟ ਵੀ ਇਸ ਮਾਮਲੇ ਦੇ ਹੱਲ ਲਈ ਸੰਜੀਦਾ ਨਹੀਂ ਜਾਪਦੀ ਜਿਸ ਕਰਕੇ ਯੂਨੀਅਨ ਵੱਲੋਂ ਲਗਾਤਾਰ ਮੋਰਚਾ ਧਰਨਾ ਪ੍ਰਦਰਸ਼ਨ ਜਾਰੀ ਹੈ| ਵੇਰਕਾ ਮਿਲਕ ਤੇ ਕੈਟਲਫ਼ੀਡ ਪਲਾਂਟ ਆਊਟਸੌਰਸ ਯੂਨੀਅਨ ਇਸ ਧਰਨੇ ਦੀ ਹਮਾਇਤ ਕਰਦੀ ਹੈ ਤੇ ਵੇਰਕਾ ਮਿਲਕ ਤੇ ਕੈਟਲਫੀਡ ਆਊਟਸੌਰਸ ਯੂਨੀਅਨ ਪੰਜਾਬ ਵੱਲੋ ਲਗਾਤਾਰ ਮੋਹਾਲੀ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ 22 ਜਨਵਰੀ ਬੁੱਧਵਾਰ ਨੂੰ ਪੂਰੇ ਪੰਜਾਬ ਦੇ ਸਮੂਹ ਪਲਾਂਟ ਵਿੱਚ ਮੁਕੰਮਲ ਕੰਮ ਜਾਮ ਕਰਕੇ ਪੱਕੇ ਮੋਰਚੇ ਲਾ ਕੇ ਜਦੋ ਤੱਕ ਮੰਗਾ ਦੀ ਪੂਰਤੀ ਨਹੀ ਹੁੰਦੀ ਸੰਗਰਸ਼ ਜਾਰੀ ਰਹੇਗਾ| ਜੇਕਰ ਕੋਈ ਨੁਕਸਾਨ ਹੁੰਦਾ ਤਾਂ ਉਸਦੀ ਜਿੰਮੇਬਾਰ ਪੰਜਾਬ ਸਰਕਾਰ ਤੇ ਵੇਰਕਾ ਮੁੱਖ ਪ੍ਰਬੰਧਕ ਨਿਰਦੇਸ਼ਕ ਹੋਣਗੇ|ਇਸ ਮੌਕੇ ਅਮਨਦੀਪ ਸਿੰਘ, ਕਿੰਗ ਕੌਂਸਿਲ, ਬਲਜਿੰਦਰ ਸਿੰਘ, ਯਾਦਵਿੰਦਰ ਸਿੰਘ, ਰਾਜ ਕੁਮਾਰ, ਨਿਰਮਲ ਸਿੰਘ, ਸੁਖਦੇਵ ਸਿੰਘ ਹਾਜ਼ਿਰ ਸਨ
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।





