ਕੇਂਦਰੀ ਬਜ਼ਟ: ਮਿਡਲ ਕਲਾਸ ਲਈ ਵੱਡੀ ਰਾਹਤ ਦਾ ਐਲਾਨ, 12 ਲੱਖ ਤੱਕ ਹੁਣ ਨਹੀਂ ਲੱਗੇਗਾ ਕੋਈ ਟੈਕਸ

0
1002
ਆਪਣੀ ਟੀਮ ਸਮੇਤ ਆਪਣਾ ਅੱਠਵਾਂ ਬਜ਼ਟ ਪੇਸ਼ ਕਰਨ ਲਈ ਸੰਸਦ ਭਵਨ ਨੂੰ ਜਾਂਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ

Budget News: ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ਨੀਵਾਰ ਨੂੰ ਲਗਾਤਾਰ ਅੱਠਵੀਂ ਵਾਰ ਬਜ਼ਟ ਪੇਸ਼ ਕੀਤਾ ਜਾ ਰਿਹਾ। ਇਸ ਦੌਰਾਨ ਜਿੱਥੇ ਮੋਦੀ ਸਰਕਾਰ ਵੱਲੋਂ ਵਿਤ ਮੰਤਰੀ ਨੇ ਕਿਸਾਨਾਂ ਸਹਿਤਕਈ ਹੋਰਨਾਂ ਵਰਗਾਂ ਲਈ ਵੱਡੀ ਰਾਹਤਾਂ ਦਾ ਐਲਾਨ ਕੀਤਾ ਗਿਆ, ਉਥੇ ਮਿਡਲ ਕਲਾਸ ਲਈ ਇੱਕ ਐਲਾਨ ਕਰਦਿਆਂ ਕਿਹਾ ਕਿ ਇਸ ਬਜ਼ਟ ਸ਼ੈਸਨ ਵਿਚ 12 ਲੱਖ ਤੱਕ ਆਮਦਨ ਨੂੰ ਟੈਕਸ ਤੋਂ ਛੁਟ ਦੇਣ ਦਾ ਫੈਸਲਾ ਲਿਆ ਹੈ। ਇਸਤੋਂ ਪਹਿਲਾਂ ਚਾਲੂ ਵਿੱਤੀ ਸਾਲ ਵਿਚ ਇਹ ਛੋਟ 7 ਲੱਖ ਤੱਕ ਹੀ ਸੀ। ਪਰ ਇਸ ਵਾਰ ਇਸਨੂੰ ਸਿੱਧਾ ਹੀ 5 ਲੱਖ ਵਧਾ ਕੇ 12 ਲੱਖ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਸਵਾ ਸਾਲ ਬਾਅਦ ਮਿਲੇਗਾ ਬਠਿੰਡਾ ਸ਼ਹਿਰ ਨੂੰ ਨਵਾਂ ‘ਮੇਅਰ’, ਸ਼ਹਿਰ ਵਾਸੀਆਂ ਨੂੰ ਭਾਰੀ ਉਮੀਦਾਂ

ਇਸਦੇ ਨਾਲ ਆਮ ਲੋਕਾਂ ਨੂੰ 80 ਹਜ਼ਾਰ ਰੁਪਏ ਦਾ ਵਿੱਤੀ ਲਾਭ ਹੋਵੇਗਾ। ਵਿਤ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਹਿਤ ਐਨਡੀਏ ਮੈਂਬਰਾਂ ਵੱਲੋਂ ਲਗਾਤਾਰ ਕਈ ਮਿੰਟ ਤੱਕ ਮੇਜ਼ ਥਪਥਪਾ ਕੇ ਇਸ ਐਲਾਨ ਦਾ ਸਵਾਗਤ ਕੀਤਾ। ਵਿਤ ਮੰਤਰੀ ਨੇ ਇਨਕਮ ਟੈਕਸ ਸਲੇਬ ਰੇਟ ਵਿਚ ਤਬਦੀਲੀ ਕਰਦਿਆਂ ਦਸਿਆ ਕਿ 12 ਲੱਖ ਤੱਕ ਦੀ ਆਮ ਆਮਦਨ ਵਾਲਿਆਂ ਨੂੰ ਕੋਈ ਟੈਕਸ ਨਹੀਂ ਲੱਗੇਗਾ। ਜਦਕਿ ਜੇਕਰ 12 ਲੱਖ ਤੋਂ ਆਮਦਨ ਵਧ ਜਾਂਦੀ ਹੈ ਤਾਂ ਵੀਂ 4 ਲੱਖ ਤੱਕ ਕੋਈ ਟੈਕਸ ਨਹੀਂ ਹੋਵੇਗਾ।

ਇਹ ਵੀ ਪੜ੍ਹੋ ਕੈਬਨਿਟ ਮੰਤਰੀ ਨੇ ਖੋਲਿਆ ਮੁੱਖ ਮੰਤਰੀ ਵਿਰੁੱਧ ਮੋਰਚਾ :ਮਰਨ ਵਰਤ ਦੀ ਦਿੱਤੀ ਚੇਤਾਵਨੀ

ਜਦੋਂਕਿ 4 ਤੋਂ 8 ਲੱਖ ਤੋਂ 5 ਫ਼ੀਸਦੀ, 8 ਤੋਂ 12 ਲੱਖ ਤੱਕ 10 ਫ਼ੀਸਦੀ, 12 ਤੋਂ 16 ਲੱਖ 15 ਫ਼ੀਸਦੀ, 16 ਤੋਂ 20 ਲੱਖ ਤੱਕ 20 ਫ਼ੀਸਦੀ ਅਤੇ 20 ਤੋਂ 24 ਲੱਖ ਤੱਕ 25 ਫ਼ੀਸਦੀ ਟੈਕਸ ਤੋਂ ਇਲਾਵਾ 24 ਲੱਖ ਤੋਂ ਉਪਰ ਵਾਲੀ ਸਲਾਨਾ ਆਮਦਨ ’ਤੇ 30 ਫ਼ੀਸਦੀ ਟੈਕਸ ਦੇਣਾ ਪਏਗਾ। ਇਸਤੋਂ ਇਲਾਵਾ ਵਿਦੇਸ਼ ’ਚ ਪੈਸੇ ਭੇਜਣ ਦੀ ਹੱਦ 7 ਲੱਖ ਤੋਂ 10 ਲੱਖ ਅਤੇ ਰੈਂਟ ’ਤੇ 2 ਲੱਖ 40 ਹਜ਼ਾਰ ਉਪਰ ਲੱਗਣ ਵਾਲੇ ਟੀਡੀਐਸ ਦੀ ਹੱਦ ਵਧਾ ਕੇ 6 ਲੱਖ ਤੱਕ ਕਰ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here