ਸੰਸਦ ਦਾ ਬਜ਼ਟ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ, ਰਾਸਟਰਪਤੀ ਕਰਨਗੇ ਸੰਸਦ ਦੀ ਸਾਂਝੀ ਬੈਠਕ ਨੂੰ ਸੰਬੋਧਨ

Date:

spot_img

ਨਵੀਂ ਦਿੱਲੀ, 31 ਜਨਵਰੀ: ਦੇਸ ਦੇ ਅਗਲੇ ਵਿੱਤੀ ਸਾਲ 2025-26 ਲਈ ਪੇਸ਼ ਕੀਤੇ ਜਾਣ ਵਾਲੇ ਬਜ਼ਟ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੰਸਦ ਦਾ ਬਜ਼ਟ ਸੈਸਨ ਸ਼ੁਰੂ ਹੋਣ ਜਾ ਰਿਹਾ। ਦੋ ਹਿੱਸਿਆ ਵਿਚ ਚੱਲਣ ਵਾਲਾ ਇਹ ਬਜ਼ਟ ਸ਼ੈਸਨ 4 ਅਪ੍ਰੈਲ ਤੱਕ ਚੱਲੇਗਾ। ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦੁਰਪਤੀ ਮੁਰਮੂ ਸਵੇਰੇ 11 ਵਜਂੇ ਸੰਸਦ ਦੇ ਦੋਨਾਂ ਸਦਨਾਂ(ਲੋਕ ਸਭਾ ਅਤੇ ਰਾਜ ਸਭਾ) ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਜਿਸਦੇ ਵਿਚ ਉਹ ਸਰਕਾਰ ਦੇ ਮੰਤਵਾਂ ਅਤੇ ਕੀਤੇ ਕੰਮਾਂ ਸਹਿਤ ਚਰਚਾ ਕਰਨਗੇ। ਇਸਤੋਂ ਇਲਾਵਾ ਰਾਸ਼ਟਰਪਤੀ ਦੇ ਸੰਬੋਧਨ ਤੋਂ ਬਾਅਦ ਵਿਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਦੇ ਵਿਚ ਬਜ਼ਟ ਤੋਂ ਪਹਿਲਾਂ ਕੀਤੇ ਆਰਥਿਕ ਸਰਵੇਖਣ ਨੂੰ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਵੱਲੋਂ ਸੰਖੇਪ ਮੁਕਾਬਲੇ ਤੋਂ ਬਾਅਦ ਲੰਡਾ ਮਾਡਿਊਲ ਦੇ ਚਾਰ ਕਾਰਕੁਨ ਗ੍ਰਿਫ਼ਤਾਰ; ਦੋ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ

ਜਦੋਂਕਿ ਭਲਕੇ 1 ਫ਼ਰਵਰੀ ਨੂੰ ਉਨ੍ਹਾਂ ਵੱਲੋਂ ਅਗਲੇ ਵਿੱਤੀ ਸਾਲ ਲਈ ਬਜ਼ਟ ਪੇਸ਼ ਕੀਤਾ ਜਾਵੇਗਾ। ਨਿਰਮਲਾ ਸੀਤਾਰਮਨ ਵੱਲੋਂ ਭਲਕੇ ਪੇਸ਼ ਕੀਤਾ ਜਾਣ ਵਾਲਾ ਇਹ ਅੱਠਵਾਂ ਬਜ਼ਟ ਹੋਵੇਗਾ। ਇਸ ਵਾਰ ਕੇਂਦਰੀ ਬਜ਼ਟ ਤੋਂ ਦੇਸ ਲੋਕਾਂ ਨੂੰ ਭਾਰੀ ਉਮੀਦਾਂ ਹਨ। ਇਸਤੋਂ ਇਲਾਵਾ ਚਰਚਾ ਇਹ ਵੀ ਹੈ ਕਿ ਦੇਸ਼ ਭਰ ਵਿਚ ਚੱਲੇ ਰਹੇ ਕਿਸਾਨ ਅੰਦੋਲਨ ਨੂੰ ਦੇਖਦਿਆਂ ਮੋਦੀ ਸਰਕਾਰ ਕਿਸਾਨਾਂ ਬਾਰੇ ਵੀ ਕੋਈ ਵੱਡਾ ਐਲਾਨ ਕਰ ਸਕਦੀ ਹੈ। ਜਦੋਂਕਿ ਮੁਲਾਜਮ ਤੇ ਵਪਾਰੀ ਵਰਗ ਦੀਆਂ ਵੀ ਇਸ ਬਜ਼ਟ ਸ਼ੈਸਨ ’ਤੇ ਨਿਗਾਹਾਂ ਟਿਕੀਆਂ ਹੋਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img
spot_img

Share post:

Popular

More like this
Related

ਮੰਦਭਾਗੀ ਖਬਰ; ਭਿਆਨਕ ਸੜਕ ਹਾਦਸੇ ‘ਚ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਨੌਜਵਾਨਾਂ ਦੀ ਹੋਈ ਮੌ*ਤ

Patiala News: ਸ਼ਨੀਵਾਰ ਨੂੰ ਵਾਪਰੇ ਇੱਕ ਮੰਦਭਾਗੇ ਹਾਦਸੇ ਵਿੱਚ...