👉13 ਫਰਵਰੀ ਦੀ ਜ਼ਮੀਨੀ ਸੰਗਰਾਮ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਐਲਾਨ
ਬਠਿੰਡਾ 30 ਜਨਵਰੀ: ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਡੀ.ਸੀ.ਦਫ਼ਤਰ ਮੂਹਰੇ ਖੇਤ ਮਜ਼ਦੂਰਾਂ ਨੇ ਗਰੰਟੀਆਂ ਦੇਣ ਵਾਲੀ ਭਗਵੰਤ ਮਾਨ ਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਿਖ਼ਰਾਂ ਚੜ੍ਹੀ ਮਹਿੰਗਾਈ ਨੂੰ ਤੁਰੰਤ ਕੰਟਰੋਲ ਕਰਨ , ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਮਜ਼ਦੂਰਾਂ ਤੇ ਹੋਰ ਗਰੀਬ ਲੋਕਾਂ ਨੂੰ ਰਾਸ਼ਨ ਡਿਪੂਆਂ ਰਾਹੀਂ ਰਸੋਈ ਤੇ ਘਰੇਲੂ ਵਰਤੋਂ ਦੀਆਂ ਸਾਰੀਆਂ ਵਸਤਾਂ ਸਸਤੇ ਭਾਅ ਦੇਣ , ਰਹਿੰਦੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਉਣ , ਕੱਟੇ ਕਾਰਡ ਮੁੜ ਚਾਲੂ ਕਰਨ, ਰਹਿੰਦੇ ਜੀਆਂ ਦੇ ਨਾਮ ਕਾਰਡਾਂ ਉੱਪਰ ਚੜ੍ਹਾਉਣ , ਕੜਾਕੇ ਦੀ ਸਰਦੀ ਵਿੱਚ ਮਜ਼ਦੂਰ ਵਰਗ ਲਈ ਬਾਲਣ ਦੀ ਬਣੀ ਵਿਸ਼ੇਸ਼ ਸਮੱਸਿਆ ਸਮੇਂ ਮਜ਼ਦੂਰਾਂ ਨੂੰ ਵਿਸ਼ੇਸ਼ ਸਬਸਿਡੀ ਤੇ ਸਿਲੰਡਰ ਮੁਹੱਈਆ ਕਰਾਉਣ ,.ਪੇਂਡੂ ਤੇ ਖੇਤ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਮਨਰੇਗਾ ਕਾਨੂੰਨ ਤਹਿਤ ਹਰ ਬਾਲਗ ਮਜ਼ਦੂਰ ਮਰਦ/ਔਰਤ ਨੂੰ ਸਾਲ ਭਰ ਕੰਮ ਦਿੱਤਾ ਦੇਣ, ਮਨਰੇਗਾ ਕਾਨੂੰਨ ਤਹਿਤ ਮਿਲਦੀ ਮਜ਼ਦੂਰੀ ਸਮੇਤ ਹਰ ਤਰ੍ਹਾਂ ਦੀ ਮਜ਼ਦੂਰੀ 700 ਰੁਪਏ ਪ੍ਰਤੀ ਦਿਨ ਤੈਅ ਕਰਨ, ਮਨਰੇਗਾ ਸਕੀਮ ਦੇ ਕੰਮਾਂ ਵਿੱਚ ਕੀਤੀ ਜਾਂਦੀ ਸਿਆਸੀ ਦਖਲਅੰਦਾਜ਼ੀ ਬੰਦ ਕਰਨ, ਮਨਰੇਗਾ ‘ਚ ਕੰਮ ਕਰਦੇ ਮਜ਼ਦੂਰਾਂ ਨੂੰ ਆਏ ਰੋਜ਼ ਫਸਟ ਲਕੇਸ਼ਨ ਤੋਂ ਹੀ ਚਲਦੇ ਕੰਮਾਂ ਤੋਂ ਕਈ ਕਿਲੋਮੀਟਰ ਦੂਰ ਹਾਜ਼ਰੀ ਲਾਉਣ ਦੇ ਨਾਂ ਹੇਠ ਖੱਜਲ ਖੁਆਰ ਕਰਨਾ ਬੰਦ ਕਰਕੇ ਚਲਦੇ ਕੰਮ ਵਾਲੀ ਥਾਂ ਤੇ ਹੀ ਹਾਜ਼ਰੀ ਲਾਉਣਾ ਯਕੀਨੀ ਬਣਾਉਣ , ਮਨਰੇਗਾ ਤਹਿਤ ਚਲਾਏ ਜਾਂਦੇ ਕੁੱਝ ਕੰਮਾਂ ਨੂੰ ਮਨਰੇਗਾ ਚੋਂ ਬਾਹਰ ਕਰਨ ਦਾ ਫ਼ੈਸਲਾ ਰੱਦ ਕਰਾਉਣ,
ਇਹ ਵੀ ਪੜ੍ਹੋ Hyundai creta ਕਾਰ ‘ਤੇ ਲੱਗੀ ਹੋਈ ਸੀ ਪੰਜਾਬ ਨੰਬਰ ਦੀ ਜਾਅਲੀ ਰਜਿਸਟ੍ਰੇਸ਼ਨ ਪਲੇਟ
ਵਿਧਵਾ, ਬੁਢਾਪਾ , ਆਸ਼ਰਿਤਾਂ ਤੇ ਅੰਗਹੀਣਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਵਾਉਣ , ਬੁਢਾਪਾ ਪੈਨਸ਼ਨ ਲਈ ਉਮਰ ਦੀ ਹੱਦ , ਔਰਤਾਂ ਲਈ 55 ਸਾਲ ਅਤੇ ਮਰਦਾਂ ਦੀ 58 ਸਾਲ ਕਰਨ , ਚੋਣ ਵਾਅਦੇ ਅਨੁਸਾਰ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤੇ ਜਾਣ ਸਮੇਤ ਰਹਿੰਦੀਆਂ ਚੋਣ ਗਰੰਟੀਆਂ ਵੀ ਲਾਗੂ ਕਰਾਉਣ, ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ, ਥੁੜ ਜ਼ਮੀਨੇ ਤੇ ਗਰੀਬ ਕਿਸਾਨਾਂ ਸਿਰ ਚੜ੍ਹਿਆ ਸਰਕਾਰੀ ਤੇ ਗੈਰ ਸਰਕਾਰੀ ਕਰਜਾ (ਸਮੇਤ ਮਾਈਕ੍ਰਰੋਫਾਨਾਂਸ ਕੰਪਨੀਆਂ ਦੇ) ਮੁਆਫ ਕਰਵਾਉਣ, ਖੇਤ ਮਜਦੂਰਾਂ ਨੂੰ ਕੋਆਪ੍ਰੇਟਿਵ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਇਕ ਲੱਖ ਰੁਪਏਦਾਕਰਜਾਦਿਵਾਉਣ , ਕੇਂਦਰ ਸਰਕਾਰ ਵੱਲੋਂ ਰਾਜ਼ ਸਰਕਾਰਾਂ ਨੂੰ ਨਵੀਂ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਕੇ ਰੱਦ ਕਰਾਉਣ, ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਵਾਸਤੇ 5 ਲੱਖ ਰੁਪਏ ਦੀ ਗਰਾਂਟ ਦਿਵਾਉਣ , ਲਾਲ ਲਕੀਰ ਅੰਦਰਲੇ ਪਰਿਵਾਰਾਂ ਨੂੰ ਮਾਲਕੀ ਹੱਕ ਲੈਣ , ਪੰਚਾਇਤੀ ਜ਼ਮੀਨ ਵਿਚੋਂ ਤੀਸਰਾ ਹਿੱਸਾ ਸਮੁੱਚੇ ਐੱਸ. ਸੀ. ਭਾਈਚਾਰੇ ਨੂੰ ਘੱਟ ਰੇਟ ‘ਤੇ ਠੇਕੇ ਉੱਤੇ ਦੇਣਾ ਯਕੀਨੀ ਬਨਾਉਣ ,ਆਬਾਦਕਾਰ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਨੂੰ ਉਜਾੜਨਾ ਬੰਦ ਕਰਵਾਉਣ ਅਤੇ ਆਬਾਦ ਕੀਤੀਆਂ ਜਮੀਨਾਂ ਦੇ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ ਆਦਿ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਧਰਨੇ ਵਿੱਚ ਸ਼ਾਮਲ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ, ਤੀਰਥ ਸਿੰਘ ਕੋਠਾ ਗੁਰੂ, ਤੇ ਮਨਦੀਪ ਸਿੰਘ ਸਿਬੀਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਬਦਲਾਅ ਦਾ ਨਾਅਰਾ ਦੇਕੇ ਸਤਾ ਵਿੱਚ ਆਈ ਸੀ ਅਤੇ ਲੋਕਾਂ ਨੂੰ ਅਨੇਕਾ ਗਰੰਟੀਆਂ ਦੇ ਕੇ ਵੋਟਾਂ ਬਟੋਰੀਆਂ ਸਨ।
ਇਹ ਵੀ ਪੜ੍ਹੋ Bathinda Police ਵੱਲੋਂ ਜਾਨਲੇਵਾ ਚਾਈਨਾ ਡੋਰ ਦਾ ਜ਼ਖ਼ੀਰਾ ਬਰਾਮਦ
ਪਰ ਰਾਜ ਭਾਗ ‘ਤੇ ਕਾਬਜ਼ ਹੋਣ ਮਗਰੋਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਉਨਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇਸ ਡੰਗ ਟਪਾਊ ਨੀਤੀ ਨੂੰ ਹੁਣ ਖੇਤ ਮਜ਼ਦੂਰ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਖੇਤ ਮਜ਼ਦੂਰ ਸਰਕਾਰ ਵਿਰੁੱਧ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਤੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਮਜ਼ਦੂਰ ਆਗੂਆਂ ਨੇ ਪਿੰਡ ਦਾਨ ਸਿੰਘ ਵਾਲਾ ਵਿੱਚ ਨਸ਼ੇ ਦੇ ਵਪਾਰੀਆਂ ਵੱਲੋਂ ਖੇਤ ਮਜ਼ਦੂਰਾਂ ਦੇ ਘਰਾਂ ਨੂੰ ਪੈਟਰੋਲ ਬੰਬਾਂ ਨਾਲ ਅੱਗ ਲਾ ਕੇ ਸਵਾਹ ਕਰਨ ਲਈ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜ਼ਿਲ੍ਹੇ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਇਸ ਘਟਨਾ ਨੂੰ ਦੋ ਧਿਰਾਂ ਦੀ ਲੜਾਈ ਕਹਿ ਕੇ ਨਸ਼ਾ ਵੇਚਣ ਵਾਲੇ ਵਪਾਰੀਆ ਦੇ ਸਰਪ੍ਰਸਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਜਿਲਾ ਪ੍ਰਸ਼ਾਸਨ ਤੋਂ ਮਜ਼ਦੂਰਾਂ ਨੂੰ 10 — 10 ਲੱਖ ਰੁਪਏ ਦਾ ਮੁਆਵਜ਼ਾ ਦੇਣ, ਮਜ਼ਦੂਰਾਂ ਦੀਆਂ ਚੁੱਕੀਆਂ ਬੱਕਰੀਆਂ ਅਤੇ ਘਰੇਲੂ ਸਮਾਨ ਵਾਪਸ ਦਿਵਾਉਣ ਅਤੇ ਇਸ ਕਾਂਡ ਦੀ ਕਿਸੇ ਰਿਟਾਇਰ ਜੱਜ ਕੋਲੋਂ ਨਿਰਪੱਖ ਜਾਂਚ ਕਰਾਵਾ ਕੇ ਪੜਦੇ ਪਿੱਛੇ ਨਸ਼ੇ ਦਾ ਧੰਦਾ ਕਰਦੇ ਵਪਾਰੀਆਂ ਨੂੰ ਕੇਸ ਵਿੱਚ ਸ਼ਾਮਿਲ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਭਰਾਤਰੀ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਸਤਵਿੰਦਰ ਸਿੰਘ ਸੋਨੀ ਨੇ ਵੀ ਸਬੋਧਨ ਕੀਤਾ । ਮਜ਼ਦੂਰਾਂ ਨੇ ਹੱਥ ਖੜੇ ਕਰਕੇ 13 ਫਰਵਰੀ ਨੂੰ ਪਿੰਡ ਜਿਉਦ ਵਿੱਚ ਕੀਤੀ ਜਾ ਰਹੀ ਜਮੀਨੀ ਸੰਗਰਾਮ ਰੈਲੀ ਵਿੱਚ ਪਰਿਵਾਰਾਂ ਸਮੇਤ ਸਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।





