ਪਾਰਟੀ ਤੋਂ ਵਾਪਸ ਪਰਤ ਰਹੇ ਦੋ ਦੋਸਤਾਂ ਦੀ ਕਾਰ ਹਾਦਸੇ ਵਿਚ ਹੋਈ ਮੌ+ਤ, ਇੱਕ ਜਖ਼ਮੀ

Date:

spot_img

ਜਲਾਲਾਬਾਦ, 26 ਜਨਵਰੀ: ਫ਼ਾਜਲਿਕਾ-ਫ਼ਿਰੋਜਪੁਰ ਰੋਡ ’ਤੇ ਪਿੰਡ ਨਮੋਚੜ ਕਲਾਂ ਕੋਲ ਅੱਜ ਸਵੇਰ ਤੜਕਸਾਰ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਦੋ ਦੋਸਤਾਂ ਦੀ ਮੌਤ ਹੋਣ ਦੀ ਸੂਚਨਾ ਹੈ। ਜਦੋਂਕਿ ਇੱਕ ਦੋਸਤ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿਸਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਕਾਰ ਦੇ ਇੱਕ ਸਫ਼ੈਦੇ ਦੇ ਦਰੱਖਤ ਵਿਚ ਵੱਜਣ ਕਾਰਨ ਹੋਇਆ ਦਸਿਆ ਜਾ ਰਿਹਾ। ਹਾਦਸੇ ਦੇ ਵਿਚ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਸ਼ੁਭ ਧੂੜੀਆ ਤੇ ਸਾਜਨ ਮਦਾਨ ਵਾਸੀ ਫਾਜਲਿਕਾ ਵਜੋਂ ਹੋਈ ਹੈ ਜਦੋਂਕਿ ਜਖ਼ਮੀ ਦਾ ਨਾਂ ਗੁਰਵਿੰਦਰ ਸਿੰਘ ਦਸਿਆ ਜਾ ਰਿਹਾ।

ਇਹ ਵੀ ਪੜ੍ਹੋ ਗਿਆਨੀ ਹਰਪ੍ਰੀਤ ਸਿੰਘ ਦੀ ਰੁਖ਼ਸਤੀ ਦੀ ਤਿਆਰੀ; ਖ਼ੁਦ ਜਥੇਦਾਰ ਨੇ ਜਤਾਇਆ ਖ਼ਦਸਾ, ਦੇਖੋ ਵੀਡੀਓ

ਦਸਿਆ ਜਾ ਰਿਹਾ ਕਿ ਇਹ ਹਾਦਸਾ ਚੱਲਦੀ ਗੱਡੀ ਦਾ ਟਾਈਰ ਫ਼ਟਣ ਕਾਰਨ ਹੋਇਆ ਹੈ ਤੇ ਗੱਡੀ ਤੇਜ਼ ਹੋਣ ਕਾਰਨ ਬੇਕਾਬੂ ਹੋ ਕੇ ਅੱਗੇ ਦਰੱਖਤ ਵਿਚ ਜਾ ਟਕਰਾਈ। ਸੂਚਨਾ ਮੁਤਾਬਕ ਇਹ ਨੌਜਵਾਨ ਹਾਰਡਵੇਅਰ ਦਾ ਕੰਮ ਕਰਦੇ ਸਨ ਅਤੇ ਬਠਿੰਡਾ ਵਿਚ ਇੱਕ ਪਾਰਟੀ ਵਿਚ ਸ਼ਾਮਲ ਹੋ ਕੇ ਵਾਪਸ ਘਰਾਂ ਨੂੰ ਪਰਤ ਰਹੇ ਸਨ। ਪਹਿਲਾਂ ਇੰਨ੍ਹਾਂ ਨੌਜਵਾਨਾਂ ਵੱਲੋਂ ਆਪਣੇ ਇੱਕ ਦੋਸਤ ਨੂੰ ਜਲਾਲਾਬਾਦ ਛੱਡਿਆ ਗਿਆ ਤੇ ਉਸਤੋਂ ਬਾਅਦ ਫ਼ਾਜਲਿਕਾ ਜਾਣ ਲਈ ਤੁਰੇ ਸਨ। ਜਿਸਤੋਂ ਬਾਅਦ ਘੁਬਾਇਆ ਤੋਂ ਕੁੱਝ ਕਿਲੋਮੀਟਰ ਦੂਰ ਪਿੰਡ ਨਮੋਚੜ ਕਲਾਂ ਵਿਖੇ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੋਨੋਂ ਨੌਵਜਾਨ ਵਿਆਹੇ ਹੋਏ ਸਨ। ਇਸ ਮਾਮਲੇ ਦੀ ਜਾਂਚ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

 

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...