Tuesday, February 3, 2026

ਪੰਜਾਬ ’ਚ ਭਿਆਨਕ ਸੜਕ ਹਾਦਸਾ, 9 ਵੇਟਰਾਂ ਦੀ ਦਰਦਨਾਕ ਮੌ+ਤ, ਦੋ ਦਰਜ਼ਨ ਦੇ ਕਰੀਬ ਜਖ਼ਮੀ

Date:

spot_img

ਫ਼ਿਰੋਜਪੁਰ, 31 ਜਨਵਰੀ: ਸ਼ੁੱਕਰਵਾਰ ਸਵੇਰ ਜ਼ਿਲ੍ਹੇ ’ਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਇੱਕ ਵਿਆਹ ਪ੍ਰੋਗਰਾਮ ਵਿਚ ਜਾ ਰਹੇ ਵੇਟਰਾਂ ਨਾਲ ਭਰੀ ਇੱਕ ਪਿੱਕ ਅੱਪ ਗੱਡੀ ਤੇ ਟੱਕਰ ਦੀ ਹੋਈ ਭਿਆਨਕ ਟੱਕਰ ਦੇ ਵਿਚ 9 ਵੇਟਰਾਂ ਦੀ ਮੌਤ ਹੋਣ ਅਤੇ 13 ਜਣਿਆਂ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਜਖ਼ਮੀਆਂ ਨੂੰ ਬਚਾਉਣ ਅਤੇ ਮ੍ਰਿਤਕਾਂ ਨੂੰ ਗੱਡੀ ਵਿਚਂੋ ਬਾਹਰ ਕੱਢਣ ਦੀਆਂ ਕੋਸ਼ਿਸਾਂ ਜਾਰੀ ਹਨ। ਇਹ ਘਟਨਾ ਫ਼ਿਰੋਜਪੁਰ-ਫ਼ਾਜਲਿਕਾ ਰੋਡ ’ਤੇ ਗੋਲੂਕਾ ਮੋੜ ਨਜਦੀਕ ਮੋਹਨਕੇ ਪਿੰਡ ਵਿਚ ਹੋਇਆ।

ਇਹ ਵੀ ਪੜ੍ਹੋ ਸੰਸਦ ਦਾ ਬਜ਼ਟ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ, ਰਾਸਟਰਪਤੀ ਕਰਨਗੇ ਸੰਸਦ ਦੀ ਸਾਂਝੀ ਬੈਠਕ ਨੂੰ ਸੰਬੋਧਨ

ਸੂਚਨਾ ਮੁਤਾਬਕ ਪਿੱਕ ਅੱਪ ਗੱਡੀ ਵਿਚ ਸਵਾਰ ਹੋ ਕੇ ਦੋ ਦਰਜ਼ਨ ਤੋਂ ਵੱਧ ਵੇਟਰ ਇੱਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਲਈ ਜਲਾਲਾਬਾਦ ਜਾ ਰਹੇ ਸਨ।ਇਸ ਦੌਰਾਨ ਜਦ ਇਹ ਗੱਡੀ ਮੋਹਨਕੇ ਪਿੰਡ ਨਜਦੀਕ ਪੁੱਜੀ ਤਾਂ ਸਾਹਮਣੇ ਸੜਕ ਉਪਰ ਇੱਕ ਟਰੱਕ ਸੜਕ ਉਪਰ ਖੜਾ ਹੋਇਆ ਸੀ, ਜਿਸਦੇ ਵਿਚ ਇਹ ਪਿੱਕਅੱਪ ਗੱਡੀ ਜਾ ਵੱਜੀ। ਇਹ ਟੱਕਰ ਇੰਨੀਂ ਭਿਆਨਕ ਸੀ ਕਿ ਪਿੱਕ ਅੱਪ ਗੱਡੀ ਵਿਚ ਸਵਾਰ 8 ਵੇਟਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ ਦਸਿਆ ਜਾ ਰਿਹਾ ਕਿ ਗੱਡੀ ਦੀ ਸਪੀਡ ਵੀ ਕਾਫ਼ੀ ਜਿਆਦਾ ਸੀ ਅਤੇ ਇਸਤੋਂ ਇਲਾਵਾ ਸਵੇਰ ਸਮੇਂ ਧੂੰਦ ਵੀ ਪੈ ਰਹੀ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੁੜ ਹਾਲਾਤ ਵਿਗੜੀ

ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਮੀਡੀਆ ਨੂੰ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੰਚਾਉਣ ਲਈ ਪੰਜ ਐਂਬੂਲੈਂਸਾਂ ਤੁਰੰਤ ਭੇਜ ਦਿੱਤੀਆਂ ਗਈਆਂ ਸਨ।ਜ਼ਖਮੀਆਂ ਨੂੰ ਫਰੀਦਕੋਟ ਤੇ ਜਲਾਲਾਬਾਦ ਦੇ ਹਸਪਤਾਲਾਂ ਦਾਖਲ ਕਰਵਾਇਆ ਗਿਆ ਹੈ।ਤਹਿਸੀਲਦਾਰ ਗੁਰੂਹਰਸਹਾਏ ਹਾਦਸਾਗ੍ਰਸਤ ਲੋਕਾਂ ਦੀ ਸੰਭਾਲ ਲਈ ਮੌਕੇ ‘ਤੇ ਹਾਜ਼ਰ ਹਨ।ਹੁਣ ਤੱਕ 9 ਮੌਤਾਂ ਹੋਣ ਦੀ ਖ਼ਬਰ ਹੈ, ਮ੍ਰਿਤਕਾਂ ਨੂੰ ਜਲਾਲਾਬਾਦ ਹਸਪਤਾਲ ਵਿਖੇ ਰੱਖਿਆ ਜਾ ਰਿਹਾ ਹੈ।ਜ਼ਖਮੀ 11 ਮਰੀਜ਼ਾਂ ਵਿੱਚੋਂ 10 ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਹਿੱਤ ਰੈਫਰ ਕੀਤਾ ਗਿਆ ਹੈ।1 ਮਰੀਜ਼ ਜਲਾਲਾਬਾਦ ਵਿਖੇ ਇਲਾਜ ਅਧੀਨ ਹੈ। ਉਨ੍ਹਾਂ ਦਸਿਆ ਕਿ ਜਿਲ੍ਹਾ ਪ੍ਰਸ਼ਾਸਨ ਜ਼ਖਮੀਆਂ ਦਾ ਪੂਰਾ ਇਲਾਜ ਕਰਵਾਏਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...