ਡਾ ਭੀਮ ਰਾਓ ਦੇ ‘ਬੁੱਤ’ ਨੂੰ ਤੋੜਣ ਵਾਲੇ ਵਿਰੁਧ ਪਰਚਾ ਦਰਜ਼, ਅੰਮ੍ਰਿਤਸਰ ਬੰਦ ਅੱਜ

0
719
+2

ਸ਼੍ਰੀ ਅੰਮ੍ਰਿਤਸਰ ਸਾਹਿਬ, 27 ਜਨਵਰੀ: ਬੀਤੇ ਕੱਲ ਗਣਤੰਤਰਾ ਦਿਵਸ ਮੌਕੇ ਹੈਰੀਟੇਜ਼ ਸਟਰੀਟ ਥਾਣੇ ਦੇ ਕਰੀਬ 150 ਮੀਟਰ ਦੂਰ ਸੁਸੋਭਿਤ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜਣ ਦੇ ਮਾਮਲੇ ਵਿਚ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਮੁਲਜ਼ਮ ਦੀ ਪਹਿਚਾਣ ਪ੍ਰਕਾਸ਼ ਸਿੰਘ ਵਾਸੀ ਧਰਮਕੋਟ ਵਜੋਂ ਹੋੲਂ ਹੈ। ਉਧਰ, ਇਸ ਘਟਨਾ ਤੋਂ ਬਾਅਦ ਜਿੱਥੇ ਸਿਆਸਤ ਤੇਜ਼ ਹੋ ਗਈ ਹੈ, ਉਥੇ ਦਲਿਤ ਸਮਾਜ਼ ਦੇ ਵਿਚ ਵੀ ਵੱਡੀ ਰੋਸ਼ ਦੀ ਲਹਿਰ ਫੈਲ ਗਈ ਹੈ, ਜਿਸਦੇ ਚੱਲਦੇ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਰੋਸ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ ਪਾਰਟੀ ਤੋਂ ਵਾਪਸ ਪਰਤ ਰਹੇ ਦੋ ਦੋਸਤਾਂ ਦੀ ਕਾਰ ਹਾਦਸੇ ਵਿਚ ਹੋਈ ਮੌ+ਤ, ਇੱਕ ਜਖ਼ਮੀ

ਇਸਤੋਂ ਇਲਾਵਾ ਉਨ੍ਹਾਂ ਵੱਲੋਂ ਅੱਜ ਸੋਮਵਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੀ ਚੌਕੰਨੀ ਹੋ ਗਈ ਹੈ। ਇਸ ਮਾਮਲੇ ਵਿਚ ਭਾਜਪਾ ਦੇ ਆਗੂ ਵਿਜੇ ਸਾਂਪਲਾ ਵੱਲੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਸਪੱਸ਼ਟੀਕਰਨ ਮੰਗਣ ’ਤੇ ਵੀ ਵਿਵਾਦ ਖ਼ੜਾ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਸ਼੍ਰੀ ਸਾਂਪਲਾ ਨੂੰ ਨਸੀਹਤ ਦਿੱਤੀ ਹੈ। ਇਸਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ, ਸਥਾਨਕ ਵਿਧਾਇਕ ਜੀਵਨਜੋਤ ਕੌਰ ਤੇ ਵਿਧਾਇਕ ਡਾ ਇੰਦਰਵੀਰ ਸਿੰਘ ਨਿੱਝਰ ਆਦਿ ਵੀ ਮੌਕੇ ‘ਤੇ ਪੁੱਜੇ।

ਇਹ ਵੀ ਪੜ੍ਹੋ ਗਿਆਨੀ ਹਰਪ੍ਰੀਤ ਸਿੰਘ ਦੀ ਰੁਖ਼ਸਤੀ ਦੀ ਤਿਆਰੀ; ਖ਼ੁਦ ਜਥੇਦਾਰ ਨੇ ਜਤਾਇਆ ਖ਼ਦਸਾ, ਦੇਖੋ ਵੀਡੀਓ

ਇਸ ਦੌਰਾਨ ਪੁਲਿਸ ਕਮਿਸ਼ਨਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਬਖ਼ਸਿਆ ਨਹੀਂ ਜਾਵੇਗਾ। ਗੌਰਤਲਬ ਹੈ ਕਿ ਦੁਪਿਹਰ ਸਮੇਂ ਮੁਲਜ਼ਮ ਬੁੱਤ ਦੇ ਨਜਦੀਕ ਹੀ ਸਫ਼ਾਈ ਲਈ ਰੱਖੀ ਪੋੜੀ ਰਾਹੀਂ ਬੁੱਤ ਦੇ ਉਪਰ ਹਥੋੜਾ ਲੈ ਕੇ ਚੜ ਗਿਆ ਸੀ ਤੇ ਉਸਤੋਂ ਬਾਅਦ ਉਸਨੇ ਕਰੀਬ ਪੌਣੀ ਦਰਜ਼ਨ ਵਾਰ ਹਥੋੜੇ ਮਾਰ ਕੇ ਬੁੱਤ ਨੂੰ ਤੋੜਣ ਦੀ ਕੋਸ਼ਿਸ਼ ਕੀਤੀ, ਜਿਸਦੇ ਨਾਲ ਕੁੱਝ ਨੁਕਸਾਨ ਵੀ ਪੁੱਜਿਆ। ਘਟਨਾ ਦਾ ਪਤਾ ਲੱਗਦੇ ਹੀ ਹੈਰੀਟੇਜ਼ ਸਟਰੀਟ ਵਿਚ ਫ਼ਿਰਦੇ ਲੋਕਾਂ ਵੱਲੋਂ ਮੁਲਜ਼ਮ ਨੂੰ ਥੱਲੇ ਉਤਾਰਿਆ ਗਿਆ ਤੇ ਇੱਥੇ ਸਕਿਊਰਟੀ ਗਾਰਡਾਂ ਨੇ ਫ਼ੜ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਮੌਕੇ ਏਆਈਜੀ ਜੇਐਸ ਵਾਲੀਆ, ਏਡੀਸੀਪੀ ਵਿਸ਼ਾਲਜੀਤ ਸਿੰਘ, ਏਸੀਪੀ ਜਸਪਾਲ ਸਿੰਘ ਸਹਿਤ ਹੋਰ ਅਧਿਕਰੀ ਵੀ ਮੌਕੇ ’ਤੇ ਪੁੱਜੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

 

+2

LEAVE A REPLY

Please enter your comment!
Please enter your name here