ਮੁੱਖ ਮੰਤਰੀ ਸੈਣੀ ਨੇ ਹਰਿਆਣਾ ਭਵਨ ’ਚ ਕੈਂਸਰ ਸਰਵਾਇਵਰ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ

0
58
+1

Delhi News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੈਂਸਰ ਇਕ ਗੰਭੀਰ ਬਿਮਾਰੀ ਹੈ, ਜੇਕਰ ਸਮੇਂ ’ਤੇ ਇਸ ਦੇ ਲਛਣਾਂ ਦੀ ਪਛਾਣ ਕਰ ਲਈ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਨੇ ਇਹ ਗੱਲ ਕੌਮਾਂਤਰੀ ਬਾਲ ਕੈਂਸਰ ਦਿਵਸ ਦੇ ਮੌਕੇ ’ਤੇ ਸ਼ਨੀਵਾਰ ਨੂੰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਮਿਲਣ ਪੁੱਜੇ ਕੈਂਸਰ ਸਰਵਾਇਵਰ ਬੱਚਿਆਂ, ਉਨ੍ਹਾਂ ਦੇ ਮਾਂ-ਪਿਓ ਤੇ ਡਾਕਟਰਾਂ ਨਾਲ ਗਲਬਾਤ ਕਰਦੇ ਹੋਏ ਕਹੀ। ਨਾਇਬ ਸਿੰਘ ਸੈਣੀ ਨੇ ਕੈਂਸਰ ਸਰਵਾਇਵਰ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉੱਜਵਰ ਭਵਿੱਖ ਲਈ ਸ਼ੁੱਭਕਾਮਨਵਾਂ ਦਿੱਤੀਆਂ। ਮੁੱਖ ਮੰਤਰੀ ਨੂੰ ਮਿਲਣ ਪੁੱਜੇ ਬੱਚਿਆਂ ਨੇ ਹੱਥ ਦੀ ਛਾਪ ਨਾਲ ਤਿਆਰ ਪੇਂਟਿੰਗ ਵੀ ਭੇਂਟ ਕੀਤੀ, ਜਿਸ ’ਤੇ ਹਸਤਾਖਰ ਕਰਕੇ ਮੁੱਖ ਮੰਤਰੀ ਨੇ ਬਾਲ ਕੈਂਸਰ ਦੇ ਪ੍ਰਤੀ ਜਾਗਰੂਕਤਾ ਵੱਧਾਉਣ ਦਾ ਸੰਦੇਸ਼ ਦਿੱਤਾ।

ਇਹ ਵੀ ਪੜ੍ਹੋ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ‘ਰਿਸੀਵ’ ਕਰਨ ਲਈ ਅੰਮ੍ਰਿਤਸਰ ਏਅਰਪੋਰਟ ’ਤੇ ਪੁੱਜੇ ਮੁੱਖ ਮੰਤਰੀ ਮਾਨ

ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਕੈਂਬਰ ਦੀ ਬਿਮਾਰੀ ਤੇਜੀ ਨਾਲ ਵੱਧ ਰਹੀ ਹੈ। ਹਰ ਉਮਰ ਦੇ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਹੀ ਹੈ। ਕੈਂਸਰ ਤੋਂ ਬਚਾਓ ਵਿਚ ਜਾਗਰੂਕਤਾ ਦਾ ਮਹੱਤਪੂਰਨ ਯੋਗਦਾਨ ਹੁੰਦਾ ਹੈ। ਇਸ ਬਿਮਾਰੀ ਦੇ ਲੱਛਣਾਂ ਦੀ ਸਮੇਂ ’ਤੇ ਪਛਾਣ ਕਰ ਲਈ ਜਾਵੇ ਅਤੇ ਜਾਂਚ ਤੋਂ ਬਾਅਦ ਇਸ ਦਾ ਇਲਾਜ ਸੰਭਵ ਹੈ। ਮੁੱਖ ਮੰਤਰੀ ਨੇ ਬੱਚਿਆਂ ਨਾਲ ਆਏ ਫੋਰਟਿਸ ਹਸਪਤਾਲ, ਗੁਰੂਗ੍ਰਾਮ ਦੇ ਡਾਕਟਰਾਂ ਨਾਲ ਵੀ ਗਲਬਾਤ ਕੀਤੀ ਅਤੇ ਬੱਚਿਆਂ ਨੂੰ ਇਸ ਗੰਭੀਰ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਵਰਣਨਯੋਗ ਹੈ ਕਿ ਹਰਿਆਣਾ ਸਰਕਾਰ ਕੈਂਸਰ ਦੇ ਪ੍ਰਤੀ ਜਾਗਰੂਕਤਾ ਅਤੇ ਪੀੜਿਤਾਂ ਦਾ ਮਦਦ ਦੇਣ ਲਈ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ ਯੂਪੀ ‘ਚ ਬੋਲੈਰੋ ਦੀ ਬੱਸ ਨਾਲ ਭਿਆਨਕ ਟੱਕਰ: 10 ਲੋਕਾਂ ਦੀ ਮੌ+ਤ ,19 ਜ਼ਖਮੀ

ਹਰਿਆਣਾ ਰਾਜ ਟਰਾਂਸਪੋਰਟ ਦੀ ਬੱਸਾਂ ਵਿਚ ਮੁਫਤ ਬਸ ਯਾਤਰਾ ਅਤੇ ਸਮਾਜਿਕ ਸੁਰੱਖਿਆ ਲਈ ਮਹੀਨੇਵਾਰ ਪੈਨਸ਼ਨ ਵੀ ਕੈਂਸਰ ਪੀੜਿਤਾਂ ਨੂੰ ਦਿੱਤੀ ਜਾ ਰਹੀ ਹੈ। ਨਾਲ ਹੀ, ਜਾਗਰੂਕਤਾ ਲਈ ਸੂਬੇ ਵਿਚ ਜਾਗਰੂਕਤਾ ਰੈਲੀਆਂ, ਸੈਮੀਨਾਰਾਂ ਤੇ ਸਿਹਤ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨਾਲ ਹੀ ਅੰਬਾਲਾ ਵਿਚ ਅਟਲ ਕੈਂਸਰ ਹਸਪਤਾਲ, ਪੀਜੀਆਈਐਮਐਸ, ਰੋਹਤਕ, ਨੈਸ਼ਨਲ ਕੈਂਸਰ ਇੰਸਟੀਚਿਊਟ ਝੱਜਰ ਤੇ ਡੇ-ਕੇਅਰ ਸੈਂਟਰਾਂ ਰਾਹੀਂ ਕੈਂਸਰ ਪੀੜਿਤਾਂ ਨੂੰ ਸਿਹਤ ਲਾਭ ਦਿੱਤਾ ਜਾ ਰਿਹਾ ਹੈ। ਇਸ ਮੌਕੇ ’ਤੇ ਫੋਟਿਸ ਹਸਪਤਾਲ ਤੋਂ ਡਾ.ਵਿਕਾਸ ਦੁਆ, ਡਾ.ਅਰੁਣ ਦਨੇਵਾ, ਡਾ.ਸੋਹਿਨੀ, ਡਾ.ਸਵਾਤੀ, ਡਾ.ਸੁਨਿਸ਼ਾ, ਡਾ.ਯਸ਼ ਰਾਵਤ ਸਮੇਤ ਬੱਚਿਆਂ ਦੇ ਮਾਂ-ਪਿਓ ਵੀ ਹਾਜ਼ਿਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here