ਮਾਨ ਸਰਕਾਰ ਦਾ ਪੰਜਾਬ ਦੇ ਡਾਕਟਰਾਂ ਨੂੰ ਤੋਹਫ਼ਾ; ਹੁਣ 15 ਸਾਲਾਂ ਬਾਅਦ ਡਾਕਟਰ ਨੂੰ ਮਿਲੇਗੀ SMO ਵਾਲੀ ਤਨਖ਼ਾਹ

0
428
PIC BY ASHISH MITTAL

👉ਨੋਟੀਫਿਕੇਸ਼ਨ ਜਾਰੀ, 1 ਜਨਵਰੀ 2025 ਤੋਂ ਮਿਲਣਗੇ ਵਧੇ ਹੋਏ ਸਕੇਲ
ਚੰਡੀਗੜ੍ਹ, 21 ਜਨਵਰੀ: ਕਾਂਗਰਸ ਸਰਕਾਰ ਦੌਰਾਨ ਬੰਦ ਹੋਈ ਏਸੀਪੀ ਸਕੀਮ ਨੂੰ ਮੁੜ ਨਵੇਂ ਰੂਪ ਵਿਚ ਪੇਸ਼ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਡਾਕਟਰਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੱਤਾ ਹੈ। ਘੱਟ ਤਨਖ਼ਾਹ ਤੇ ਤਰੱਕੀਆਂ ਦੀ ਘਾਟ ਕਾਰਨ ਲਗਾਤਾਰ ਸਰਕਾਰੀ ਸੇਵਾਵਾਂ ਛੱਡ ਕੇ ਜਾ ਰਹੇ ਡਾਕਟਰਾਂ ਲਈ ਲਿਆਂਦੀ ਨਵੀਂ ਸਕੀਮ ਤਹਿਤ ਹੁਣ ਮੈਡੀਕਲ ਅਫ਼ਸਰ ਦੇ ਤੌਰ ’ਤੇ ਭਰਤੀ ਹੋਏ ਡਾਕਟਰ ਨੂੰ 15 ਸਾਲਾਂ ਬਾਅਦ ਐਸਐਮਓ ਦੇ ਬਰਾਬਰ ਤਨਖ਼ਾਹ ਮਿਲੇਗੀ, ਬੇਸ਼ੱਕ ਉਸਨੂੰ ਤਰੱਕੀ ਮਿਲਦੀ ਹੈ ਜਾਂ ਨਹੀਂ। ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਡਾਕਟਰਾਂ ਨੂੰ ਵਧੇ ਹੋਏ ਤਨਖ਼ਾਹ ਸਕੇਲ 1 ਜਨਵਰੀ 2025 ਤੋਂ ਹੀ ਮਿਲਣਗੇ।

ਇਹ ਵੀ ਪੜ੍ਹੋ Donald Trump ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਬਾਅਦ ਜਾਰੀ ਕੀਤੇ ਅਹਿਮ ਹੁਕਮ  

ਹਾਲਾਂਕਿ ਇਹ ਸਹੂਲਤ 17 ਜੁਲਾਈ 2020 ਤੋਂ ਪਹਿਲਾਂ ਭਰਤੀ ਹੋੲੈ ਮੈਡੀਕਲ ਅਫ਼ਸਰਾਂ ਨੂੰ ਹੀ ਮਿਲੇਗੀ। 20 ਜਨਵਰੀ 2025 ਨੂੰ ਜਾਰੀ ਇਸ ਨੋਟੀਫਕੇਸ਼ਨ ਦੇ ਤਹਿਤ ਹੁਣ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਣ ਵਾਲੇ ਡਾਕਟਰ ਨੂੰ 56,100 ਰੁਪਏ ਪ੍ਰਤੀ ਮਹੀਨਾ, 5 ਸਾਲ ਦੀ ਸੇਵਾ ਤੋਂ ਬਾਅਦ 67,400 ਰੁਪਏ ਪ੍ਰਤੀ ਮਹੀਨਾ, 10 ਸਾਲ ਦੀ ਸੇਵਾ ਤੋਂ ਬਾਅਦ 83,600 ਰੁਪਏ ਪ੍ਰਤੀ ਮਹੀਨਾ, 15 ਸਾਲ ਦੀ ਸੇਵਾ ਤੋਂ ਬਾਅਦ 1,22,800 ਰੁਪਏ ਪ੍ਰਤੀ ਮਹੀਨਾ ਬੇਸਿਕ ਪੇ ਮੁਤਾਬਕ ਤਨਖ਼ਾਹ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਲਈ ਚੱਲ ਰਹੀ ਏਸੀਪੀ ਸਕੀਮ ਤਹਿਤ ਹਰ 4-9-14 ਸਾਲਾਂ ਵਿੱਤੀ ਲਾਭ ਮਿਲ ਜਾਂਦਾ ਸੀ। ਪ੍ਰੰਤੂ ਇਸਨੂੰ 2021 ਵਿਚ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ Big News: ਬਠਿੰਡਾ ਨਗਰ ਨਿਗਮ ਦਾ ਵੱਡਾ ਅਧਿਕਾਰੀ Vigilance ਨੇ ਰਿਸ਼ਵਤ ਲੈਂਦਾ ਚੁੱਕਿਆ

ਡਾਕਟਰਾਂ ਵੱਲੋਂ ਆਪਣੇ ਵਿਭਾਗ ਵਿਚ ਤਰੱਕੀਆਂ ਦੇ ਮੌਕੇ ਘੱਟ ਹੋਣ ਕਾਰਨ ਇਸ ਯੋਜਨਾ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸਦੇ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਇਸਦੇ ਲਈ ਹੜਤਾਲਾਂ ਵੀ ਕੀਤੀਆਂ ਗਈਆਂ ਸਨ ਤੇ ਓਪੀਡੀ ਬੰਦ ਕਰਕੇ ਰੋਸ਼ ਪ੍ਰਦਰਸ਼ਨ ਵੀ ਕੀਤੇ ਗਏ ਸਨ ਪ੍ਰੰਤੂ ਹੁਣ ਸਰਕਾਰ ਨੇ ਇਸ ਮੰਗ ਨਾਲ ਸਹਿਮਤੀ ਹੁੰਦਿਆਂ ਸਿਹਤ ਵਿਭਾਗ ਦੇ ਮੈਡੀਕਲ ਅਫਸਰਾਂ ਲਈ ਸੋਧੀ ਹੋਈ ਐਸ਼ੋਰਡ ਕਰੀਅਰ ਪ੍ਰੋਗਰੈਸਨ ਸਕੀਮ (ਐਮ.ਏ.ਸੀ.ਪੀ ਸਕੀਮ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਡਾਕਟਰਾਂ ਵੱਲੋਂ ਓਪੀਡੀ ਤੇ ਹੋਰ ਕੰਮਕਾਜ਼ ਵਾਲੇ ਸਥਾਨਾਂ ’ਤੇ ਸੁਰੱਖਿਆ ਦੀ ਕੀਤੀ ਦੂਜੀ ਮੰਗ ਨੂੰ ਪੂਰੀ ਕਰਨ ਲਈ ਵੀ ਸਿਹਤ ਵਿਭਾਗ ਦੇ ਡਾਇਰੈਕਟੋਰੇਟ ਵੱਲੋਂ ਇੱਕ ਤਜਵੀਜ਼ ਬਣਾ ਕੇ ਸਰਕਾਰ ਦੇ ਵਿਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈਉਂ ਉਧਰ ਸਰਕਾਰ ਵੱਲੋਂ ਮੰਗਾਂ ਮੰਨਣ ਤੋਂ ਬਾਅਦ ਹੁਣ ਡਾਕਟਰਾਂ ਵਿਚ ਵੀ ਖ਼ੁਸੀ ਦੀ ਲਹਿਰ ਪਾਈ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here