ਜਗਰਾਓ, 27 ਜਨਵਰੀ: ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਰਾਸ਼ਨ ਡਿੱਪੂ ਖੋਲਣ ਬਦਲੇ ਇੱਕ ਵਿਅਕਤੀ ਤੋਂ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਹੇਠ ਫ਼ੂਡ ਸਪਲਾਈ ਵਿਭਾਗ ਦੇ ਇੱਕ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ਵਿਚ ਇੱਕ ਵੀਡੀਓ ਵੀ ਵਾਈਰਲ ਹੋਈ ਹੈ, ਜਿਸਦੇ ਵਿਚ ਉਕਤ ਮੁਅੱਤਲ ਕੀਤਾ ਇੰਸਪੈਕਟਰ ਕਥਿਤ ਤੌਰ ‘ਤੇ ਰਾਸ਼ਨ ਡਿੱਪੂ ਲੈਣ ਦੇ ਚਾਹਵਾਨ ਵਿਅਕਤੀ ਕੋਲੋਂ ਰਿਸ਼ਵਤ ਦੀਮੰਗ ਕਰ ਰਿਹਾ ਹੈ। ਇੰਸਪੈਕਟਰ ਦਾ ਨਾਂ ਸੰਦੀਪ ਸਿੰਘ ਦਸਿਆ ਜਾ ਰਿਹਾ, ਜੋਕਿ ਜਗਰਾਓ ਵਿਖੇ ਤੈਨਾਤ ਹੈ। ਉਸਦੇ ਵਿਰੁਧ ਪਿੰਡ ਬੱਲੋਵਾਲ ਦੇ ਕਿਰਪਾਲ ਸਿੰਘ ਨੇ ਸਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ ਡਾ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ: ਮੁੱਖ ਮੰਤਰੀ
ਸਿਕਾਇਤਕਰਤਾ ਨੇ ਆਪਣੇ ਪਿੰਡ ਵਿੱਚ ਰਾਸ਼ਨ ਡਿੱਪੂ ਖੋਲ੍ਹਣ ਲਈ ਅਰਜ਼ੀ ਦਿੱਤੀ ਸੀ ਅਤੇ ਇਸਦੇ ਬਦਲੇ ਇੰਸਪੈਕਟਰ ਸੰਦੀਪ ਸਿੰਘ ਨੇ 40 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ, ਜਿਸ ਵਿਚੋਂ ਪਹਿਲੀ ਕਿਸ਼ਤ ਵਜੋਂ 26 ਹਜ਼ਾਰ ਰੁਪਏ ਲੈ ਲਏ ਸਨ ਅਤੇ ਹੁਣ ਬਾਕੀ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਜਦੋਂ ਇੰਸਪੈਕਟਰ ਬਾਕੀ ਪੈਸੇ ਲੈਣ ਆਇਆ ਤਾਂ ਸਿਕਾਇਤਕਰਤਾ ਨੇ ਉਸਦੀ ਵੀਡੀਓ ਬਣਾ ਲਈ। ਜਿਸਤੋਂ ਬਾਅਦ ਉਸਨੇ ਇਹ ਵੀਡੀਓ ਮੁੱਲਾਪੁਰ ਦੇ ਆਪ ਆਗੂ ਡਾ.ਕੇ.ਐਨ.ਐਸ ਕੰਗ ਨੂੰ ਸੌਂਪ ਦਿੱਤੀ, ਜਿੰਨ੍ਹਾਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ, ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਰਾਸ਼ਨ ਡਿੱਪੂ ਖੋਲਣ ਬਦਲੇ ਰਿਸ਼ਵਤ ਲੈਂਦਾ ਫ਼ੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਮੁਅੱਤਲ, ਜਾਂਚ ਸ਼ੁਰੂ"