spot_img
spot_img

ਮੂਸਾ ਭੱਜਿਆ ਮੌਤ ਤੋਂ, ’ਤੇ ਮੌਤ ਅੱਗੇ ਖੜੀ; ਅਮਰੀਕਾ ਤੋਂ ਡਿਪੋਰਟ ਕੀਤੇ ਦੋ ਭਰਾਵਾਂ ਨੂੰ ਪੁਲਿਸ ਨੇ ਕਤਲ ਕੇਸ ’ਚ ਚੁੱਕਿਆ

Date:

spot_img

Patilala News: ਪੰਜਾਬੀ ਦੀ ਇਹ ਪ੍ਰਸਿੱਧ ਕਹਾਵਤ ਪਟਿਆਲਾ ਜ਼ਿਲ੍ਹੇ ਦੇ ਇੰਨ੍ਹਾਂ ਦੋ ਭਰਾਵਾਂ ’ਤੇ ਐਨ ਪੂਰੀ ਤਰ੍ਹਾਂ ਢੁਕਦੀ ਹੈ, ਜਿਹੜੇ ਇੱੱਥੇ ਇੱਕ ਕਤਲ ਕੇਸ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਸਵਾ ਕਰੋੜ ਲਗਾ ਕੇ ਅਮਰੀਕਾ ਭੱਜ ਗਏ ਪ੍ਰੰਤੂ ਉਥੇ ਟਰੰਪ ਦੀ ਪੁਲਿਸ ਨੇ ਉਨ੍ਹਾਂ ਨੂੰ ਫ਼ੜ ਕੇ ਪੰਜਾਬ ਡਿਪੋਰਟ ਕਰ ਦਿੱਤਾ ਅਤੇ ਇੱਥੇ ਆਉਂਦਿਆਂ ਹੀ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਉਸੇ ਕਤਲ ਕੇਸ ਵਿਚ ਗ੍ਰਿਫਤਾਰੀ ਪਾ ਦਿੱਤੀ। ਇਹ ਕਹਾਣੀ ਹੈ ਪਟਿਆਲਾ ਦੇ ਰਾਜਪੁਰਾ ’ਚ ਰਹਿਣ ਵਾਲੇ ਸੰਦੀਪ ਅਤੇ ਪ੍ਰਦੀਪ ਨਾਮਕ ਦੋ ਚਚੇਰੇ ਭਰਾਵਾਂ ਦੀ। ਇੰਨ੍ਹਾਂ ਨੂੰ ਬੀਤੀ ਰਾਤ ਹੀ ਅਮਰੀਕਾ ਤੋਂ ਡਿਪੋਰਟ ਕਰਕੇ ਅੰਮ੍ਰਿਤਸਰ ਛੱਡਿਆ ਸੀ, ਜਿੱਥੇ ਪੁਲਿਸ ਨੇ ਏਅਰਪੋਰਟ ਤੋਂ ਬਾਹਰ ਨਿਕਲਦੇ ਇੰਨ੍ਹਾਂ ਦੀ ਗ੍ਰਿਫਤਾਰੀ ਪਾ ਦਿੱਤੀ।

ਇਹ ਵੀ ਪੜ੍ਹੋ ਪੰਜਾਬ ਦੇ ਕੈਬਨਿਟ ਮੰਤਰੀ ਦਾ ‘ਨਕਲੀ’ ਪੀਏ ਗ੍ਰਿਫ਼ਤਾਰ, ਮੰਤਰੀ ਦੇ ਨਾਂ ’ਤੇ ਲਏ ਸਨ 3 ਲੱਖ ਰੁਪਏ

ਥਾਣਾ ਰਾਜਪੁਰਾ ਦੇ ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਦੋਨੋਂ ਭਰਾ 25 ਜੂਨ 2023 ਨੂੰ ਰਾਜਪੁਰਾ ਦੀ ਦਾਣਾ ਮੰਡੀ ਨਜਦੀਕ ਇੱਕ ਰੇਹੜੀ ਦੇ ਝਗੜੇ ਨੂੰ ਲੈ ਕੇ ਹੋਏ ਕਤਲ ਮਾਮਲੇ ਵਿਚ ਪੁਲਿਸ ਨੂੰ ਲੋੜੀਦੇ ਸਨ। ਇੰਨ੍ਹਾਂ ਵਿਰੁਧ ਉਕਤ ਦਿਨ ਹਰਮਨਜੋਤ ਨਾਂ ਦੇ ਨੌਜਵਾਨ ਨੇ ਪਰਚਾ ਦਰਜ਼ ਕਰਵਾਇਆ ਸੀ। ਅਸਲ ਵਿਚ ਇੰਨ੍ਹਾਂ ਦੋਨੋਂ ਭਰਾ ਆਪਣੇ ਇੱਕ ਦੋਸਤ ਦੀ ਮਦਦ ’ਤੇ ਲੜਾਈ ਵਾਲੀ ਥਾਂ ’ਤੇ ਗਏ ਸਨ, ਜਿੱਥੇ ਇੱਕ ਵਿਅਕਤੀ ਸਰਵਣ ਸਿੰਘ ਦਾ ਕਤਲ ਹੋ ਗਿਆ ਸੀ ਤੇ ਇੱਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਸੀ।

ਇਹ ਵੀ ਪੜ੍ਹੋ 2 ਲੱਖ ਦੀ ਜਬਰੀ ‘ਵਸੂਲੀ’ ਕਰਨ ਵਾਲੀ Punjab Police ਦੀ ਮਹਿਲਾ SHO ਵਿਰੁਧ ਆਪਣੇ ਹੀ ਥਾਣੇ ’ਚ ਪਰਚਾ ਦਰਜ਼

ਇਸ ਘਟਨਾ ਤੋਂ ਬਾਅਦ ਇਹ ਪੁਲਿਸ ਦੇ ਹੱਥ ਨਹੀਂ ਆਏ ਸਨ ਤੇ ਡੰਕੀ ਰੂਟ ਰਾਹੀਂ ਅਮਰੀਕਾ ਭੱਜਣ ਵਿਚ ਸਫ਼ਲ ਹੋ ਗਏ ਸਨ ਪ੍ਰੰਤੂ ਉਥੇ ਅਮਰੀਕਾ ਦੀ ਬਾਰਡਰ ਸਕਿਊਰਟੀ ਵਾਲਿਆਂ ਦੇ ਹੱਥ ਆ ਗਏ ਸਨ। ਉਧਰ ਪ੍ਰਵਾਰ ਵਾਲਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਝੂਠਾ ਕੇਸ ਵਿਚ ਫ਼ਸਾਇਆ ਗਿਆ ਹੈ, ਕਿਉਂਕਿ ਇਸ ਕਤਲ ਕੇਸ ਵਿਚ ਸਿਰਫ਼ ਕਾਰ ਉਨ੍ਹਾਂ ਦੇ ਘਰੋਂ ਬਰਾਮਦ ਹੋਈ ਸੀ। ਪ੍ਰਵਾਰ ਵਾਲਿਆਂ ਨੇ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਬੱਚਿਆਂ ਨੂੰ ਛੱਡਣ ਤੇ ਇੰਨ੍ਹਾਂ ਨੂੰ ਡੋਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ ਟਰੈਵਲ ਏਜੰਟ ਵਿਰੁਧ ਕਾਰਵਾਈ ਕਰਨ ਲਈ ਕਿਹਾ ਹੈ। ਫ਼ਿਲਹਾਲ ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Police ਦੇ CIA Staff-2 ਨੂੰ ਮਿਲੀ ਵੱਡੀ ਸਫਲਤਾ; ਲੱਖਾਂ ਨਸ਼ੀਲੇ ਕੈਪਸੂਲ ਸਮੇਤ ਪਤੀ-ਪਤਨੀ ਕਾਬੂ

Bathinda News: Bathinda Police ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ...

ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ 35 ਸਾਲਾਂ ਦੀ ਸਮਰਪਿਤ ਸੇਵਾਵਾਂ ਉਪਰੰਤ ਹੋਏ ਸੇਵਾਮੁਕਤ

Chandigarh News:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੀ ਜੁਆਇੰਟ...

ਸੜਕ ਹਾਦਸੇ ਵਿੱਚ ਨੌਜਵਾਨ ਮੁੰਡੇ ਤੇ ਕੁੜੀ ਦੀ ਹੋਈ ਮੌ*ਤ

Fatehgarh Sahib News: ਬੁੱਧਵਾਰ ਦੇਰ ਰਾਤ 11 ਵਜੇ ਚੰਡੀਗੜ੍ਹ-ਸਰਹੰਦ...