ਫ਼ਾਰਗੀ ਤੋਂ ਬਾਅਦ ਜਥੇਦਾਰ ਦਾ ਦਾਅਵਾ;‘‘ ਮੈਨੂੰ 2 ਦਸੰਬਰ ਤੋਂ ਹੀ ਇਸ ਕਾਰਵਾਈ ਦਾ ਅਹਿਸਾਸ ਸੀ’’

Date:

spot_img

👉ਕੀਤਾ ਦਾਅਵਾ, ਹੁਣ ਮੈਂ ਪੰਥ ਲਈ ਖੁੱਲ ਕੇ ਬੋਲਾਂਗਾ, 80 ਫ਼ੀਸਦੀ ਅਕਾਲੀ ਮੇਰੇ ਟੱਚ ’ਚ !
Amritsar News: ਬੀਤੇ ਕੱਲ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਅਤਿ੍ਰੰਗ ਕਮੇਟੀ ਦੀ ਮੀਟਿੰਗ ’ਚ ਸੇਵਾਵਾਂ ਖ਼ਤਮ ਕਰਨ ਤੋਂ ਬਾਅਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ ਉਸਨੂੰ 2 ਦਸੰਬਰ ਨੂੰ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀਕਿ ਉਸਤੋਂ ਨਾਖ਼ੁਸ ਲੋਕ ਹੁਣ ਉਸ ਦੀਆਂ ਸੇਵਾਵਾਂ ਖ਼ਤਮ ਕਰਨ ਜਾ ਰਹੇ ਹਨ। ’’

ਇਹ ਵੀ ਪੜ੍ਹੋ ਪੰਜਾਬੀਆਂ ਨੂੰ ਕੈਨੇਡਾ ‘ਚ ਮਿਲੇਗੀ PR, ਇੰਝ ਕਰ ਸਕਦੇ ਹੋ ਅਪਲਾਈ  

ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾਕ੍ਰਮ ’ਤੇ ਗੋਲੀ ਗਿਲਾ-ਸ਼ਿਕਵਾ ਨਾ ਕਰਦਿਆਂ ਦਾਅਵਾ ਕੀਤਾ ਕਿ ‘‘ ਉਹ ਕੋਈ ਪਹਿਲਾਂ ਜਾਂ ਆਖ਼ਰੀ ਜਥੇਦਾਰ ਨਹੀਂ, ਜਿਸਦੇ ਨਾਲ ਕਾਬਜ਼ ਧਿਰ ਵੱਲੋਂ ਅਜਿਹਾ ਕੀਤਾ ਗਿਆ ਹੈ, ਬਲਕਿ ਇਹ ਅੱਗੇ ਵੀ ਹੁੰਦਾ ਰਹੇਗਾ। ’’ ਉਨ੍ਹਾਂ ਮੰਨਿਆ ਕਿ ਧਾਰਮਿਕ ਸੰਸਥਾਵਾਂ ‘ਤੇ ਸਿਆਸੀ ਲੋਕਾਂ ਦਾ ਦਬਾਅ ਕੌਮ ਲਈ ਘਾਤਕ ਹੈ ਤੇ ਇਸਨੂੰ ਰੋਕਣਾ ਬਹੁਤ ਜਰੂਰੀ ਹੈ। ਪਿਛਲੇ ਸਮੇਂ ਦੌਰਾਨ ਬਾਦਲ ਪ੍ਰਵਾਰ ਦੇ ਮੈਸੇਂਜਰ ਸਬੰਧੀ ਕੀਤੀਆਂ ਟਿੱਪਣੀਆਂ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਹੋਰ ਕੌਣ ਦਬਾਅ ਬਣਾ ਸਕਦਾ ਹੈ?

ਇਹ ਵੀ ਪੜ੍ਹੋ Online ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਦੀ ਕੁੜਿੱਕੀ ’ਚ ਫ਼ਸਿਆ; SHO, Munshi ਤੇ ASI ਵੀ ਸ਼ੱਕ ਦੇ ਦਾਈਰੇ ’ਚ

ਭਾਜਪਾ ਨਾਲ ਸਾਂਝ ਦੇ ਮੁੱਦੇ ’ਤੇ ਸਪੱਸ਼ਟੀਕਰਨ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ‘‘ਕਿਸੇ ਦੇ ਨਾਲ ਬੈਠਣ ਜਾਂ ਚਾਹ ਪੀਣ ਨਾਲ ਕੋਈ ਨਜਦੀਕੀ ਨਹੀਂ ਹੋ ਜਾਂਦਾ। ’’ ਉਨ੍ਹਾਂ ਉਲਟਾ ਸਵਾਲ ਕੀਤਾ ਕਿ ਹੁਣ ਭਾਜਪਾ ਨੂੰ ਮਾੜਾ ਕਹਿਣ ਵਾਲੇ ਪਹਿਲਾਂ ਖ਼ੁਦ ਭਾਜਪਾ ਨਾਲ ਨਹੂੰ-ਮਾਸ ਦਾ ਰਿਸ਼ਤਾ ਰੱਖਦੇ ਰਹੇ ਹਨ ਤੇ ਹੁਣ ਵੀ ਰਾਤਾਂ ਨੂੰ ਭਾਜਪਾ ਆਗੂਆਂ ਨਾਲ ਗੱਲਾਂ ਕਰਦੇ ਹਨ। ਭਵਿੱਖੀ ਯੋਜਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਬੇਸ਼ੱਕ ਇਸਦੇ ਬਾਰੇ ਸ਼੍ਰੀ ਅਕਾਲ ਪੁਰਖ ਨੂੰ ਪਤਾ ਹੈ ਪ੍ਰੰਤੂ ਉਹ ਹੁਣ ਪੰਥ ਲਈ ਖੁੱਲ ਕੇ ਬੋਲਣਗੇ ਤੇ ਉਨ੍ਹਾਂ ਦੇ ਨਾਲ ਪੰਥਕ ਜਥੇਬੰਦੀਆਂ ਤੇ ਇੱਥੋਂ ਤੱਕ ਅਕਾਲੀ ਦਲ ਦੇ 80 ਫ਼ੀਸਦੀ ਆਗੂ ਵੀ ਸੰਪਰਕ ਵਿਚ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

मुख्यमंत्री ने विश्व पर्यावरण दिवस पर नागरिकों से एक पेड़ अवश्य लगाने की करी अपील

👉मुख्यमंत्री नायब सिंह सैनी ने लाडवा विधानसभा के नागरिकों...