ਐਸ.ਡੀ.ਐਮ. ਮਲੋਟ ਨੇ ਸਫਾਈ ਵਿਵਸਥਾ ਦਾ ਲਿਆ ਜਾਇਜਾ

Date:

spot_img

👉ਸ਼ਹਿਰ ਵਿੱਚ ਨਜਾਇਜ ਕਬਜ਼ੇ ਹਟਾਏ ਜਾਣ
ਮਲੋਟ, 30 ਜਨਵਰੀ:ਡਾ. ਸੰਜੀਵ ਸ਼ਰਮਾ, ਐਸ.ਡੀ.ਐਮ ਮਲੋਟ ਨੇ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਨਗਰ ਕੌਸਲ ਮਲੋਟ ਵਲੋਂ ਕਰਵਾਈ ਜਾਂਦੀ ਸਫਾਈ ਵਿਵਸਥਾ ਦਾ ਅੱਜ ਅਚਨਚੇਤ ਸਵੇਰੇ 7 ਵਜੇ ਜਾਇਜਾ ਲਿਆ ਅਤੇ ਸਫਾਈ ਕਰਮਚਾਰੀਆ ਦੀ ਹਾਜ਼ਰੀ ਚੈੱਕ ਕੀਤੀ।ਇਸ ਦੌਰਾਨ ਐਸ.ਡੀ.ਐਮ ਮਲੋਟ ਨੇ ਹਦਾਇਤ ਕੀਤੀ ਕਿ ਇਹ ਚੈਕਿੰਗ ਹੁਣ ਲਗਾਤਾਰ ਕਰਦੇ ਰਹਿਣਗੇ ਤਾਂ ਕਿ ਮਲੋਟ ਸ਼ਹਿਰ ਦੀ ਸਫਾਈ ਅਤੇ ਸੁੰਦਰਤਾ ਵੱਲ ਖਾਸ ਧਿਆਨ ਦਿੱਤਾ ਜਾਵੇ। ਉਹਨਾਂ ਨੇ ਹਦਾਇਤ ਕੀਤੀ ਕਿ ਜੇਕਰ ਕੋਈ ਕਰਮਚਾਰੀ ਆਪਣਾ ਏਰੀਏ ਦੀ ਡਿਊਟੀ ਨਹੀ ਕਰਦਾ ਪਾਇਆ ਤਾਂ ਉਸ ਉਪਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ 2 ਸਫਾਈ ਕਰਮਚਾਰੀਆ ਦੀ ਹੌਸਲਾ ਅਫਜ਼ਾਈ ਵੀ ਕੀਤੀ।

ਇਹ ਵੀ ਪੜ੍ਹੋ  ਰੋਹਤਾਸ ਨਗਰ ਜਨ ਸਭਾ ‘ਚ ਸਾਂਸਦ ਰਾਘਵ ਚੱਢਾ ਦੀ ਪੁਰਜ਼ੋਰ ਅਪੀਲ, “ਝਾੜੂ ਦਾ ਬਟਨ ਦਬਾਓ, ਹਰ ਮਹੀਨੇ 25 ਹਜ਼ਾਰ ਰੁਪਏ ਬਚਾਓ।”

ਉਹਨਾਂ ਕਿਹਾ ਕਿ ਜੋ ਦੁਕਾਨਦਾਰ ਆਪਣਾ ਕੂੜਾ ਬਾਹਰ ਸੁੱਟਦੇ ਹਨ ਜਾਂ ਡਸਟਬਿਨ ਦੀ ਵਰਤੋ ਨਹੀ ਕਰਦੇ ਬਲਕਿ ਬੋਕਰ ਮਾਰਕੇ ਕੂੜਾ ਸੜਕ ਵਿੱਚਕਾਰ ਕਰਦੇ ਹਨ, ਉਹ ਡਸਟਬਿਨ ਦੀ ਵਰਤੋਂ ਕਰਨ ਅਤੇ ਕੂੜਾ ਸਫਾਈ ਕਰਮਚਾਰੀ ਜਾਂ ਵੈਸਟ ਕੁਲੈਕਟਰ ਦੇ ਸਪੁਰਦ ਕਰਕੇ ਆਪਣੀ ਜਿੰਮੇਵਾਰੀ ਨਿਭਾਉਣ ।ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜਿਹਨਾਂ ਨੇ ਨਜਾਇਜ ਕਬਜ਼ੇ ਕੀਤੇ ਹਨ ਜਾਂ ਜਿਹਨਾਂ ਦੁਕਾਨਦਾਰਾਂ, ਕਬਾੜੀਆ, ਵਰਕਸ਼ਾਪ ਵਾਲੇ ਆਪਣਾ ਸਮਾਨ ਬਾਹਰ ਰੱਖਦੇ ਹਨ ਅਤੇ ਕੰਮ ਕਰਨ ਉਪਰੰਤ ਰੇਹੜੀ ਫੜੀ ਘਰੇ ਨਹੀ ਲਿਜਾਉਂਦੇ ਉਹਨਾਂ ਨੂੰ ਹਟਾਇਆ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਚੰਗੀ ਤਰ੍ਹਾਂ ਕੀਤੀ ਜਾ ਸਕੇ ਅਤੇ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ।ਇਸ ਦੌਰਾਨ ਮੰਗਤ ਕੁਮਾਰ, ਕਾਰਜ ਸਾਧਕ ਅਫਸਰ ਅਤੇ ਰਾਜ ਕੁਮਾਰ, ਸੈਨੀਟਰੀ ਇੰਸਪੈਕਟਰ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...