Canada News: ਤੁਸੀਂ ਅਕਸਰ ਹੀ ਹਾਦਸਿਆਂ ਤੋਂ ਬਾਅਦ ਕਾਰਾਂ ਜਾਂ ਬੱਸਾਂ ਆਦਿ ਪਲਟਦੀਆਂ ਸੁਣੀਆਂ ਹੋਣਗੀਆਂ ਪ੍ਰੰਤੂ ਬੀਤੀ ਰਾਤ ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਯਾਤਰੂ ਜਹਾਜ਼ ਦੇ ਲੈਂਡਿੰਗ ਦੌਰਾਨ ਉਲਟਾ ਹੋਣ ਦੀ ਸੂਚਨਾ ਹੈ। ਇਹ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਦਸਿਆ ਜਾ ਰਿਹਾ, ਜੋ ਉਤਰਨ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿਚ ਜਹਾਜ਼ ’ਚ ਸਵਾਰ 18 ਯਾਤਰੂਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਤੋਂ ਬਾਅਦ ਇਸ ਹਵਾਈ ਅੱਡੇ ’ਤੇ ਆਉਣ ਜਾਣ ਵਾਲੀਆਂ ਕਰੀਬ 200 ਉਡਾਣਾਂ ਨੂੰ ਮੁਅੱਤਲ ਕਰਕੇ ਦੂਜੇ ਹਵਾਈ ਅੱਡਿਆ ਨੂੰ ਭੇਜ ਦਿੱਤਾ ਗਿਆ,
ਇਹ ਵੀ ਪੜ੍ਹੋ ਲੁਧਿਆਣਾ ਕਤਲ ਕੇਸ; ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਗ੍ਰਲਫੈਂਡ ਨਾਲ ਮਿਲਕੇ ਰਚੀ ਸੀ ਸਾਜਸ਼
ਹਾਲਾਂਕਿ ਕੁੱਝ ਘੰਟਿਆਂ ਬਾਅਦ ਮੁੜ ਇਸ ਹਵਾਈ ਅੱਡੇ ’ਤੇ ਆਵਾਜ਼ਾਈ ਬਹਾਲ ਕਰ ਦਿੱਤੀ ਗਈ। ਮੀਡੀਆ ਵਿਚ ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ ਜਹਾਜ਼ ਵਿਚ ਘਟਨਾ ਸਮੇਂ ਸਟਾਫ਼ ਦੇ 4 ਮੈਂਬਰਾਂ ਤੋਂ ਇਲਾਵਾ 76 ਯਾਤਰੀ ਸਵਾਰ ਸਨ। ਇਹ ਜਹਾਜ਼ ਅਮਰੀਕਾ ਦੇ ਮਿਨੀਆਪੋਲਿਸ ਤੋਂ ਟੋਰਾਂਟੋ ਆ ਰਿਹਾ ਸੀ। ਰੀਪੋਰਟਾਂ ਮੁਤਾਬਕ ਲੈਂਡਿੰਗ ਸਮੇਂ ਜਹਾਜ਼ ਦੇ ਖੰਭਾਂ ’ਤੇ ਲੱਗੇ ਫਲੈਪ ਠੀਕ ਤਰ੍ਹਾਂ ਕੰਮ ਨਹੀਂ ਕਰ ਸਕੇ, ਜਿਸ ਕਾਰਨ ਇਹ ਜਹਾਜ਼ ਉਲਟਾ ਹੋ ਗਿਆ। ਇਸਤੋਂ ਇਲਾਵਾ ਇਸ ਸਮੇਂ ਤੇਜ਼ ਹਵਾਵਾਂ ਅਤੇ ਬਰਫ਼ੀਲਾ ਤੁਫਾਨ ਵੀ ਚੱਲ ਰਿਹਾ ਸੀ। ਪਲਟਣ ਕਾਰਨ ਜਹਾਜ਼ ਦੇ ਇੱਕ ਹਿੱਸੇ ਨੂੰ ਅੱਗ ਵੀ ਲੱਗ ਗਈ। ਜਿਸ ’ਤੇ ਤੁਰੰਤ ਕਾਬੂ ਪਾਇਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


