spot_img
spot_img
spot_img

ਸੰਘਣੀ ਧੁੰਦ ਦਾ ਕਹਿਰ; ਕਾਰ ਭਾਖ਼ੜਾ ਨਹਿਰ ’ਚ ਡਿੱਗੀ, 12 ਲੋਕ ਡੁੱਬੇ, ਇੱਕ ਦੀ ਲਾਸ਼ ਬਰਾਮਦ

Date:

spot_img

Haryana News: ਬੀਤੇ ਕੱਲ ਤੋਂ ਉੱਤਰੀ ਭਾਰਤ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਬੀਤੀ ਦੇਰ ਰਾਤ ਹਰਿਆਣਾ ਦੇ ਫ਼ਤਿਹਾਬਾਦ ਨਜਦੀਕ ਇੱਕ ਕਾਰ ਦੇ ਭਾਖੜਾ ਨਹਿਰ ਵਿਚ ਡਿੱਗਣ ਦੀ ਸੂਚਨਾ ਹੈ। ਇਸ ਹਾਦਸੇ ਸਮੇਂ ਕਾਰ ਵਿਚ 3 ਬੱਚਿਆਂ ਅਤੇ 3 ਔਰਤਾਂ ਸਹਿਤ ਕੁੱਲ 13 ਲੋਕ ਸਵਾਰ ਸਨ, ਜਿੰਨ੍ਹਾਂ ਵਿਚੋਂ ਇੱਕ ਵਿਅਕਤੀ ਕਾਰ ਨਹਿਰ ’ਚ ਡਿੱਗਣ ਤੋਂ ਪਹਿਲਾਂ ਹੀ ਛਾਲ ਮਾਰਨ ਕਾਰਨ ਬਚ ਗਿਆ ਜਦੋਂਕਿ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਬਚਾਓ ਕਾਰਜ਼ਾਂ ਦੌਰਾਨ ਇੱਕ 10 ਸਾਲਾਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਜੋਕਿ ਪੰਜਾਬ ਦੇ ਪਿੰਡ ਰਿਊਂਦ ਕਲਾਂ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ ਕੇਂਦਰੀ ਬਜ਼ਟ: ਮਿਡਲ ਕਲਾਸ ਲਈ ਵੱਡੀ ਰਾਹਤ ਦਾ ਐਲਾਨ, 12 ਲੱਖ ਤੱਕ ਹੁਣ ਨਹੀਂ ਲੱਗੇਗਾ ਕੋਈ ਟੈਕਸ

ਇਸ ਘਟਨਾ ਵਿਚ ਅਰਮਾਨ ਨਾਂ ਦੇ ਇਸ ਬੱਚੇ ਦੇ ਮਾਂ-ਪਿਊ ਅਤੇ ਛੋਟੀ ਭੈਣ ਵੀ ਪਾਣੀ ਵਿਚ ਬਹਿ ਗਈ ਹੈ। ਇਸਤੋਂ ਇਲਾਵਾ ਕੁੱਝ ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਜਦੋਂਕਿ ਕੁੱਝ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਹ ਹਾਦਸਾ ਪਿੰਡ ਸਰਦਾਰੀਵਾਲਾ ਕੋਲ ਵਾਪਰਿਆਂ। ਸੂਚਨਾ ਮੁਤਾਬਕ ਹਾਦਸੇ ਸਮੇਂ ਇੱਕ ਹੀ ਪ੍ਰਵਾਰ ਨਾਲ ਸਬੰਧਤ ਇਹ ਲੋਕ ਜਲਾਲਾਬਾਦ ਨਜਦੀਕ ਲਾਧੂ ਕੀ ਮੰਡੀ ਵਿਖੇ ਰਾਤ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਮਹਿਮਾਦਾ ਨੂੰ ਕਰੂਜ਼ ਗੱਡੀ ’ਤੇ ਪਰਤ ਰਹੇ ਸਨ।

ਇਹ ਵੀ ਪੜ੍ਹੋ ਸਵਾ ਸਾਲ ਬਾਅਦ ਮਿਲੇਗਾ ਬਠਿੰਡਾ ਸ਼ਹਿਰ ਨੂੰ ਨਵਾਂ ‘ਮੇਅਰ’, ਸ਼ਹਿਰ ਵਾਸੀਆਂ ਨੂੰ ਭਾਰੀ ਉਮੀਦਾਂ

ਇਸ ਦੌਰਾਨ ਪਿੰਡ ਸਰਦਾਰੇਵਾਲਾ ਕੋਲ ਜਦ ਕਾਰ ਭਾਖ਼ੜਾ ਨਹਿਰ ਨਜ਼ਦੀਕ ਪੁੱਜੀ ਤਾਂ ਜਿਆਦਾ ਸੰਘਣੀ ਧੁੰਦ ਹੋਣ ਕਾਰਨ ਕਾਰ ਦੇ ਡਰਾਈਵਰ ਕੋਲੋਂ ਇਹ ਕਾਰ ਸਿੱਧੀ ਭਾਖ਼ੜਾ ਨਹਿਰ ਵਿਚ ਜਾ ਡਿੱਗੀ। ਦਸਿਆ ਜਾ ਰਿਹਾ ਕਿ ਛਿੰਦਾ ਸਿੰਘ ਨਾਂ ਦਾ ਇੱਕ ਵਿਅਕਤੀ ਕਾਰ ਡਿੱਗਣ ਦੌਰਾਨ ਛਾਲ ਮਾਰ ਕੇ ਬਾਹਰ ਵਾਪਸ ਆ ਗਿਆ। ਜਿਸਨੇ ਹੀ ਬਚਾਓ ਲਈ ਲੋਕਾਂ ਨੂੰ ਇਕੱਠਾ ਕੀਤਾ। ਘਟਨਾ ਦਾ ਪਤਾ ਲੱਗਣ ’ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ’ਤੇ ਪੁੱਜੀਆਂ ਅਤੇ ਬਚਾਓ ਕਾਰਜ਼ ਸ਼ੁਰੂ ਕੀਤੇ। ਇਸ ਬਚਾਓ ਕਾਰਜ਼ਾਂ ਦੌਰਾਨ ਹੁਣ ਤੱਕ ਸਿਰਫ਼ ਇੱਕ ਬੱਚੇ ਨੂੰ ਬਾਹਰ ਕੱਢਿਆ ਜਾ ਸਕਿਆ। ਜਦੋਂਕਿ ਬਾਕੀ ਦੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਬੰ/ਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਹਾਈ ਅਲਰਟ

Bathinda News : ਬਠਿੰਡਾ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਉਸ...

ਬਠਿੰਡਾ ਵਿੱਚ ਜਨਗਣਨਾ 2027 ਦਾ ਪਹਿਲਾ ਪੜਾਅ 13 ਜੂਨ ਤੱਕ – ਵਧੀਕ ਡਿਪਟੀ ਕਮਿਸ਼ਨਰ

👉ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਨਗਣਨਾ ਕਾਰਜਾਂ ਦਾ ਨਿਰੀਖਣ, ਅਧਿਕਾਰੀਆਂ...

ਅੰਤਰਰਾਸ਼ਟਰੀ ਕਬੱਡੀ ਸਟਾਰ ‘ਆਪ’ ਵਿੱਚ ਹੋਏ ਸ਼ਾਮਲ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਪ੍ਰਗਟਾਇਆ ਭਰੋਸਾ

👉ਕਬੱਡੀ ਦਾ ‘ਚੀਤਾ’ ਕਹੇ ਜਾਣ ਵਾਲੇ ਮਸ਼ਹੂਰ ਖਿਡਾਰੀ ਕਿੰਦਾ...

18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ

Patiala News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...