spot_img
spot_img
spot_img

ਕਾਰ ਲੁੱਟ ਮਾਮਲੇ ’ਚ ਮੁਲਜਮਾਂ ਨੂੰ ਫ਼ੜਣ ਗਈ ਪੰਜਾਬ ਪੁਲਿਸ ਦੀ ਟੀਮ ’ਤੇ ਹਮਲਾ, ਐਸਐਚਓ ਸਹਿਤ ਚਾਰ ਜਖ਼ਮੀ

Date:

spot_img

ਜਗਰਾਓ, 18 ਜਨਵਰੀ: ਲੰਘੀ 15-16 ਦੀ ਰਾਤ ਨੂੰ ਲੁਧਿਆਣਾ ਦੇ ਸੰਘੋਵਾਲ ਪਿੰਡ ਨਜਦੀਕ ਇੱਕ ਵਪਾਰੀ ਕੋਲੋਂ ਆਲਟੋ ਕਾਰ ਖੋਹਣ ਦੇ ਮਾਮਲੇ ਵਿਚ ਜਗਰਾਓ ਦੇ ਪਿੰਡ ਕਮਾਲਪੁਰ ’ਚ ਮੁਲਜਮਾਂ ਨੂੰ ਫ਼ੜਣ ਲਈ ਗਈ ਪੰਜਾਬ ਪੁਲਿਸ ਦੀ ਟੀਮ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਐਸਐਚਓ ਸਹਿਤ ਚਾਰ ਪੁਲਿਸ ਮੁਲਾਜਮਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ, ਜਿੰਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਘਟਨਾ ਰਾਤ ਕਰੀਬ ਦਸ ਵਜੇਂ ਦੀ ਹੈ।

ਇਹ ਵੀ ਪੜ੍ਹੋ ਪੰਜਾਬ ਦੇ ਇਸ ਪਿੰਡ ‘ਚੋਂ ਲੰਘਣ ਵਾਲਿਆਂ ਤੋਂ ਗੁੰਡਾ ਟੈਕਸ ਵਸੂਲਣ ਦੇ ਮਾਮਲੇ ਵਿਚ ਪਰਚਾ ਦਰਜ਼ 

ਗੌਰਤਲਬ ਹੈ ਕਿ ਨਿਹੰਗ ਬਾਣੇ ਵਿਚ ਆਏ ਕੁੱਝ ਵਿਅਕਤੀਆਂ ਨੇ ਇਹ ਕਾਰ ਖੋਹੀ ਸੀ। ਸੂਚਨਾ ਮੁਤਾਬਕ ਕਾਰ ਦੀ ਖੋਹ ਤੋਂ ਬਾਅਦ ਪੁਲਿਸ ਨੂੰ ਪੜਤਾਲ ਦੌਰਾਨ ਇਹ ਸੂਚਨਾ ਮਿਲੀ ਸੀ ਕਿ ਕਾਰ ਖੋਹਣ ਵਾਲੇ ਮੁਲਜਮਾਂ ਵਿਚੋਂ ਕੁੱਝ ਲੋਕ ਪਿੰਡ ਕਮਾਲਪੁਰ ਛੁਪੇ ਹੋਏ ਹਨ, ਜਿਸਤੋਂ ਬਾਅਦ ਥਾਣਾ ਜਗਰਾਓ ਅਤੇ ਸਦਰ ਦੀ ਟੀਮ ਵੱਲੋਂ ਇੱਥੇ ਛਾਪੇਮਾਰੀ ਕੀਤੀ ਗਈ ਪ੍ਰੰਤੂ ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮਾਂ ਵੱਲੋਂ ਅੱਗੇ ਕਿਰਪਾਨਾਂ ਨਾਲ ਪੁਲਿਸ ਟੀਮ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਪੁਲਿਸ ਮੁਲਾਜਮ ਜਖ਼ਮੀ ਹੋ ਗਏ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਪ੍ਰੰਤੂ ਕਿਹਾ ਜਾ ਰਿਹਾ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਪੁਲਿਸ ਟੀਮ ਵੱਲੋਂ ਇੱਕ ਮੁਲਜਮ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

👉ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਹਰੇਕ ਜ਼ਿਲੇ...

51 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

👉31 ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ...