Moga News: ਜ਼ਿਲ੍ਹੇ ਦੇ ਪਿੰਡ ਧੂੜਕੋਟ ਟਾਹਲੀਆ ਕੋਲ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿਚ ਇੱਕ ਹਲਵਾਈ ਦੀ ਮੌਤ ਹੋਣ ਦੀ ਸੂਚਨਾ ਹੈ। ਇਸ ਹਾਦਸੇ ਵਿਚ ਹਲਵਾਈ ਦਾ ਸਾਥੀ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਮੋਗਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਹਲਵਾਈ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਪਿੰਡ ਤਖਤੂਪੁਰਾ ਅਤੇ ਜਖ਼ਮੀ ਦੀ ਪਹਿਚਾਣ ਵਿਕਾਸ ਯਾਦਵ ਦੇ ਤੌਰ ’ਤੇ ਹੋਈ ਹੈ।
ਇਹ ਵੀ ਪੜ੍ਹੋ Amritsar Commissionerate Police ਵੱਲੋਂ ਮੁਕਾਬਲੇ ਤੋਂ ਬਾਅਦ ਅੱਤਵਾਦੀ ਮਡਿਊਲ ਬੇਨਕਾਬ, ਦੋ ਜਖ਼ਮੀ ਤੇ ਤਿੰਨ ਕਾਬੂ
ਇਸ ਘਟਨਾ ਸਮੇਂ ਮ੍ਰਿਤਕ ਰਣਜੀਤ ਸਿੰਘ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੋਗਾ ਦਵਾਈ ਲੈਣ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਬੱਧਨੀ ਸਾਈਡ ਤੋਂ ਮੋਗਾ ਨੂੰ ਜਾ ਰਹੀ ਹੈ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ ਰਫ਼ਤਾਰ ਨੈਕਸਾ ਕਾਰ ਸਵਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦਸਿਆ ਜਾ ਰਿਹਾ ਕਿ ਇਹ ਟੱਕਰ ਇੰਨ੍ਹੀਂ ਜਬਰਦਸਤ ਸੀ ਕਿ ਹਲਵਾਈ ਰਣਜੀਤ ਸਿੰਘ ਕਰੀਬ 15 ਫੁੱਟ ਤੱਕ ਹਵਾ ਵਿਚ ਉੱਛਲ ਕੇ ਸੜਕ ’ਤੇ ਸਿਰ ਪਰਨੇ ਡਿੱਗ ਪਿਆ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਦਸਿਆ ਜਾ ਰਿਹਾ ਕਿ ਹਲਵਾਈ ਰਣਜੀਤ ਸਿੰਘ ਦੇ ਦੋ ਪੁੱਤਰਾਂ ਦੀ ਪਹਿਲਾਂ ਹੀ ਕਿਸੇ ਕਾਰਨ ਕਰਕੇ ਮੌਤ ਹੋ ਚੁੱਕੀ ਹੈ ਤੇ ਹੁਣ ਘਰ ਵਿਚ ਔਰਤਾਂ ਹੀ ਰਹਿ ਗਈਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।
Share the post "ਸੜਕ ਹਾਦਸੇ ’ਚ ਹਲਵਾਈ ਦੀ ਹੋਈ ਮੌ+ਤ; ਪੱਟਿਆ ਗਿਆ ਘਰ, ਪਹਿਲਾਂ ਹੋ ਚੁੱਕੀ ਸੀ ਦੋ ਪੁੱਤਾਂ ਦੀ ਮੌ+ਤ"