ਡਿਪਟੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਰੱਖੀ ਨਿਗਮ ਦੀ ਮੀਟਿੰਗ ਹੋਈ ਮੁਲਤਵੀਂ, ਬਹੁਮਤ ਨਾਂ ਹੋਣ ਦੀ ਚਰਚਾ!

Date:

spot_img

Bathinda News: ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਲੰਘੀ 5 ਫ਼ਰਵਰੀ ਨੂੰ ਹੋਈ ਚੋਣ ਵਿਚ ਮਿਲੀ ‘ਅਪਾਰ ਸਫ਼ਲਤਾ’ ਤੋਂ ਬਾਅਦ ਉਤਸ਼ਾਹਤ ਹੋ ਕੇ ਕੋਂਸਲਰਾਂ ਦੇ ਧੜੇ ਦੀ ਮੰਗ ’ਤੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਨੂੰ ਗੱਦੀਓ ਉਤਾਰਨ ਲਈ 17 ਫ਼ਰਵਰੀ ਨੂੰ ਰੱਖੀ ਮੀਟਿੰਗ ਨੂੰ ਹੁਣ ਮੁਲਤਵੀਂ ਕਰ ਦਿੱਤਾ ਹੈ। ਹਾਲਾਂਕਿ ਮੁਲਤਵੀਂ ਦੇ ਪਿੱਛੇ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਪ੍ਰੰਤੂ ਨਿਗਮ ਨਾਲ ਜੁੜੇ ਸਿਆਸੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਇਸ ਮੀਟਿੰਗ ਦੌਰਾਨ ਦੋ ਤਿਹਾਈ ਕੋਂਸਲਰ ਇਕੱਠੇ ਨਾਂ ਹੁੰਦੇ ਦੇਖ ਇਹ ਮੀਟਿੰਗ ਪਿੱਛੇ ਪਾਈ ਗਈ ਹੈ।

ਇਹ ਵੀ ਪੜ੍ਹੋ  ਫਾਜ਼ਿਲਕਾ ਪੁਲਿਸ ਨੂੰ ਮੈਡੀਕਲ ਨਸ਼ਾ ਤਸਕਰਾਂ ਦੇ ਖਿਲਾਫ ਮਿਲੀ ਇਕ ਹੋਰ ਵੱਡੀ ਕਾਮਯਾਬੀ

ਜਿਕਰਯੋਗ ਹੈ ਕਿ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਤੋਂ ਬਾਅਦ ਬਠਿੰਡਾ ਨਿਗਮ ਦੇ ਸਿਆਸੀ ਦ੍ਰਿਸ਼ ਤੋਂ ਗਾਇਬ ਹੋਏ ਮਨਪ੍ਰੀਤ ਧੜੇ ਵੱਲੋਂ ‘ਸਿਆਸੀ ਬਦਲਾ’ ਲੈਂਦੇ ਹੋਏ ਬੇਸ਼ੱਕ ਮੇਅਰ ਦੀ ਕੁਰਸੀਂ ਕਾਂਗਰਸ ਕੋਲੋਂ ਖੋਹ ਲਈ ਹੈ ਪ੍ਰੰਤੂ ਹੁਣ ਡਿਪਟੀ ਮੇਅਰ ਤੇ ਉਸਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਨੂੰ ‘ਗੱਦੀਓ’ ਉਤਾਰਨ ਦੀ ਬਣਾਈ ਯੋਜਨਾ ਫ਼ਿਲਹਾਲ ਸਫ਼ਲ ਹੁੰਦੀ ਦਿਖ਼ਾਈ ਨਹੀਂ ਦੇ ਰਹੀ ਹੈ। ਸੂਚਨਾ ਮੁਤਾਬਕ ਕਾਂਗਰਸ ਤੋਂ ਬਾਗੀ ਹੋ ਕੇ ਮਹਿਤਾ ਧੜੇ ਵੱਲ ‘ਝੁਕੇ’ ਜਿਆਦਾਤਰ ਕਂੋਸਲਰਾਂ ਨੇ ‘ਅੰਦਰਖ਼ਾਤੇ’ ਘਰ ਵਾਪਸੀ ਕਰ ਲਈ ਹੈ ਤੇ ਹੁਣ ਡਿਪਟੀ ਮੇਅਰ ਦੇ ਵਿਰੁਧ ਵੋਟ ਪਾਉਣ ਦੀ ‘ਗਲਤੀ’ ਕਰਨ ਤੋਂ ਸਪੱਸ਼ਟ ਇੰਨਕਾਰ ਕਰ ਦਿੱਤਾ ਹੈ। ਜਿਸਦੇ ਚੱਲਦੇ ਮੇਅਰ ਦੀ ਤਰ੍ਹਾਂ ਡਿਪਟੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਦੋ ਤਿਹਾਈ ਬਹੁਮਤ ਫ਼ਿਲਹਾਲ ਹੁੰਦਾ ਦਿਖ਼ਾਈ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ  ਯੂਪੀ ‘ਚ ਬੋਲੈਰੋ ਦੀ ਬੱਸ ਨਾਲ ਭਿਆਨਕ ਟੱਕਰ: 10 ਲੋਕਾਂ ਦੀ ਮੌ+ਤ ,19 ਜ਼ਖਮੀ

ਜਿਕਰਯੋਗ ਹੈ ਕਿ ਮੇਅਰ ਦੀ ਚੋਣ ਵਿਚ ਆਪ ਦੀ ਟਿਕਟ ’ਤੇ ਚੋਣ ਜਿੱਤੇ ਪਦਮਜੀਤ ਸਿੰਘ ਮਹਿਤਾ ਨੂੰ 51 ਮੈਂਬਰੀ ਹਾਊਸ ਵਿਚੋਂ 33 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਦੇ ਬਲਜਿੰਦਰ ਸਿੰਘ ਠੇਕੇਦਾਰ ਨੂੰ 15 ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਵੱਡੀ ਗੱਲ ਇਹ ਵੀ ਸੀ ਕਿ ਕਾਂਗਰਸ ਨਾਲ ਸਬੰਧਤ 3 ਕੋਂਸਲਰ ਮੀਟਿੰਗ ਤੋਂ ਗੈਰ ਹਾਜ਼ਰ ਰਹੇ ਸਨ। ਪ੍ਰੰਤੂ ਉਸਤੋਂ ਤੁਰੰਤ ਬਾਅਦ ਮਨਪ੍ਰੀਤ ਧੜੇ ਵੱਲੋਂ ਅੱਗੇ ਲੱਗ ਕੇ ਡਿਪਟੀ ਮੇਅਰ ਵਿਰੁਧ ‘ਬੇਵਿਸਾਹੀ’ ਦੇ ਮਤੇ ਦੀ ਕੀਤੀ ਕਾਹਲ ਨੇ ਮੁੜ ਕਾਂਗਰਸ ਨੂੰ ਇੱਕਜੁਟ ਕਰਨਾ ਸ਼ੁਰੂ ਕਰ ਦਿੱਤਾ। ਇਸਤੋਂ ਇਲਾਵਾ ਵਿਧਾਇਕ ਤੇ ਉਸਦੇ ਸਮਰਥਕ ਕੋਂਸਲਰਾਂ ਦੀ ਸੰਭਾਵੀਂ ਵਿਰੋਧਤਾ ਨੇ ਵੀ ਇਸ ਧੜੇ ਦਾ ਹੌਸਲਾ ਤੋੜਿਆ ਹੈ। ਬਹਰਹਾਲ ਹੁਣ ਦੇਖਣਾਂ ਹੋਵੇਗਾ ਕਿ ਕਾਂਗਰਸ ਵਿਰੋਧੀ ਧੜਾ ਆਪਣੇ ਪੈਂਤੜੇ ਵਿਚ ਕਾਮਯਾਬ ਹੁੰਦਾ ਹੈ ਤਾਂ ਉਸਨੂੰ ਪੈਰ ਪਿੱਛਣੇ ਖਿੱਚਣੇ ਪੈਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...

Bathinda Police ਵੱਲੋਂ 258 ਗਰਾਮ ਹੈਰੋਇਨ ਤੇ ਇੱਕ ਰਿਵਾਲਵਰ ਸਮੇਤ ਤਿੰਨ ਕਾਬੂ, ਕਾਰ ਵੀ ਹੋਈ ਬਰਾਮਦ

Bathinda News: Bathinda Police; ਗੌਰਵ ਯਾਦਵ ਡੀ.ਜੀ.ਪੀ, ਪੰਜਾਬ ਦੇ...

Bathinda ਦੇ ਕੈਮਿਸਟਾਂ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ

👉ਆਨਲਾਈਨ ਫਾਰਮਾਸਿਊਟੀਕਲ ਵਪਾਰ 'ਤੇ ਪਾਬੰਦੀ ਦੀ ਮੰਗ: ਅਸ਼ੋਕ ਬਾਲਿਆਂਵਾਲੀ Bathinda...