ਨਾਗਰਿਕ ਚੇਤਨਾ ਮੰਚ ਬਠਿੰਡਾ ਨੇ ਸਰਹਿੰਦ ਨਹਿਰ ਬਠਿੰਡਾ ਬ੍ਰਾਂਚ ਦੀ ਬੰਦੀ ਤੁਰੰਤ ਖੋਲ੍ਹਣ ਦੀ ਕੀਤੀ ਮੰਗ

Date:

spot_img

ਬਠਿੰਡਾ, 22 ਜਨਵਰੀ: ਇੱਕ ਜਨਵਰੀ ਤੋਂ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਦੀ ਚੱਲ ਰਹੀ ਬੰਦੀ ਕਾਰਨ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਹੋ ਰਹੀ ਕਿੱਲਤ ਦੇ ਚੱਲਦਿਆਂ ਨਾਗਰਿਕ ਚੇਤਨਾ ਮੰਚ ਨੇ ਤੁਰੰਤ ਇਸ ਬੰਦੀ ਨੂੰ ਖੋਲਣ ਦੀ ਮੰਗ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਮੰਚ ਦੇ ਪ੍ਰਧਾਨ ਪ੍ਰਿੰ ਬੱਗਾ ਸਿੰਘ ਅਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਬਠਿੰਡਾ ਸ਼ਹਿਰ ਤੇ ਨੇੜ ਤੇੜ ਦੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਗੰਭੀਰ ਹੁੰਦੀ ਸਮੱਸਿਆ ਤੇ ਨਹਿਰ ਬੰਦੀ ਸਮੇਂ ਇਲਾਕੇ ਦੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ ਪ੍ਰਸ਼ਾਸਨ ਨੇ ਪੂਰਾ ਕਰਨ ਦੇ ਪਹਿਲਾਂ ਢੁੱਕਵੇਂ ਬੰਦੋਬਸਤ ਨਹੀਂ ਕੀਤੇ ਅਤੇ ਜਿਸ ਕਰਕੇ ਜਲ ਘਰਾਂ ਵਿੱਚ ਪਾਣੀ ਦੇ ਭੰਡਾਰ ਦੀ ਸਮਰੱਥਾ ਲੰਮੀ ਨਹਿਰੀ ਬੰਦੀ ਦੇ ਮੁਕਾਬਲੇ ਨਿਗੂਣੀ ਸਿੱਧ ਹੋਈ ਹੈ ਅਜਿਹਾ ਹਰ ਛਿਮਾਹੀ ਨਹਿਰੀ ਬੰਦੀਆਂ ਸਮੇਂ ਪਿਛਲੇ ਕਾਫੀ ਲੰਬੇ ਅਰਸੇ ਤੋਂ ਲਗਾਤਾਰ ਸਾਹਮਣੇ ਆ ਰਿਹਾ ਹੈ।

ਇਹ ਵੀ ਪੜ੍ਹੋ ਬਠਿੰਡਾ ‘ਚ ਲੜਕੀ ਨੂੰ ਗੋਲੀ ਮਾਰਨ ਦੀ ਕਹਾਣੀ ਨਿਕਲੀ ਝੂਠੀ, ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ

ਨਹਿਰੀ ਮਹਿਕਮਾਂ ਤੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਕੀਤੇ ਠੋਸ ਭਰੋਸੇਯੋਗ ਪ੍ਰਬੰਧ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਨਹਿਰੀ ਬੰਦੀ ਸਮੇਂ ਨਹਿਰਾਂ ਦਾ ਪਾਣੀ ਭੰਡਾਰ ਕਰਨ ਵਾਲੀਆਂ ਡਿੱਗੀਆਂ ਦੀ ਸਫਾਈ ਕਿਧਰੇ ਵੀ ਨਹੀਂ ਹੋ ਰਹੀ।ਸ਼ਹਿਰ ਵਿੱਚ ਪਾਣੀ ਦਾ ਭੰਡਾਰ ਕਰਨ ਲਈ ਪਾਣੀ ਦੇ ਟੈਂਕ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਲਈ ਖਾਲੀ ਰੱਖੇ ਪਏ ਹਨ। ਉਨ੍ਹਾਂ ਦੀ ਕੋਈ ਮੁਰੰਮਤ ਵੀ ਨਹੀਂ ਹੋਈ ਅਤੇ ਪਾਣੀ ਦਾ ਭੰਡਾਰ ਵੀ ਨਹੀਂ ਕੀਤਾ ਗਿਆ। ਨਹਿਰੀ ਪਾਣੀ ਦੀ ਬੰਦੀ ਦਾ ਕੋਈ ਅਰਸਾ ਨਿਰਧਾਰਤ ਕੀਤਾ ਹੀ ਨਹੀਂ ਜਾਂਦਾ ਬਲਕਿ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰਦਿਆਂ ਇਸ ਨੂੰ ਇੱਕ ਹਫਤਾ ਅੱਗੇ ਵਧਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਤੜਕਸਾਰ NIA ਦੀ ਰੇਡ

ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਲਾਇਨੋ ਪਾਰ ਸ਼ਹਿਰ ਦੀਆਂ ਬਸਤੀਆਂ ਜਿਵੇਂ ਅਮਰਪੁਰਾ,ਸੰਜੇ ਨਗਰ,ਵਰਤਮਾਨ ਕਾਲੋਨੀ,ਜਨਤਾ ਨਗਰ,ਪਰਸ ਰਾਮ,ਨਗਰ,ਲਾਲ ਸਿੰਘ ਬਸਤੀ, ਸੁੱਖਪੀਰ ਰੋਡ,ਮੁਲਤਾਨੀਆ ਰੋਡ ਦੇ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚਲਦੀ ਰਹਿੰਦੀ ਹੈ,ਜੋ ਹੁਣ ਬਹੁਤ ਹੀ ਗੰਭੀਰ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਪਾਣੀ ਦੇ ਟੈਂਕਾਂ ਦੀ ਸਮਰੱਥਾ ਵਧਾਈ ਜਾਵੇ, ਵਾਟਰ ਵਰਕਸਾਂ ਦੇ ਪਾਣੀ ਦੇ ਟੈਂਕਾਂ ਵਿੱਚੋਂ ਗਾਰ ਕੱਢਣ ਦਾ ਕੰਮ ਫੌਰੀ ਤੌਰ ਤੇ ਕਰਵਾਇਆ ਜਾਵੇ। ਪਾਣੀ ਦੀ ਸਪਲਾਈ ਵਧਾਉਣ ਲਈ ਹੋਰ ਵੱਧ ਗਿਣਤੀ ਵਿੱਚ ਡੂੰਘੇ ਟਿਊਬਵੈੱਲ ਲਾਏ ਜਾਣ। ਬੰਦ ਪਏ ਟਿਊਬਵੈਲਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Congress ‘ਚ ‘ਪੋਸਟਰ ਜੰਗ’ ਹੋਰ ਤੇਜ਼ ਹੋਈ, ਹੁਣ ‘ਚੰਨੀ’ ਦੇ ਪੋਸਟਰ ਲੱਗੇ

Punjab News: Punjab Congress 'ਚ ਕੁਰਸੀ ਨੂੰ ਲੈ ਕੇ...

⁠ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਗੁਰਬਾਣੀ ਨੂੰ ਮੁਫ਼ਤ ਸਾਰੇ ਚੈਨਲਾਂ ‘ਤੇ ਪ੍ਰਸਾਰਣ ਦੀ ਕੀਤੀ ਮੰਗ

Chandigarh News: ⁠ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਸਿੱਖ ਮਰਿਆਦਾ...