ਹਰਜੀਤ ਗਰੇਵਾਲ ਦੀ ਅਗਵਾਈ ’ਚ ਸੋਢੀ ਤੇ ਮਲੂਕਾ ਵੱਲੋਂ ਬੂਥ ਕਮੇਟੀਆਂ ਸਬੰਧੀ ਵਰਕਰਾਂ ਦੀ ਸੱਦੀ ਇਕੱਤਰਤਾ

Date:

spot_img

Bathinda News: ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਗਰੇਵਾਲ ਦੀ ਅਗਵਾਈ ਹੇਠ ਰਾਮਪੁਰਾ ਵਿਖੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਅਤੇ ਜ਼ਿਲਾ ਦਿਹਾਤੀ ਦੇ ਭਰਤੀ ਮੁਹਿੰਮ ਇੰਚਾਰਜ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸੱਦੀ ਬੂਥ ਕਮੇਟੀਆਂ ਸਬੰਧੀ ਵਰਕਰ ਇਕੱਤਰਤਾ ਹੋਈ। ਇਸ ਇਕੱਤਰਤਾ ਦੌਰਾਨ ਵਿਧਾਨ ਸਭਾ ਹਲਕਾ ਰਾਮਪੁਰਾ, ਮੋੜ ਅਤੇ ਤਲਵੰਡੀ ’ਚ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ਦੀਆ ਬਣਨ ਵਾਲੀਆ ਕਮੇਟੀਆਂ ਦੇ ਇੰਚਾਰਜ ਨਿਯੁਕਤ ਕੀਤੇ ਗਏ। ਇਸ ਮੌਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਾਜਪਾ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਸ ‘ਚ ਪੰਨਾਂ ਪ੍ਰਮੁੱਖ ਤੇ ਬੂਥ ਇੰਚਾਰਜ ਤੋ ਲੈ ਕੇ ਪਾਰਟੀ ਪ੍ਰਧਾਨ ਤੱਕ ਬਰਾਬਰੀ ਦਾ ਸਨਮਾਨ ਮਿਲਦਾ ਹੈ ਅਤੇ ਆਪਣੀ ਮਿਹਨਤ ਨਾਲ ਕੋਈ ਵੀ ਵਰਕਰ ਸੰਗਠਨ ਅਤੇ ਸਰਕਾਰ ਚ ਉੱਚੇ ਤੋ ਉੱਚੇ ਅਹੁੱਦੇ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ  Trump ਦੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤੀ; ਭਾਰਤੀਆਂ ਦਾ ਜਹਾਜ਼ ਭਰ ਕੇ ਭੇਜਿਆ ਵਾਪਸ

ਹਰਿਆਣਾ ਦੀ ਉਦਾਹਰਨ ਦਿੰਦਿਆ ਭਾਜਪਾ ਆਗੂ ਨੇ ਕਿਹਾ ਕਿ ਆਉਣ ਵਾਲੇ ਸਮੇ ਚ ਪੰਜਾਬ ਵਿੱਚ ਵੀ ਭਾਜਪਾ ਆਪਣੇ ਦਮ ’ਤੇ ਸਰਕਾਰ ਬਣਾਏਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ ਭਾਜਪਾ ਚ ਕਦੇ ਵੀ ਸਿੱਧੀਆ ਨਿਯੁਕਤੀਆਂ ਨਹੀਂ ਹੁੰਦੀਆਂ ਅਤੇ ਬੂਥ ਕਮੇਟੀਆਂ ਬਣਨ ਤੋ ਬਾਅਦ ਮੰਡਲ ਪ੍ਰਧਾਨ ਤੇ ਉਨ੍ਹਾਂ ਰਾਹੀਂ ਜਿਲਾ ਪੱਧਰੀ ਅਹੁੱਦੇਦਾਰਾ ਦੀ ਚੋਣ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ, ਮੌੜ ਤੇ ਤਲਵੰਡੀ ਚ ਭਰਤੀ ਮੁਹਿੰਮ ਦੇ ਅੰਕੜੇ ਉਤਸ਼ਾਜਨਿਕ ਰਹੇ ਹਨ। ਇਸ ਮੌਕੇ ਬਠਿੰਡਾ ਦਿਹਾਤੀ ਦੇ ਭਾਰਤੀ ਮੁਹਿੰਮ ਦੇ ਇੰਚਾਰਜ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਬੂਥ ਕਮੇਟੀਆਂ ਬਣਨ ਤੋ ਬਾਅਦ ਭਾਜਪਾ ਵਰਕਰ ਘਰ ਤੱਕ ਪਹੁੰਚ ਕਰਕੇ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾ ਨੂੰ ਜਾਗਰੂਕ ਕਰਨਗੇ।

ਇਹ ਵੀ ਪੜ੍ਹੋ  ਨਸ਼ਾ ਤਸਕਰੀ ਕਰਦੇ Punjab Roadways ਦੇ ਤਿੰਨ ਕਰਮਚਾਰੀ CIA ਵੱਲੋਂ ਕਾਬੂ

ਰਾਮਪੁਰਾ, ਮੌੜ ਤੇ ਤਲਵੰਡੀ ’ਚ ਬੂਥ ਕਮੇਟੀਆਂ ਬਣਾਉਣ ਲਈ ਰਕੇਸ਼ ਮਹਾਜਨ ਅਤੇ ਸੰਜੀਵ ਕੁਮਾਰ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਦਿਆਲ ਸੋਢੀ, ਗੁਰਪ੍ਰੀਤ ਮਲੂਕਾ, ਮੱਖਣ ਜਿੰਦਲ, ਗੁਰਵਿੰਦਰ ਭਗਤਾ, ਕਮਲ ਕਾਂਤ ਕਾਲਾ, ਜੱਸਾ ਭੁੱਚੋ ਅਤੇ ਸੁਖਮੰਦਰ ਕੌਰ ਤੇ ਬਠਿੰਡਾ ਦਿਹਾਤੀ ਦੀ ਜਥੇਬੰਦੀ ਨੇ ਹਰਜੀਤ ਗਰੇਵਾਲ ਨੂੰ ਸਨਮਾਨਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img

Share post:

Popular

More like this
Related

ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ; ਆਰ.ਡੀ.ਐਕਸ.-ਅਧਾਰਤ ਆਈ.ਈ.ਡੀ. ਸਮੇਤ ਦੋ ਕਾਬੂ

👉ਵਿਸਫੋਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਬਰਾਮਦ ਕੀਤਾ...

ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ

👉ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਵਧਾਈ SAS Nagar...

ਸਿਵਲ ਸਰਜਨ ਵਲੋਂ ਲੋਕਾਂ ਨੂੰ ‘ਟੀ.ਬੀ. ਮੁਕਤ ਭਾਰਤ’ ਐਪ ਵਰਤਣ ਦੀ ਅਪੀਲ

👉ਮੋਬਾਈਲ ’ਤੇ ਮਿਲੇਗੀ ਟੀਬੀ ਸਬੰਧੀ ਹਰ ਜਾਣਕਾਰੀ 👉ਏ.ਆਈ. ਆਧਾਰਤ 'ਖ਼ੁਸ਼ੀ"...