Ludhiana News: ਲੁਧਿਆਣਾ ਪੁਲਿਸ ਨੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦਾ ਫ਼ਰਜੀ ਪੀਏ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਅਰੋਪੀ ਦੀ ਪਹਿਚਾਣ ਕੁਲਦੀਪ ਸਿੰਘ ਦੇ ਤੌਰ ’ਤੇ ਹੋਈ ਹੈ। ਮੁਲਜਮ ਦੀਆਂ ਪੰਜਾਬ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਫ਼ੋਟੋਆਂ ਸੋਸਲ ਮੀਡੀਆ ’ਤੇ ਵੀ ਹੁਣ ਸ਼ੇਅਰ ਹੋ ਰਹੀਆਂ ਹਨ। ਉਸਦੇ ਵਿਰੁਧ ਥਾਣਾ ਜਮਾਲਪੁਰ ਦੀ ਪੁਲਿਸ ਨੇ ਇਹ ਪਰਚਾ ਦਰਜ਼ ਕੀਤਾ ਹੈ। ਮੁਲਜਮ ਵਿਰੁਧ ਸ਼ਹਿਰ ਦੇ ਇੱਕ ਪ੍ਰਾਪਟੀ ਡੀਲਰ ਨੇ ਸਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ ਮਹਾਕੁੰਭ; 34 ਦਿਨਾਂ ’ਚ 51.50 ਕਰੋੜ ਸ਼ਰਧਾਲੂਆਂ ਨੇ ਸੰਗਮ ’ਚ ਲਗਾਈ ਸ਼ਰਧਾ ਦੀ ਡੁੱਬਕੀ
ਜਿਸਦੇ ਵਿਚ ਵਰਿੰਦਰ ਕੁਮਾਰ ਨਾਂ ਦੇ ਇਸ ਪ੍ਰਾਪਟੀ ਡੀਲਰ ਨੇ ਦਾਅਵਾ ਕੀਤਾ ਸੀ ਕਿ ਉਸਦੇ ਕਿਸੇ ਨਾਲ ਕੋਈ ਵਿਵਾਦ ਹੋ ਗਿਆ ਸੀ ਤੇ ਇੱਕ ਦੋਸਤ ਬਿੱਟੂ ਭਾਟੀਆ ਦੇ ਰਾਹੀਂ ਮੁਲਜਮ ਦੇ ਸੰਪਰਕ ਵਿਚ ਆਇਆ ਸੀ। ਸਿਕਾਇਤਕਰਤਾ ਮੁਤਾਬਕ ਮੁਲਜਮ ਕੁਲਦੀਪ ਸਿੰਘ ਨੇ ਉਸਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਖੁਦ ਨੂੰ ਪੀਏ ਦਸਿਆ ਸੀ ਤੇ ਉਸਦਾ ਫ਼ਸਿਆ ਹੋਇਆ ਕੰਮ ਕਰਵਾਉਣ ਬਦਲੇ 5 ਲੱਖ ਰੁਪਏ ਮੰਗੇ ਸਨ ਪਰ ਸੌਦਾ 3 ਲੱਖ ਵਿਚ ਹੋਇਆ। ਪ੍ਰੰਤੂ ਹਾਲੇ ਤੱਕ ਉਹ ਕੰਮ ਨਹੀਂ ਹੋਇਆ, ਜਿਸਦੇ ਚੱਲਦੇ ਉਸਨੇ ਇਹ ਮਾਮਲਾ ਮੰਤਰੀ ਸ: ਮੁੰਡੀਆ ਦੇ ਧਿਆਨ ਵਿਚ ਲਿਆਂਦਾ। ਜਿੰਨ੍ਹਾਂ ਅੱਗੇ ਪੁਲਿਸ ਨੂੰ ਕਾਰਵਾਈ ਕਰਨ ਲਈ ਹੁਕਮ ਦਿੱਤੇ।
ਇਹ ਵੀ ਪੜ੍ਹੋ 2 ਲੱਖ ਦੀ ਜਬਰੀ ‘ਵਸੂਲੀ’ ਕਰਨ ਵਾਲੀ Punjab Police ਦੀ ਮਹਿਲਾ SHO ਵਿਰੁਧ ਆਪਣੇ ਹੀ ਥਾਣੇ ’ਚ ਪਰਚਾ ਦਰਜ਼
ਉਧਰ ਮੀਡੀਆ ਵਾਲਿਆਂ ਨਾਲ ਗੱਲਬਾਤ ਕਰਦਿਆਂ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਸਨੂੰ ਥਾਣਾ ਮੁਖੀ ਅਤੇ ਡੀਐਸਪੀ ਨੇ ਇਸਦੇ ਬਾਰੇ ਦਸਿਆ ਸੀ, ਜਿਸਤੋਂ ਬਾਅਦ ਉਨ੍ਹਾਂ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ। ਮੰਤਰੀ ਮੁੰਡੀਆ ਨੇ ਦਸਿਆ ਕਿ ਮੁਲਜਮ ਨੂੰ ਉਹ ਜਾਣਦਾ ਨਹੀਂ ਹੈ ਤੇ ਨਾਂ ਹੀ ਕਦੇ ਸੰਪਰਕ ਵਿਚ ਰਿਹਾ ਹੈ। ਫ਼ਿਲਹਾਲ ਪੁਲਿਸ ਨੇ ਮੁਲਜਮ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਮੁਲਜਮ ਨੇ ਹੋਰ ਕਿੰਨੇ ਵਿਅਕਤੀਆਂ ਨਾਲ ਠੱਗੀ ਮਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





