Thursday, April 16, 2026
spot_img
spot_img

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ‘ਰਿਸੀਵ’ ਕਰਨ ਲਈ ਅੰਮ੍ਰਿਤਸਰ ਏਅਰਪੋਰਟ ’ਤੇ ਪੁੱਜੇ ਮੁੱਖ ਮੰਤਰੀ ਮਾਨ

Date:

spot_img

👉ਪੰਜਾਬ ਸਰਕਾਰ ਨੇ ਛੱਡਣ ਤੋਂ ਲੈ ਕੇ ਖ਼ਾਣ-ਪੀਣ ਅਤੇ ਰਹਿਣ-ਸਹਿਣ ਦਾ ਕੀਤਾ ਪ੍ਰਬੰਧ
👉ਹਰ ਵਾਰ ਜਹਾਜ਼ ਅੰਮ੍ਰਿਤਸਰ ‘ਉਤਾਰਨ’ ਉਪਰ ਮੁੜ ਚੁੱਕੇ ਸਵਾਲ, ਕਿਹਾ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਚਾਲ
👉119 ਯਾਤਰੂਆਂ ਲੈ ਕੇ ਆ ਰਹੇ ਜਹਾਜ਼ ਵਿਚ 67 ਪੰਜਾਬ ਨਾਲ ਸਬੰਧਤ, ਦੇਰ ਸ਼ਾਮ ਕਰੇਗਾ ਜਹਾਜ਼ ਲੈਂਡ
Amritsar News: ਅਮਰੀਕਾ ਵਿਚੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਮੁੜ ਅੰਮ੍ਰਿਤਸਰ ਏਅਰਪੋਰਟ ’ਤੇ ਉਤਾਰਨ ਉਪਰ ਸਵਾਲ ਖੜ੍ਹੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੰਨ੍ਹਾਂ ਭਾਰਤੀਆਂ ‘ਰਿਸੀਵ’ ਕਰਨ ਦੇ ਲਈ ਖ਼ੁਦ ਏਅਰਪੋਰਟ ‘ਤੇ ਪੁੱਜ ਗਏ ਹਨ। ਕੁੱਲ 119 ਯਾਤਰੂਆਂ ਨੂੰ ਲੈ ਕੇ ਆ ਰਹੇ ਇਸ ਜਹਾਜ਼ ਵਿਚ 67 ਪੰਜਾਬੀ ਸਵਾਰ ਹਨ। ਟਰਮੀਨਲ ਵਿਚ ਜਾਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਮਾਨ ਨੇ ਕਿਹਾ ਕਿ ਵਾਰ-ਵਾਰ ਅਮਰੀਕਾ ਤੋਂ ਡਿਪੋਰਟ ਕਰਨ ਵਾਲਿਆਂ ਨੂੰ ਅੰਮ੍ਰਿਤਸਰ ਉਤਾਰਨ ਦਾ ਮਕਸਦ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਇੱਕ ਚਾਲ ਹੈ।

ਇਹ ਵੀ ਪੜ੍ਹੋ ਡੀਜੀਪੀ ਗੌਰਵ ਯਾਦਵ ਵੱਲੋਂ ਜਲੰਧਰ ਵਿਖੇ ਰਾਸ਼ਟਰੀ ਘੋੜਸਵਾਰ ਚੈਂਪੀਅਨਸ਼ਿਪ-2025 (ਟੈਂਟ ਪੈਗਿੰਗ) ਦਾ ਉਦਘਾਟਨ 

ਉਨ੍ਹਾਂ ਕੇਂਦਰ ਸਰਕਾਰ ਉਪਰ ਇਸ ਮਾਮਲੇ ਵਿਚ ਅਸਫ਼ਲ ਰਹਿਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ‘‘ ਜਦ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਮਰੀਕਾ ਗਏ ਸਨ ਤਾਂ ਉਨ੍ਹਾਂ ਨੂੰ ਇਹ ਮੁੱਦਾ ਰਾਸਟਰਪਤੀ ਟਰੰਪ ਦੇ ਸਾਹਮਣੇ ਮੁੱਦਾ ਚੁੱਕਣਾ ਚਾਹੀਦਾ ਸੀ ਪ੍ਰੰਤੂ ਦੁਖ ਦੀ ਗੱਲ ਹੈ ਕਿ ਮੁਲਜਮਾਂ ਦੀ ਤਰ੍ਹਾਂ ਇੰਨ੍ਹਾਂ ਭਾਰਤੀਆਂ ਨੂੰ ਅਮਰੀਕਾ ਫ਼ੌਜੀ ਜਹਾਜ਼ਾਂ ਵਿਚ ਭਰ-ਭਰ ਕੇ ਛੱਡ ਰਿਹਾ। ’’ ਮੁੱਖ ਮੰਤਰੀ ਨੇ ਕੇਂਦਰ ਨੂੰ ਉਲਾਂਭਾ ਦਿੰਦਿਆਂ ਕਿਹਾ ਕਿ ਘੱਟ ਤੋਂ ਘੱਟ ਅਮਰੀਕਾ ਤੋਂ ਆਉਣ ਵਾਲੇ ਭਾਰਤੀਆਂ ਨੂੰ ਲੈਣ ਲਈ ਦੂਜੇ ਦੇਸ਼ਾਂ ਦੀ ਤਰ੍ਹਾਂ ਆਪਣੇ ਦੇਸ਼ ਦਾ ਜਹਾਜ਼ ਭੇਜ ਕੇ ਇੱਜ਼ਤ ਨਾਲ ਵਾਪਸ ਲੈਂ ਆਉਂਦੇ। ਭਾਜਪਾ ਆਗੂ ਆਰ.ਪੀ ਸਿੰਘ ਵੱਲੋਂ ਅੰਮ੍ਰਿਤਸਰ ਏਅਰਪੋਰਟ ਨੂੰ ਨੇੜੇ ਦੱਸਣ ’ਤੇ ਵਿਅੰਗ ਕਸਦਿਆਂ ਕਿਹਾ ਕਿ ‘‘ ਕੀ ਜੈਪੁਰ ਜਾਂ ਅਹਿਮਦਾਬਾਦ ਵਰਗੇ ਏਅਰਪੋਰਟ ਦੂਰ ਹਨ। ’’

ਇਹ ਵੀ ਪੜ੍ਹੋ ਕੇਂਦਰ ਅਤੇ ਕਿਸਾਨਾਂ ਦਰਮਿਆਨ ਮੀਟਿੰਗ ਲਈ ਅਹਿਮ ਕੜੀ ਬਣੀ ਪੰਜਾਬ ਸਰਕਾਰ

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਹੈ ਤੇ ਇੱਥੇ ਪੂਰੀ ਦੁਨੀਆ ਨੂੰ ਰੋਸ਼ਨੀ ਵੰਡਣ ਵਾਲੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਨਾ ਮੰਦਿਰ ਵੀ ਹੈ, ਤੇ ਭਾਜਪਾ ਵੱਲੋਂ ਇੱਥੇ ਡਿਪੋਰਟ ਵਾਲੇ ਯਾਤਰੂਆਂ ਨੂੰ ਉਤਾਰਨਾ ਸਿਰਫ਼ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜਸ਼ ਹੈ, ਜਿਸਦਾ ਖਮਿਆਜ਼ਾ ਇਸਨੂੰ ਭੁਗਤਣਾ ਪਏਗਾ। ਮੁੱਖ ਮੰਤਰੀ ਸ: ਮਾਨ ਨੇ ਕਿਹਾ ਕਿ ਉਨ੍ਹਾਂ ਦੇ ਲਈ ਪੂਰੇ ਭਾਰਤੀ ਨਾਗਰਿਕ ਸਤਿਕਾਰ ਦੇ ਪਾਤਰ ਹਨ ਤੇ ਇਸਦੇ ਚੱਲਦੇ ਉਹ ਇੱਥੇ ਉਨ੍ਹਾਂ ਨੂੰ ਸਤਿਕਾਰ ਸਹਿਤ ਰਿਸੀਵ ਕਰਨ ਲਈ ਕੱਲ ਤੋਂ ਇਥੇ ਪੁੱਜੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕੀ ਜਹਾਜ਼ ’ਤੇ ਆਉਣ ਵਾਲੇ ਸਾਰੇ ਭਾਰਤੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡਣ ਤੋਂ ਇਲਾਵਾ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਜਾ ਚੁੱਕਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related