ਵਾਸ਼ਿੰਗਟਨ, 20 ਜਨਵਰੀ: ਅਮਰੀਕਾ ਦੇ 47ਵੇਂ ਰਾਸਟਰਪਤੀ ਵਜੋਂ ਦੂਜੀ ਦਫ਼ਾ ਸਹੁੰ ਚੁੱਕਣ ਵਾਲੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ ਵਿਚ ਵੱਡੇ ਬਦਲਾਅ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ। ਸੱਤਾ ਤਬਦੀਲੀ ਤੋਂ ਬਾਅਦ ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਦੇ ਵਿਚ ਹੁਣ ਔਰਤ ਅਤੇ ਮਰਦ ਦੋ ਹੀ Çਲੰਗ ਹੋਣਗੇ ਅਤੇ ਤੀਜ਼ੇ Çਲੰਗ ਦੀ ਮਾਨਤਾ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਇਸਤੋਂ ਇਲਾਵਾ ਉਨ੍ਹਾਂ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ ਵਿਚੋਂ ਬਾਹਰ ਕੱਢਣ ਦੀ ਪ੍ਰਤੀਬੱਧਤਾ ਜ਼ਾਹਰ ਕਰਦਿਆਂ ਇਸਤੇ ਅਮਲ ਕਰਨ ਦਾ ਐਲਾਨ ਕੀਤਾ। ਨਾਲ ਹੀ ਸ਼ੋਸਲ ਮੀਡੀਆ ‘ਟਿਕਟੌਕ’ ਉਪਰ ਪਾਬੰਦੀ ਲਗਾਉਣ ਦੇ ਹੁਕਮਾਂ ਨੂੰ ਅਗਲੇ 75 ਦਿਨਾਂ ਲਈ ਟਾਲ ਦਿੱਤਾ ਹੈ।
ਇਹ ਵੀ ਪੜ੍ਹੋ Big News: ਬਠਿੰਡਾ ਨਗਰ ਨਿਗਮ ਦਾ ਵੱਡਾ ਅਧਿਕਾਰੀ Vigilance ਨੇ ਰਿਸ਼ਵਤ ਲੈਂਦਾ ਚੁੱਕਿਆ
ਇਸਦੇ ਨਾਲ ਹੀ ਅਮਰੀਕਾ ਨੇ ਦੁੂਜੇ ਦੇਸ਼ਾਂ ਤੋਂ ਆਉਂਦੇ ਮਾਲ ਉਪਰ ਭਾਰੀ ਟੈਕਸ ਲਾਉਣ ਦੀ ਆਪਣੀ ਨੀਤੀ ਨੂੰ ਦੁਹਰਾਉਂਦਿਆਂ ਕਿਹਾ ਕਿ ਆਪਣੇ ਦੇਸ਼ ਦੇ ਲੋਕਾਂ ਨੂੰ ਅਮੀਰ ਬਣਾਉਣ ਲਈ ਦੂਜੇ ਦੇਸ਼ਾਂ ’ਤੇ ਟੈਰਿਫ ਅਤੇ ਟੈਕਸ ਲਗਾਵਾਂਗੇ। ਦੇਰ ਰਾਤ ਅਮਰੀਕਾ ਦੇ ਕੈਪੀਟਲ ਹਿੱਲ ’ਚ ਸੈਕੜੇ ਮਹਿਮਾਨਾਂ ਦੀ ਹਾਜ਼ਰੀ ’ਚ ਸਹੁੰ ਚੁੱਕਣ ਵਾਲੇ ਟਰੰਪ ਨੇ ਇਸਤੋਂ ਪਹਿਲਾਂ ਰਸਮੀ ਕਾਰਵਾਈ ਪੂਰੀ ਕਰਦਿਆਂ ਵਾਈਟ ਹਾਊਸ ਦਾ ਦੌਰਾ ਕੀਤਾ, ਜਿੱਥੇ ਰਾਸ਼ਟਰਪਤੀ ਜੋ ਬਾਈਡਨ ਤੇ ਉਨ੍ਹਾਂ ਦੀ ਪਤਨੀ ਜਿਲ ਬਾਈਡਨ ਨੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮਿਲਾਨੀਆ ਟਰੰਪ ਦਾ ਸਵਾਗਤ ਕਰਦਿਆਂ ਚਾਹ ਦਾ ਕੱਪ ਸਾਂਝਾ ਕੀਤਾ।
ਜੇ ਅਮਰੀਕਾ ਨੇ 25 ਫ਼ੀਸਦੀ ਟੈਰਿਫ਼ ਲਗਾਇਆ ਤਾਂ ਕੈਨੇਡਾ ਵੀ ਦੇਵੇਗਾ ਜਵਾਬ
ਓਟਾਵਾ: ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਦੇ ਕੁਦਰਤੀ ਸਹਿਯੋਗੀ ਚੱਲੇ ਆ ਰਹੇ ਕੈਨੇਡਾ ਦੇ ਨਾਲ ਹੁਣ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਹੁੰ ਚੁੱਕਣ ਤੋਂ ਸਬੰਧ ਤਨਾਅਪੂਰਨ ਹੋਣ ਦੇ ਚਰਚੇ ਹਨ। ਟਰੰਪ ਵੱਲੋਂ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ’ਤੇ 25 ਫੀਸਦ ਟੈਰਿਫ਼ ਲਗਾਉਣ ਦੇ ਕੀਤੇ ਐਲਾਨ ’ਤੇ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਦਾ ਜਵਾਬ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਨੇ ਅਜਿਹਾ ਕੀਤਾ ਤਾਂ ਉਹ ਵੀ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਦਾ ਅਮਰੀਕਾ ਨਾਲ ਵੱਡਾ ਕਾਰੋਬਾਰ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Donald Trump ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਬਾਅਦ ਜਾਰੀ ਕੀਤੇ ਅਹਿਮ ਹੁਕਮ"